

ਸਮਝਦਾ ਹੈ । ਸਦਾ ਪਵਿੱਤਰ ਤੇ ਸਵੱਛ ਰਹਿਣ ਨੂੰ ਪਸੰਦ ਕਰਦਾ ਹੈ । ਭੋਗ ਦਾ ਘੱਟ ਚਾਹਵਾਨ ਪਰੰਤੂ ਵਹੁਟੀ ਨਾਲ ਦਿਲੀ ਪਰੇਮ ਕਰਨ ਅਤੇ ਉਸ ਤੋਂ ਸੱਚਾ ਪਿਆਰ ਕਰਵਾਨ ਦਾ ਸਦਾ ਚਾਹਵਾਨ ਰਹਿੰਦਾ ਹੈ । ਬਚਨ ਦਾ ਪੂਰਾ, ਸੱਚਾਈ ਦਾ ਪਰੇਮੀ, ਧਾਰਮਿਕ ਪੁਸਤਕਾਂ ਪੜ੍ਹਣ ਦਾ ਸ਼ੌਕੀਨ । ਭਲਾ ਕਰਨ ਵਾਲਾ, ਭਲਾ ਕਹਾਣ ਵਾਲਾ ।
ਦੂਜੀ ਕਿਸਮ ਦਾ ਮਰਦ (ਮ੍ਰਿਗ)
ਇਸ ਦੀ ਬਿਰਤੀ ਸੰਸਾਰੀ ਕੰਮਾਂ ਧੰਦਿਆਂ ਵੱਲ ਬਹੁਤ ਜੁੜਦੀ ਹੈ । ਸ਼ੌਕੀਨ ਬੜਾ ਹੁੰਦਾ ਹੈ । ਮਿਹਨਤੀ, ਦਿਆਨਤਦਾਰ, ਹੌਂਸਲੇ ਵਾਲਾ ਅਤੇ ਪ੍ਰਸੰਨ ਰਹਿੰਦਾ ਹੈ । ਸੁਭਾਅ ਦਾ ਚੰਚਲ, ਇਸਤ੍ਰੀ ਦਾ ਚਾਹਵਾਨ ਅਤੇ ਬੜਾ ਅਕਲਵੰਦ ਹੁੰਦਾ ਹੈ । ਹਰ ਇਕ ਕੰਮ ਨੂੰ ਕਾਹਲੀ ਨਾਲ ਕਰਦਾ ਹੈ । ਪਰੇਮ ਦੀਆਂ ਰਮਜ਼ਾਂ ਦਾ ਚਾਹਵਾਨ ਹੁੰਦਾ ਹੈ, ਇਹ ਪ੍ਰਮੇਸ਼ਰ ਦਾ ਉਪਾਸ਼ਕ, ਦਇਆਵਾਨ ਅਤੇ ਪਾਪਾਂ ਤੋਂ ਦੂਰ ਰਹਿਣ ਵਾਲਾ ਹੁੰਦਾ ਹੈ । ਇਸ ਨੂੰ ਪੁਸਤਕਾਂ ਪੜ੍ਹਣ ਦਾ ਸ਼ੌਕ ਭੀ ਹੁੰਦਾ ਹੈ ।
ਤੀਸਰੀ ਕਿਸਮ ਦਾ ਮਰਦ (ਵਰਿਸ਼ਭ)
ਸੁਚੱਜਾ, ਸਿਆਣਾ ਵਿਸ਼ੱਈ ਅਤੇ ਮਿਹਨਤੀ ਹੁੰਦਾ ਹੈ । ਛਾਤੀ ਚੌੜੀ ਹੁੰਦੀ ਹੈ ਭਾਵੇਂ ਵਿਸ਼ਈ ਹੁੰਦਾ ਹੈ ਪਰ ਛੇਤੀ ਖਲਾਸ ਹੋ ਜਾਂਦਾ ਹੈ । ਖਾਣ ਪੀਣ ਅਤੇ ਐਸ਼ ਆਰਾਮ ਦਾ ਬੜਾ ਚਾਹਵਾਨ ਹੁੰਦਾ ਹੈ ।
ਪਰੇਮ ਵਿਚ ਰੰਗੀਆਂ ਹੋਈਆਂ ਕਵਿਤਾਵਾਂ ਤੇ ਕਿੱਸੇ ਪੜ੍ਹਣ ਦਾ ਚਾਹਵਾਨ ਹੁੰਦਾ ਹੈ, ਚੰਗੇ ਨਾਲ ਚੰਗਾ ਹੁੰਦਾ ਹੈ, ਵੈਰੀ ਨਾਲ ਉਤੋਂ ਤਾਂ ਗੂੜਾ ਮਿੱਤਰ ਬਣਿਆ ਰਹਿੰਦਾ ਹੈ, ਪਰ ਅੰਦਰੋਂ ਪੱਕਾ ਮਤਲਬੀ ਹੁੰਦਾ ਹੈ । ਆਪਣੇ ਮਿੱਤਰਾਂ ਅਤੇ ਸਾਕਾਂ ਅੰਗਾਂ ਖਾਸ ਕਰਕੇ ਇਸਤ੍ਰੀ ਵੱਲੋਂ ਬੜਾ ਸ਼ੱਕੀ ਹੁੰਦਾ ਹੈ । ਮੌਜ ਬਹਾਰਾਂ ਵਿਚ ਮਸਤ ਰਹਿੰਦਾ ਹੈ।
ਚੌਥੀ ਕਿਸਮ ਦਾ ਮਨੁਖ (ਅਸ਼ਵ)
ਇਹ ਸਾਰਿਆਂ ਨਾਲੋਂ ਘਟੀਆਂ ਦਰਜੇ ਦਾ ਗਿਣਿਆ ਗਿਆ ਹੈ । ਸੜੀਅਲ ਸੁਭਾਅ, ਮਿਹਨਤ ਕਰਨ ਵਾਲਾ, ਅਪਸਵਾਰਥੀ। ਕ੍ਰਿਤਘਣ, ਉਤੋਂ ਪਰੇਮ ਹੀ ਕਰਨ ਵਾਲਾ, ਤਰਸ ਅਤੇ ਮਨੁਖਤਾ ਦਾ ਵੱਡਾ ਵੈਰੀ, ਜ਼ਿੱਦੀ, ਧੋਖੇ ਤੇ ਫਰੇਬ ਦਾ ਪੁਤਲਾ, ਹਰ ਵੇਲੇ ਇਸਤ੍ਰੀ ਦਾ ਸ਼ੌਕੀਨ ਰਹਿੰਦਾ