Back ArrowLogo
Info
Profile

ਪਰੇਮ ਪਿਆਰ ਦੀਆਂ ਗਲਾਂ ਵਿਚ ਖੁਸ਼ੀ ਮਨਾਂਦੀ ਹੈ । ਰੰਗ ਸੋਹਣਾ, ਛਾਤੀ ਭਾਰੀ, ਗਲ਼ਾਂ, ਨਹੁੰ ਅਤੇ ਅੱਖਾਂ ਲਾਲ, ਪਸੀਨੇ ਵਿਚੋਂ ਕੌੜੀ ਬੋ ਆਉਂਦੀ ਹੈ । ਸੁਭਾਅ ਅਜਿਹਾ ਕਿ ਘੜੀ ਵਿਚ ਤੋਲਾ ਘੜੀ 'ਚ ਮਾਸਾ। ਠੰਡ ਵਿਚ ਖੁਸ਼, ਇਸ ਦਰਜੇ ਦੀ ਇਸਤ੍ਰੀ ਹੈ ।

ਵਾਤਲਾ (ਸੌਦਾਵੀ)- ਸੁਭਾਅ ਕਰੜਾ, ਬਹੁਤ ਫਿਰਨ-ਤੁਰਨ ਵਾਲੀ, ਬਹੁਤ ਬੋਲਣ ਵਾਲੀ, ਸਾਉਲੀ ਤੇ ਬੇਢੱਬੇ ਅੰਗਾਂ ਵਾਲੀ, ਬਹੁਤ ਖਾਣ ਵਾਲੀ, ਸਖਤ ਜਾਨ, ਬਹੁਤ ਵਿਸ਼ੱਈ, ਚਿਰ ਪਿੱਛੋਂ ਖਲਾਸ ਹੋਣ ਵਾਲੀ, ਇਹ ਘਟੀਆ ਦਰਜੇ ਦੀ ਹੁੰਦੀ ਹੈ ।

1. ਕਈਆਂ ਇਸਤ੍ਰੀਆਂ ਵਿਚ ਦੋ ਦੋ ਕਿਸਮਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ। ਕਿਸੇ ਮਰਦ ਅਥਵਾ ਤੀਵੀਂ ਦੀ ਕਿਸਮ ਦਾ ਫ਼ੈਸਲਾ ਕਰਨ ਤੋਂ ਪਹਿਲਾਂ, ਉਨ੍ਹਾਂ ਦੇ ਗੁਣਾਂ ਤੇ ਔਗੁਣਾਂ ਨੂੰ ਬੜੇ ਗਹੁ ਨਾਲ ਜਾਚਣ ਦੀ ਲੋੜ ਹੁੰਦੀ ਹੈ।

2. ਵਹੁਟੀ ਗਭਰੂ ਇਕ ਦੂਜੇ ਦੀਆਂ ਕਿਸਮਾਂ ਬਦਲ ਵੀ ਸਕਦੇ ਹਨ । ਘਟੀਆ ਕਿਸਮ ਦੀ ਤਰੀਮਤ ਜਾਂ ਮਰਦ ਦਾ ਸੁਭਾਅ ਅੱਛੀ ਸੰਗਤ ਵਿਚ ਆ ਕੇ ਬਦਲ ਸਕਦਾ ਹੈ ਤੇ ਉਹ ਅਵੱਲ ਦਰਜੇ ਦੇ ਅੱਛੇ ਤਰੀਮਤ ਮਰਦ ਬਣ ਸਕਦੇ ਹਨ । ਸੁਭਾਅ ਬਦਲ ਜਾਣ ਨਾਲ ਮਰਦਾਂ ਤੀਵੀਆਂ ਦੀਆਂ ਕਿਸਮਾਂ ਵੀ ਬਦਲ ਜਾਇਆ ਕਰਦੀਆਂ ਹਨ ।

ਵਧੀਆ ਦਰਜੇ ਦੀਆਂ ਇਸਤ੍ਰੀਆਂ ਆਪਣੇ ਮਾਪਿਆਂ, ਪਤੀ ਅਥਵਾ ਘਰਾਣੇ ਦੇ ਹੋਰ ਲੋਕਾਂ ਦੀ ਬਦ-ਸਲੂਕੀ ਦੇ ਕਾਰਨ ਮਜਬੂਰ ਹੋ ਕੇ ਕਈ ਵਾਰ ਘਟੀਆ ਦਰਜੇ ਦਾ ਜੀਵਨ ਬਤੀਤ ਕਰਦੀਆਂ ਵੇਖਣ ਵਿਚ ਆਈਆਂ ਹਨ । ਇਸ ਲਈ ਯੋਗ ਸਲੂਕ ਕਰਨਾ ਸਭਨਾ ਦਾ ਫਰਜ਼ ਹੈ ।

4. ਕਿਸੇ ਮਰਦ ਜਾਂ ਇਸਤ੍ਰੀ ਦੀ ਕਿਸਮ ਦਾ ਫੈਸਲਾ ਕਰਨਾ ਬਹੁਤ ਮੁਸ਼ਕਿਲ ਹੈ । ਇਸ ਵਿਚ ਜਲਦਬਾਜ਼ੀ ਕਰਨੀ ਠੀਕ ਨਹੀਂ । ਕਈ ਵਾਰ ਤਿੰਨ ਕਿਸਮਾਂ ਦੀ ਮਿਲਾਵਟ ਵੀ ਹੁੰਦੀ ਹੈ। ਸੋਚ ਸਮਝ ਕੇ ਕਿਸੇ ਨੂੰ ਅੱਛਾ ਜਾਂ ਬੁਰਾ ਬਣਾਓ।

116 / 239
Previous
Next