Back ArrowLogo
Info
Profile

ਜਾਂਦੀਆਂ ਹਨ (ਜਿਸਨੂੰ ਪਤਾ ਨਾ ਹੋਵੇ, ਕਰਕੇ ਵੇਖ ਲਵੋ) ਉਸ ਤਰ੍ਹਾਂ ਜਦੋਂ ਗਿਲਟੀਆਂ (Penis Erectors) ਦੇ ਫੁਲਣ ਨਾਲ ਇੰਦਰੀ ਦੀ ਜੜ ਘੁਟੀ ਜਾਂਦੀ ਹੈ ਤਾਂ ਲਹੂ ਅੰਦਰ ਵੱਲ ਦੌੜਦਾ ਹੈ, ਪਰ ਵਾਪਸ ਨਹੀਂ ਆ ਸਕਦਾ, ਤਦ ਇੰਦਰੀ ਦੇ ਸਰੀਰ ਵਿਚ ਲਹੂ ਦੀਆਂ ਪੋਟਲੀਆਂ ਭਰ ਜਾਂਦੀਆਂ ਹਨ ਅਤੇ ਲਹੂ ਏਨਾ ਜ਼ਿਆਦਾ ਇਕੱਠਾ ਹੋ ਜਾਂਦਾ ਹੈ ਕਿ ਇੰਦਰੀ ਲੱਕੜ ਵਾਂਗ ਕਰੜੀ ਹੋ ਜਾਂਦੀ ਹੈ (ਇਸ ਦੱਸਣ ਦੀ ਲੋੜ ਨਹੀਂ ਕਿ ਇੰਦਰੀ ਵਿਚ ਹੱਡੀ ਨਹੀਂ ਹੁੰਦੀ) ਕਰੜਾਈ ਦੇ ਕਾਰਨ ਹੀ ਭੋਗ ਕੀਤਾ ਜਾਂਦਾ ਹੈ, ਨਹੀਂ ਤਾਂ ਨਹੀਂ । ਕਈ ਵਾਰੀ ਕੱਚੀ ਉਮਰੇ 14 ਤੋਂ 20 ਵਰ੍ਹੇ ਵਿਚ ਵੀਰਜ ਨੂੰ ਬੇਅਰਥ ਗਵਾਣ ਕਰਕੇ ਜਾਂ ਹੱਥ ਦੀ ਰਗੜ ਆਦਿ ਨਾਲ, ਇੰਦਰੀ ਦੀਆਂ ਇਹ ਗਿਲਟੀਆਂ ਕਮਜ਼ੋਰ ਹੋ ਜਾਂਦੀਆਂ ਹਨ। ਉਸ ਵੇਲੇ ਜਾਂ ਤਾਂ ਕਾਮ ਚੇਸ਼ਟਾ ਨਾਲ ਕਰੜਾਈ ਹੀ ਨਹੀਂ ਆਉਂਦੀ; ਜੇ ਆਉਂਦੀ ਹੈ ਤਾਂ ਘੱਟ ਜਾਂ ਬਹੁਤੀ ਆਏ ਭੀ ਤਾਂ ਭੋਗ ਸਮੇਂ ਇੰਦਰੀ ਬੜੀ ਢਿੱਲੀ ਜਿਹੀ ਰਹਿੰਦੀ ਹੈ, ਇਹ ਬੜੀ ਭੈੜੀ ਮਰਜ਼ ਹੈ ਅਤੇ ਇਸਦਾ ਨਾਂ ਨਾਮਰਦੀ ਹੈ । ਨਾਮਰਦੀ ਦਾ ਦੂਜਾ ਰੂਪ ਵੀਰਜ ਦਾ ਛੇਤੀ ਨਿਕਲ ਜਾਣਾ ਭੀ ਹੈ । ਉਸਦਾ ਸੰਬੰਧ ਵੀਰਜ ਨੂੰ ਪੈਦਾ ਕਰਨ ਵਾਲੇ ਅੰਗਾਂ ਨਾਲ ਹੈ, ਜਿਸਦਾ ਵਰਣਨ ਅੱਗੇ ਦਸਵੇਂ ਕਾਂਡ ਵਿਚ ਕਰਦੇ ਹਾਂ ।

ਨੋਟ-1. ਨਰਮ ਹਾਲਤ ਵਿਚ ਲਿੰਗ ਨਿੱਕਾ ਰਹੇ ਉਸਦਾ ਫਿਕਰ ਨਹੀਂ, ਘੋੜਿਆਂ ਤੇ ਖੋਤਿਆਂ ਦੇ ਇੰਦਰੇ ਤਾਂ ਨਰਮ ਹਾਲਤ ਵਿਚ ਵਿਖਾਈ ਵੀ ਨਹੀਂ ਦੇਂਦੇ, ਪਰ ਜਦ ਨਿਸਰ ਆਉਂਦੇ ਹਨ ਤਾਂ ਕਿੰਨੇ ਵੱਡੇ ਹੋ ਜਾਂਦੇ ਹਨ । ਮਨੁੱਖ ਦਾ ਲਿੰਗ ਸਖਤ ਹਾਲਤ ਵਿਚ ਸਾਢੇ ਚਾਰ ਇੰਚ ਤੋਂ ਘੱਟ ਨਹੀਂ ਰਹਿਣਾ ਚਾਹੀਦਾ ।

2. ਇੰਦਰੀ ਕਰੜਾਈ ਵਿਚ ਕੁਝ ਟੇਢੀ ਅਥਵਾ ਮਧਰੀ ਹੁੰਦਿਆਂ ਵੀ, ਸੰਤਾਨ ਉਤਪੰਨ ਹੋ ਸਕਦੀ ਹੈ ਕਿਉਂਕਿ ਤਸੱਲੀ ਨਾਲ ਭੋਗ ਹੋ ਜਾਣ ਅਤੇ ਵੀਰਜ ਝਟਕੇ ਨਾਲ ਇਸਤ੍ਰੀ ਦੀ ਧਰਨ ਥਾਣੀਂ ਬੱਚੇਦਾਨੀ ਦੇ ਮੂੰਹ ਵਿਚ ਜਾ ਡਿਗਦਾ ਹੈ ਅਤੇ ਮਨੀ ਦੇ ਕਿਰਮ ਅਥਵਾ ਵੀਰਜ ਦੇ ਜੀਵ, ਬੱਚੇਦਾਨੀ ਵਿਚ ਮਾਹਵਾਰੀ ਨਹਾਉਣੀ ਦੇ ਦਿਨੀਂ ਉਪਰੋਂ ਫੈਲੋਪਿਅਨ ਟੀਊਬ (Fellopian Tube) ਰਾਹੀਂ ਪੁੱਜਿਆ ਹੋਇਆ ਆਂਡਾ ਮੌਜੂਦ ਹੋਵੇ ਤਾਂ ਤੰਦਰੁਸਤ ਤੇ ਬਲਵਾਨ ਕਿਰਮ ਆਂਡੇ ਦੇ ਅੰਦਰ ਪ੍ਰਵੇਸ਼ ਕਰ ਕੇ ਗਰਭ ਦੀ ਸਥਾਪਨਾ ਕਰ ਸਕਦੇ ਹਨ ।

120 / 239
Previous
Next