

ਨਹੀਂ ਤਾਂ ਕਈ ਵਾਰੀ ਪੜਦੇ ਵਿਚ ਕੇਵਲ ਸੂਈ ਜਿੰਨਾ ਛੇਕ ਰਹਿ ਜਾਂਦਾ ਅਤੇ ਜਵਾਨੀ ਦੀ ਹਾਲਤ ਵਿਚ ਕਰੜਾਈ ਵੇਲੇ ਦੁੱਖ ਜਾਪਦਾ ਹੈ ਤਾਂ ਵਾਧੂ ਪੜਦਾ ਕਟਵਾਨਾ ਪੈਂਦਾ ਹੈ । ਪਰ ਲੱਖਾਂ ਵਿਚ ਕਿਸੇ ਇਕ ਨੂੰ ।
ਵੱਡਿਆਂ ਹੋ ਕੇ ਜੇ ਪੜਦਾ ਚੰਗੀ ਤਰ੍ਹਾਂ ਨਾ ਹਟੇ ਤਾਂ ਜ਼ਰਾਹ ਜਾਂ ਡਾਕਟਰਾਂ ਪਾਸੋਂ ਖੁਲ੍ਹਿਆਂ ਕਰਾਓ। ਲੋੜ ਸਮੇਂ ਵੱਡੀ ਉਮਰ ਵਿਚ ਵੀ ਕਟਵਾਇਆ ਜਾ ਸਕਦਾ ਹੈ । ਕੋਈ ਭਰਮ, ਭੈਅ ਵਾਲੀ ਗੱਲ ਨਹੀਂ । ਪੰਜਾਂ ਛੀਆਂ ਦਿਨਾਂ ਵਿਚ ਜ਼ਖਮ ਠੀਕ ਹੋ ਜਾਵੇਗਾ । ਬਹੁਤੀ ਵਾਰੀ ਬਗੈਰ ਨਸ਼ਾ ਦਿੱਤੇ ਹੀ ਡਾਕਟਰ, ਜ਼ਰਾਹਤ ਤੇ ਨਾਈ ਲੋਕ ਕੱਟ ਦੇਂਦੇ ਹਨ, ਮਿੰਟ ਤਾਂ ਲੱਗਦਾ ਨਹੀਂ ।
ਸੁਪਾਰੂ ਅਤੇ ਪੜਦੇ ਦੇ ਜੋੜ ਵਿਚ ਮੈਲ ਇਕੱਠੀ ਹੋ ਜਾਂਦੀ ਹੈ, ਉਸਨੂੰ ਦੂਜੇ ਚੌਥੇ ਦਿਨ ਧੋ ਕੇ ਸਾਫ ਕਰ ਦੇਣਾ ਚਾਹੀਦਾ ਹੈ ਅਤੇ ਤੇਲ ਲੱਗਾ ਦੇਣਾ ਚਾਹੀਦਾ ਹੈ ਨਹੀਂ ਤਾਂ ਖਾਰਿਸ਼ ਅਤੇ ਖੁਰਾਕ ਨਾਲ ਸੁਪਨੇ ਵਿਚ ਖਲਾਸ ਹੋਣ ਦਾ ਰੋਗ ਲੱਗ ਜਾਂਦਾ ਹੈ ।
ਨੰਗੇ ਸੁਪਾਰੂ ਤੋਂ ਉਤੇ ਜਿਥੇ ਇਕ ਛੱਲੇ ਵਾਂਗ ਉਠਾਓ ਹੈ ਉਥੇ ਹੀ ਭੋਗ ਵੇਲੇ ਰਗੜ ਲਗਣ ਨਾਲ ਮਨੁਖ ਨੂੰ ਸਵਾਦ ਆਉਂਦਾ ਹੈ । ਕਈ ਮਨੁਖਾਂ ਦੇ ਸੁਪਾਰੂ ਦੇ ਛੱਲੇ ਤੇ ਖਸਖ਼ਾਸ ਵਰਗੇ ਨਿਕੇ-ਨਿਕੇ ਦਾਨੇ ਹੁੰਦੇ ਹਨ, ਜਿਹੜੀ ਜਵਾਨੀ ਸਮੇਂ ਬਦ-ਚਲਣੀਆਂ ਕਰਨ ਦੀ ਨਿਸ਼ਾਨੀ ਹੈ । ਇਹ ਦਾਣੇ ਨਾ ਵੱਧਦੇ ਹਨ ਤੇ ਨਾ ਪੀੜ ਕਰਦੇ ਹਨ । ਇਹਨਾਂ ਦਾ ਫਿਕਰ ਨਹੀਂ ਕਰਨਾ ਚਾਹੀਦਾ । ਕਈ ਅਪਸਵਾਰਥੀ ਜਾਂ ਅਨਜਾਣ ਹਕੀਮ ਵੈਦ ਡਾਕਟਰ ਇਸਨੂੰ ਆਤਸ਼ਕ ਦੱਸ ਕੇ ਮਰੀਜ਼ ਦਾ ਐਵੇਂ ਹੀ ਖ਼ਰਚ ਕਰਾ ਦੇਂਦੇ ਹਨ । ਇਸ ਤੋਂ ਉਤੇ ਇੰਦਰੀ ਦਾ ਸਰੀਰ ਅਖਵਾਂਦਾ ਹੈ ਅਤੇ ਉਤੇ, ਅੱਖਾਂ ਉਹਲੇ, ਪਤਾਲੂਆਂ ਨਾਲ ਕੱਜੀ ਹੋਈ, ਇੰਦਰੀ ਦੀ ਜੜ ਹੁੰਦੀ ਹੈ। ਇੰਦਰੀ ਦੀ ਜੜ ਦੇ ਦੋਵੀਂ ਪਾਸੀਂ ਦੋ ਗਿਲਟੀਆਂ ਹਨ, ਜਿਨ੍ਹਾਂ ਵਿਚ ਦਿਮਾਗੀ ਬਿਜਲੀ ਦੀਆਂ ਤਾਰਾਂ (Nerves) ਲਗੀਆਂ ਹੁੰਦੀਆਂ ਹਨ । ਜਦੋਂ ਦਿਮਾਗ ਵਿਚ ਕਾਮ ਚੇਸ਼ਟਾ ਉਤਪੰਨ ਹੁੰਦੀ ਹੈ ਤਾਂ ਦਿਮਾਗੀ ਬਿਜਲੀ ਦੀਆਂ ਤਾਰਾਂ ਇਹਨਾਂ ਗਿਲਟੀਆਂ 'ਤੇ ਅਸਰ ਕਰਦੀਆਂ ਹਨ, ਜਿਸਦੇ ਨਾਲ ਇਹ ਗਿਲਟੀਆਂ ਫੁਲ ਜਾਂਦੀਆਂ ਹਨ, ਫੁਲਣ ਨਾਲ ਇੰਦਰੀ ਦੀ ਜੜ ਘੁੱਟੀ ਜਾਂਦੀ ਹੈ । ਉਨ੍ਹਾਂ ਵਿਚ ਖੂਨ ਭਰ ਜਾਂਦਾ ਹੈ । ਇਉਂ ਸਮਝੋ, ਜਿਵੇਂ ਬਾਂਹ ਨੂੰ ਰੁਮਾਲ ਨਾਲ ਕੱਸ ਕੇ ਬੰਨ੍ਹ ਦੇਣ ਨਾਲ ਹੱਥ ਦੀਆਂ ਨਾੜੀਆਂ ਫੁੱਲ