

ਹੈ । ਧਰਮ ਨੂੰ ਬੁਰੀ ਅੱਖ ਨਾਲ ਵੇਖਣ ਵਾਲਾ, ਨਿੱਕਿਆਂ ਬਾਲਾਂ ਇਸਤ੍ਰੀ ਹਰ ਇਕ ਨੂੰ ਗੱਲਾਂ ਨਾਲ ਹੀ ਪ੍ਰਸੰਨ ਰਖਣ ਵਾਲਾ, ਝੂਠਾ ਮਨੁਖ ਹੁੰਦਾ ਹੈ । ਸਾਰੇ ਜਗ ਦੇ ਭੈੜ ਉਸ ਵਿਚ ਹੁੰਦੇ ਹਨ ।
ਪਹਿਲੀ ਕਿਸਮ ਦੀ ਇਸਤ੍ਰੀ (ਪਦਮਨੀ)
ਧਰਮ ਤੇ ਪਤਿਬ੍ਰਤਾ, ਗੁਣਾਂ ਦੇ ਗਹਿਣਿਆਂ ਨਾਲ ਸੱਜੀ ਹੋਈ, ਬਜ਼ੁਰਗਾਂ ਦੀ ਸੇਵਾ ਕਰਨ ਵਾਲੀ, ਹੱਸਮੁਖ, ਮਿਠਬੋਲੀ, ਹਯਾ ਵਾਲੀ, ਪਵਿੱਤਰ, ਸਵੱਛ ਅਤੇ ਪਤੀ ਨਾਲ ਪਿਆਰ ਕਰਨ ਵਾਲੀ, ਭੋਗ ਅਤੇ ਗਹਿਣਿਆਂ ਦੀ ਘੱਟ ਲੋੜਵੰਦ ।
ਦੂਸਰੀ ਕਿਸਮ ਦੀ ਇਸਤ੍ਰੀ (ਚਿਤਰਨੀ)
ਇਹ ਇਸਤ੍ਰੀ ਵੀ ਲੱਗਪਗ ਪਦਮਨੀ ਵਰਗੀ ਹੁੰਦੀ ਹੈ । ਭੋਗ ਦੀ ਵਿਚਲੇ ਦਰਜੇ ਦੀ ਵਾਸ਼ਨਾ ਰਖਦੀ ਹੈ । ਸਾਰਾ ਦਿਨ ਬਣਨ ਫਬਣ ਵਿਚ ਅਰਥਾਤ ਹਾਰ ਸ਼ਿੰਗਾਰ ਅਤੇ ਸਫਾਈ ਵਿਚ ਲੱਗੀ ਰਹਿੰਦੀ ਹੈ । ਹਯਾ ਵਾਲੀ ਹੁੰਦੀ ਹੈ । ਰਤੀ ਕੁ ਗੱਲ 'ਤੇ ਖੁਸ਼ ਹੋ ਜਾਣਾ ਅਤੇ ਮਾਸਾ ਕੁ ਗੱਲ 'ਤੇ ਝਟ ਰਿੰਜ ਹੋ ਜਾਣਾ, ਹਰ ਵੇਲੇ ਮਖੌਲ ਠੱਠੇ ਵਿਚ ਦਿਲ ਪਰਚਾਣਾ, ਗਾਉਣ ਵਜਾਉਣ ਨੱਚਣ ਟੱਪਣ ਦੀ ਬੜੀ ਚਾਹ, ਘਰ ਦੇ ਕੰਮ ਕਾਰ ਤੋਂ ਕੰਨੀ ਕਤਰਾਣੀ ਸਗੋਂ ਨਾ ਕਰਨਾ, ਬਹੁਤਾ ਸੌਣਾ । ਪਰ ਸਾਰੀਆਂ ਗੱਲਾਂ ਹੁੰਦਿਆਂ ਸੁੰਦਿਆਂ ਸ਼ਰਮ ਹਯਾ ਵਾਲੀ ਪਤਿਬ੍ਰਤਾ ਅਤੇ ਪਰਮਾਤਮਾਂ ਤੇ ਪਤੀ ਨਾਲ ਬੜਾ ਪਿਆਰ ਕਰਦੀ ਹੈ ।
ਤੀਸਰੀ ਕਿਸਮ ਦੀ ਇਸਤ੍ਰੀ (ਸੰਖਨੀ)
ਝਗੜਾਲੂ ਹੁੰਦੀ ਹੈ । ਭੋਗ ਦੀ ਬੜੀ ਚਾਹਵਾਨ ਰਹਿੰਦੀ ਹੈ । ਸਲੂਣੀਆਂ ਅਤੇ ਖੱਟੀਆਂ ਚੀਜ਼ਾਂ ਨਾਲ ਬੜਾ ਪਿਆਰ ਅਤੇ ਹਰ ਸਮੇਂ ਖੁਸ਼ ਰਹਿੰਦੀ ਹੈ । ਜੇ ਉਸਦੀ ਇੱਛਿਆ ਅਨੁਸਾਰ ਵਰਤਾਓ ਨਾ ਕੀਤਾ ਜਾਏ ਤਾਂ ਝਟ ਬੇਸ਼ਰਮ ਅਤੇ ਬੇਹਯਾ ਹੋ ਜਾਏਗੀ । ਇਹ ਚੰਚਲ, ਹੁਸ਼ਿਆਰ, ਸਿਆਣੀ ਅਤੇ ਮਿਹਨਤ ਨਾਲ ਕੰਮ ਕਰਨ ਵਾਲੀ ਹੁੰਦੀ ਹੈ । ਵੱਡਾ ਵਾਧਾ ਇਸ ਵਿਚ ਇਹ ਹੈ ਕਿ ਭਲਿਆਂ ਨਾਲ ਨੇਕੀ ਅਤੇ ਬੁਰਿਆਂ ਨਾਲ ਬੁਰਿਆਈ ਕਰਨ ਲਈ ਤਿਆਰ ਗੱਲ ਕੀ ਜਿਹੋ ਜਿਹਾ ਕੋਈ ਵਰਤੇ ਤੁਰਤ ਹੀ ਉੱਤਰ ਦੇਣ ਨੂੰ ਤਿਆਰ । ਪਰਮਾਤਮਾ ਤੋਂ ਨਿਡਰ, ਹਰ ਇਕ ਨਾਲ