

ਕਰਦਿਆਂ ਪਾਟਦਾ ਹੈ, ਕਈਆਂ ਦਾ ਇਹ ਪੜਦਾ ਮੋਟਾ ਹੁੰਦਾ ਹੈ ਅਤੇ ਅੱਠ ਦਸ ਵਾਰੀ ਭੋਗ ਦੀ ਪੀੜ ਸਹਿਣ ਪਿੱਛੋਂ ਪਾਟਦਾ ਹੈ । ਇਸ ਪੜਦੇ ਦੇ ਹੇਠਲੇ ਹਿੱਸੇ ਵਿਚ ਇਕ ਛੋਟਾ ਜਿਹਾ ਰਸਤਾ ਹੁੰਦਾ ਹੈ, ਜੋ ਮਾਹਵਾਰੀ ਨੂੰ ਰਾਹ ਦੇਣ ਲਈ ਹੁੰਦਾ ਹੈ । ਮਰਦਾਂ ਲਈ ਇੰਨੀ ਹੀ ਵਾਕਫੀਅਤ ਇਸਤ੍ਰੀ ਦੇ ਅੰਗਾਂ ਬਾਰੇ ਜ਼ਰੂਰੀ ਸੀ ।
ਮਨੁੱਖ ਦੇ ਸੰਤਾਨ-ਉਪਜਾਊ ਅੰਗ
ਸਾਹਮਣੇ ਵਖਾਈ ਦੇਣ ਵਾਲਾ ਸੰਤਾਨ ਉਪਜਾਊ ਅੰਗ ਇੰਦਰੀ ਹੈ । ਇਸ ਨਾਲ ਹੀ ਭੋਗ ਕੀਤਾ ਜਾਂਦਾ ਹੈ । ਇਸ ਨੂੰ ਸਭਿਅਕ ਸ਼ਬਦਾਂ ਵਿਚ ਇੰਦਰੀ ਕਹਿੰਦੇ ਹਨ । ਅਸੀਂ ਭੀ ਏਸੇ ਨਾਂ ਨਾਲ ਇਸ ਦਾ ਵਰਣਨ ਕਰਾਂਗੇ । ਇੰਦਰੀ ਦੀਆਂ ਦੋ ਹਾਲਤਾਂ ਹੁੰਦੀਆਂ ਹਨ, ਇਕ ਨਰਮ ਅਤੇ ਕੁਮਲਾਈ ਹੋਈ, ਦੂਜੀ ਹਾਲਤ ਸਖਤ ਅਤੇ ਉਠਾਅ ਵਿਚ ਆਈ ਹੋਈ। ਨਰਮਾਈ ਦੀ ਹਾਲਤ ਵਿਚ ਇਸ ਦੀ ਲੰਬਾਈ ਕੋਈ ਤਿੰਨ ਚਾਰ ਇੰਚ ਹੁੰਦੀ ਹੈ, ਮੋਟਾਈ ਪੈਸੇ ਜੇਡੀ, ਜਾਂ ਘੱਟ । ਕਰੜਾਈ ਦੀ ਹਾਲਤ ਵਿਚ ਲੰਬਾਈ ਪੰਜ ਇੰਚ ਤੋਂ ਅੱਠ ਇੰਚ ਤੀਕਰ ਹੁੰਦੀ ਹੈ ਅਤੇ ਮੋਟਾਈ ਰੁਪਈਏ ਜੇਡੀ ਜਾਂ ਕੁਝ ਘੱਟ । ਇੰਦਰੀ ਉੱਕੀ ਗੋਲ ਨਹੀਂ ਹੁੰਦੀ, ਸਗੋਂ ਕੁਝ ਚਪਟੀ ਤੇ ਤਿਕੋਨੀ ਜੇਹੀ ਹੁੰਦੀ ਹੈ । ਮਨੁਖ ਦੀ ਇੰਦਰੀ ਅੰਦਰੋਂ ਖੂਨ ਦੀਆਂ ਨਿਕੀਆਂ-ਨਿਕੀਆਂ ਥੈਲੀਆਂ ਦਾ ਇਕੱਠ ਹੈ। ਨਰਮਾਈ ਦੀ ਹਾਲਤ ਵਿਚ ਥੈਲੀਆਂ ਲੱਗਪਗ ਖਾਲੀ ਰਹਿੰਦੀਆਂ ਹਨ, ਪਰੰਤੂ ਕਰੜਾਈ ਦੀ ਹਾਲਤ ਵਿਚ ਉਹਨਾਂ ਦੇ ਅੰਦਰ ਖੂਬ ਲਹੂ ਭਰ ਆਉਂਦਾ ਹੈ ਅਤੇ ਇੰਦਰੀ ਤਣ ਜਾਂਦੀ ਹੈ । ਇੰਦਰੀ ਦਾ ਅਗਲਾ ਕੂਲਾ ਹਿੱਸਾ ਸੁਪਾਰੂ ਅਖਵਾਂਦਾ ਹੈ ਕਿਉਂਕਿ ਉਸ ਦੀ ਸ਼ਕਲ ਸੁਪਾਰੀ ਵਰਗੀ ਹੁੰਦੀ ਹੈ। ਉਸਦੇ ਉਤੇ ਉਸਨੂੰ ਕਜਦਾ ਹੋਇਆ ਇਕ ਪੜਦਾ ਹੁੰਦਾ ਹੈ ਜਿਹੜਾ ਪਿੱਛੇ ਵੱਲ ਹਟ ਜਾਂਦਾ ਹੈ । ਜੇ ਕਿਸੇ ਵੇਲੇ ਨਾ ਹਟ ਸਕੇ ਤਾਂ ਉਸਦੇ ਅੰਦਰ ਮੈਲਾ ਇਕੱਠੀ ਹੋ ਜਾਂਦੀ ਹੈ, ਜਿਹੜੀ ਕਈਆਂ ਬੀਮਾਰੀਆਂ ਦਾ ਕਾਰਨ ਬਣਦੀ ਹੈ । ਮਾਵਾਂ ਗੋਦੀ ਦੇ ਬਾਲਾਂ ਦੀ ਮਾਲਿਸ਼ ਕਰਨ ਵੇਲੇ ਇਹ ਪੜਦਾ ਹਟਾ ਕੇ ਘਿਓ ਜਾਂ ਤੇਲ ਲਾ ਦੇਂਦੀਆਂ ਹਨ । ਮੁਸਲਮਾਨ ਭਾਈ ਬਾਲਪੁਣੇ (ਚਾਰ ਤੋਂ ਅੱਠ ਵਰ੍ਹਿਆਂ ਦੀ ਉਮਰ) ਵਿਚ ਹੀ ਆਪਣੇ ਬਾਲਾਂ ਦੇ ਪੜਦੇ ਨੂੰ ਕਟਵਾ ਦੇਂਦੇ ਹਨ । ਇਸ ਕੰਮ ਨੂੰ ਸੁਨਤ ਜਾਂ ਖਤਨਾ ਕਹਿੰਦੇ ਹਨ। ਹਿਕਮਤ ਅਨੁਸਾਰ ਮੁਸਲਮਾਨਾਂ ਦੀ ਇਹ ਰਸਮ ਬੜੀ ਚੰਗੀ ਲੱਗੀ ਹੈ ।