

ਨੌਵਾਂ ਕਾਂਡ
ਇਸਤ੍ਰੀ ਤੇ ਪੁਰਸ਼ ਦੇ ਸੰਤਾਨ-ਉਪਜਾਊ ਅੰਗ
ਜਿਹੜੇ ਅੰਗ ਸੰਤਾਨ ਉਤਪਤੀ ਕਰਨ ਦੇ ਕੰਮ ਆਉਂਦੇ ਹਨ । ਉਹਨਾਂ ਨੂੰ "ਨਸਲ ਵਧਾਊ" ਜਾਂ "ਸੰਤਾਨ ਉਪਜਾਊ" ਅੰਗ ਕਹਿੰਦੇ ਹਨ । ਇਸਤ੍ਰੀ ਦੇ ਸੰਤਾਨ ਉਪਜਾਊ ਅੰਗ ਮਨੁਖ ਨਾਲੋਂ ਉਕੇ ਵੱਖਰੇ ਹੁੰਦੇ ਹਨ । ਉਹਨਾਂ ਦਾ ਵੱਖੋ ਵੱਖ ਵਰਣਨ ਬੜਾ ਜ਼ਰੂਰੀ ਭਾਸਦਾ ਹੈ ।
ਇਸਤ੍ਰੀ ਦੇ ਸੰਤਾਨ-ਉਪਜਾਊ ਅੰਗ
ਇਹ ਦੋ ਪ੍ਰਕਾਰ ਦੇ ਹੁੰਦੇ ਹਨ, ਇਕ ਪ੍ਰਗਟ ਅਤੇ ਦੂਜਾ ਗੁਪਤ । ਬਾਹਰ ਦੇ ਅੰਗ ਦੋਹਾਂ ਪੱਟਾਂ ਦੇ ਵਿਚਕਾਰ ਹੁੰਦੇ ਹਨ। ਸਭ ਤੋਂ ਬਾਹਰ ਕਣਕ ਦੀ ਲਕੀਰ ਵਾਂਗ ਇਕ ਲੰਮੀ ਜੇਹੀ ਲਕੀਰ ਦਿਸਦੀ ਹੈ। ਇਹ ਹੂ-ਬ-ਹੂ ਹੋਠਾਂ ਵਾਂਗ ਖੁਲ੍ਹਦੀ ਹੈ । ਇਸਦੇ ਅੰਦਰ ਦੋ ਹੋਰ ਹੋਂਠ ਜਿਹੇ ਹੁੰਦੇ ਹਨ ਜਿਹੜੇ ਬਾਹਰਲੇ ਹੋਠਾਂ ਨਾਲੋਂ ਨਿੱਕੇ ਅਤੇ ਪਤਲੇ ਹੁੰਦੇ ਹਨ। ਹੋਠਾਂ ਦੇ ਅੰਦਰ ਦੋ ਛੇਕ ਹੁੰਦੇ ਹਨ । ਇਕ ਵੱਡਾ ਜਿਸਨੂੰ 'ਭਗ' ਜਾਂ 'ਯੋਨੀ' ਕਹਿੰਦੇ ਹਨ । ਇਸਦੇ ਅੰਦਰੋਂ ਹਰ ਮਹੀਨੇ 3, 4, ਜਾਂ 5 ਦਿਨ ਮਾਹਵਾਰੀ ਨ੍ਹਾਉਣੀ ਦਾ ਖੂਨ ਆਉਂਦਾ ਹੈ । ਭੋਗ ਦੀ ਥਾਂ ਇਹੋ ਹੈ ਅਤੇ ਇਸਦੇ ਅੰਦਰੋਂ ਹੀ ਬਾਲ ਜੰਮਦਾ ਹੈ । ਇਸ ਛੇਕ ਦੇ ਮੂੰਹ 'ਤੇ ਇਕ ਬਾਰੀਕ ਜਿਹਾ ਪਿਆਜ਼ ਦੇ ਛਿਲੜ ਵਰਗਾ ਪਤਲਾ ਪੜਦਾ ਹੁੰਦਾ ਹੈ ਜਿਸਦੇ ਥੱਲਿਉਂ ਹੋ ਕੇ ਮਾਹਵਾਰੀ ਰਿਤੂ ਵਗਦੀ ਹੈ । ਇਹ ਭੋਗ ਕਰਨ ਲੱਗਿਆਂ ਪਾਟ ਜਾਂਦਾ ਹੈ । ਕਈ ਵਾਰੀ ਇਹ ਪੜਦਾ ਪਹਿਲਾ ਪਹਿਲਾ ਭੋਗ