

ਠੱਠਾ ਮਖੌਲ, ਨਿੰਦਾ, ਚੁਗਲੀ ਇਸ ਦੀ ਖੁਰਾਕ ਹੈ । ਸੰਤਾਨ ਬਹੁਤ ਹੁੰਦੀ ਹੈ । ਡਾਢੇ ਪਤੀ ਦੇ ਅਧੀਨ ਸਿਧੀ ਰਹਿਣ ਵਾਲੀ ਹੈ । ਇਸ ਨੂੰ ਮਾਹਵਾਰੀ ਬਹੁਤ ਆਉਂਦੀ ਹੈ।
ਚੌਥੀ ਕਿਸਮ ਦੀ ਇਸਤ੍ਰੀ (ਹਸਤਨੀ)
ਇਹ ਇਸਤ੍ਰੀ ਜ਼ਿਆਦਾ ਕਰਕੇ ਅੱਖਾਂ ਦੀ ਸ਼ੋਖ, ਮਸਤੀ, ਬਾਤਚੀਤ, ਚੋਹਲ-ਮੋਹਲ ਤੋਂ ਪਛਾਣੀ ਜਾਂਦੀ ਹੈ, 'ਪੱਲਾ ਮਾਰ ਕੇ ਬੁਝਾ ਗਈ ਦੀਵਾ ਤੇ ਅੱਖ ਨਾਲ ਗੱਲ ਕਰ ਗਈ।” ਇਹ ਲੜਾਕੀ, ਈਰਖਾ ਕਰਨ ਵਾਲੀ ਅਤੇ ਬੁਰੇ ਖਿਆਲਾਂ ਨਾਲ ਭਰੀ ਹੁੰਦੀ ਹੈ । ਸੜੀਅਲ ਸੁਭਾਅ, ਫਜ਼ੂਲ ਹੱਸਣਾ ਅਤੇ ਰੋਣਾ, ਫ਼ਰੇਬੀ ਹੋਣਾ। ਹਰ ਵੇਲੇ ਮੌਜ ਮੇਲੇ ਅਤੇ ਆਨੰਦ ਦੀ ਵੱਧੇਰੀ ਚਾਹਵਾਨ, ਭੋਗ ਲਈ ਹਰ ਵੇਲੇ ਤਿਆਰ, ਪਤੀ ਦਾ ਹੁਕਮ ਨਾ ਮੰਨਣ ਵਾਲੀ, ਉਸਦੀ ਹਰ ਬੁਰਿਆਈ ਭੈੜੇ ਗੰਦੇ, ਸ਼ਰਮ ਦਾ ਮਾਸਾ ਨ ਵੇਖਣ ਵਖਾਣ ਆਦਿਕ ਦੀ ਸ਼ੌਂਕਣ, ਝੂਠ ਬੋਲਣ ਵਾਲੀ, ਥੋੜੇ ਦਿਲ ਵਾਲੀ, ਛੇਤੀ ਰਿੰਜ ਹੋ ਜਾਣ ਵਾਲੀ ਹੁੰਦੀ ਹੈ ।
ਇਸਤ੍ਰੀਆਂ ਦੀਆਂ ਹੋਰ ਕਿਸਮਾਂ-
ਜੀਕਰ ਪਦਮਨੀ ਚਿਤਰਨੀ ਆਦਿਕ ਇਸਤ੍ਰੀਆਂ ਦੀਆਂ ਕਿਸਮਾਂ ਹਨ, ਇਸੇ ਤਰ੍ਹਾਂ ਇਕ ਹੋਰ ਤਰ੍ਹਾਂ ਵੀ ਇਸਤ੍ਰੀਆਂ ਦੀਆਂ ਤਿੰਨ ਕਿਸਮਾਂ ਦੱਸੀਆਂ ਜਾਂਦੀਆਂ ਹਨ ।
ਸ਼ਲੇਸ਼ਮਲਾ (ਬਲਗਮੀ)- ਇਸ ਦੀਆਂ ਹੱਡੀਆਂ, ਜੋੜ ਅੰਗ ਆਦਿ ਮਾਸ ਨਾਲ ਚੰਗੀ ਤਰ੍ਹਾਂ ਕਜੇ ਹੋਏ ਹੁੰਦੇ ਹਨ। ਮਿਠ-ਬੋਲੀ ਕੰਵਲ ਵਰਗੀ ਕੋਮਲ ਹੁੰਦੀ ਹੈ । ਸਰੀਰ ਠੰਡਾ ਰਹਿੰਦਾ ਹੈ, ਇਹ ਛੇਤੀ ਹੀ ਖਲਾਸ ਹੋ ਜਾਂਦੀ ਹੈ । ਯੋਨੀ ਬਹੁਤੀ ਗਿੱਲੀ ਨਰਮ ਅਤੇ ਠੰਡੀ ਹੀ ਰਹਿੰਦੀ ਹੈ । ਬਹੁਤੀ ਵਿਸ਼ੱਈ ਨਹੀਂ ਹੁੰਦੀ । ਇੱਜ਼ਤ ਦੀ ਭੁੱਖੀ, ਗੂੜੀ ਮੁਹੱਬਤ ਕਰਨ ਵਾਲੀ ਤੇ 'ਗੋਰੀ ਭਾਵੇਂ ਸ਼ਾਮ ਸੁੰਦਰ' ਹੁੰਦੀ ਹੈ । ਇਹ ਸਭਨਾ ਨਾਲੋਂ ਬਹੁਤ ਚੰਗੀ ਇਸਤ੍ਰੀ ਹੈ ।
ਪਿੱਤਲਾ (ਸਫਰਾਵੀ)- ਇਸ ਦੀਆਂ ਹੱਡੀਆਂ, ਜੋੜ ਤੇ ਅੰਗ ਬਹੁਤ ਘੱਟ ਮਾਸ ਨਾਲ ਕੱਜੇ ਹੁੰਦੇ ਹਨ । ਅੰਗ ਗਰਮ ਹੁੰਦੇ ਹਨ। ਇਹ ਨਾ ਬਹੁਤਾ ਛੇਤੀ ਅਤੇ ਨਾ ਬਹੁਤੀ ਚਿਰਕੀ ਖਲਾਸ ਹੁੰਦੀ ਹੈ । ਪਤੀ ਨਾਲ