

ਚਿਤ੍ਰ ਦਾ ਵੇਰਵਾ-1. ਸੁਪਾਰੂ (Glans Penis) 2. ਸੁਪਾਰੂ ਦਾ ਛੱਲਾ, ਜਿਥੇ ਰਗੜ ਦੇ ਕਾਰਨ ਸਵਾਦ ਆਉਂਦਾ ਹੈ । 3. ਇੰਦਰੀ ਦਾ ਸਰੀਰ (Penis) (ਉਲਟੇ ਰੁਖ) ਵਿਖਾਇਆ ਹੋਇਆ । 4. ਗਿਲਟੀਆਂ, ਜਿਨ੍ਹਾਂ ਦੇ ਫੁਲ ਜਾਣ 'ਤੇ ਇੰਦਰੀ ਦੇ ਅੰਦਰ ਕਰੜਾਈ ਆ ਜਾਂਦੀ ਹੈ (Penis Erectors) 6. ਵੀਰਜ ਅਥਵਾ ਮਨੀ ਦਾ ਖਜਾਨਾ । 7. ਪਤਾਲੂ ਅਥਵਾ ਵੀਰਜ ਬਣਾਨ ਦਾ ਛੋਟਾ ਜਿਹਾ ਕਾਰਖਾਨਾ (Testicles) । 8. ਵੀਰਜ ਬਣਾਨ ਵਾਲੀਆਂ ਪਤਲੀਆਂ-ਪਤਲੀਆਂ ਨਾਲੀਆਂ । 9. ਨਾਲੀਆਂ ਦਾ ਗੁੱਛਾ 10. ਤਿਆਰ ਹੋਏ ਵੀਰਜ ਨੂੰ ਖਜਾਨੇ ਵਿਚ ਲੈ ਜਾਣ ਵਾਲੀ ਨਲੀ । 11. ਵੀਰਜ ਦੇ ਕੀੜੇ । ਅਸਲ ਨਾਲੋਂ ਹਜਾਰ ਗੁਣਾਂ ਵੱਡੇ ਕਰਕੇ ਵਖਾਏ ਗਏ ਹਨ (Sperms) I
ਪਤਾਲੂ (Testicles)-ਇੰਦਰੀ ਦੇ ਥਲੇ ਇਕ ਪੋਟਲੀ ਜਿਹੀ ਲਮਕਦੀ ਹੈ, ਜਿਸ ਵਿਚ ਦੋ ਗੋਲੀਆਂ ਜਿਹੀਆਂ ਰੱਖੀਆਂ ਹੋਈਆਂ ਮਾਲੂਮ ਹੁੰਦੀਆਂ ਹਨ । ਇਸ ਪੋਟਲੀ ਦਾ ਮਾਸ ਬੜਾ ਕੋਮਲ ਹੁੰਦਾ ਹੈ, ਠੰਡ ਦੇ ਅਸਰ ਨਾਲ ਇਹ ਸੁਕੜ ਜਾਂਦਾ ਹੈ ਅਤੇ ਗਰਮਾਈ ਨਾਲ ਫੈਲ ਜਾਂਦਾ ਹੈ ।
ਇਹ ਗੋਲੀਆਂ ‘ਪਤਾਲੂ' 'ਕਪੂਰੇ' ਅਥਵਾ 'ਟੱਟੇ' ਅਖਵਾਂਦੀਆਂ ਹਨ । ਪਤਾਲੂਆਂ ਦਾ ਕੰਮ ਵੀਰਜ ਬਣਾਨਾ ਹੈ । ਇਹ ਦਿਨ ਰਾਤ ਵੀਰਜ ਤਿਆਰ ਕਰਨ ਵਿਚ ਲੱਗੇ ਰਹਿੰਦੇ ਹਨ ਅਤੇ ਜਿੰਨਾ ਜਿੰਨਾ ਵੀਰਜ ਬਣਦਾ ਜਾਂਦਾ ਹੈ, ਉਹ ਨਾਲੀਆਂ ਰਾਹੀਂ ਧਾਤੂ ਦੇ ਖਜ਼ਾਨੇ ਵਿਚ ਇਕਠਾ ਹੁੰਦਾ ਰਹਿੰਦਾ ਹੈ । ਇਹ ਖਜ਼ਾਨਾ ਉਪਰੋਕਤ (Prostate Glands) ਦੇ ਉਤੇ, ਦੋ ਗਿਲਟੀਆਂ ਦੀ ਸ਼ਕਲ ਵਿਚ ਲੱਗਾ ਹੁੰਦਾ ਹੈ ।
ਪਤਾਲੂਆਂ ਦੀ ਬਣਤਰ ਚਿਤ੍ਰ ਤੋਂ ਪ੍ਰਗਟ ਹੋ ਸਕਦੀ ਹੈ । ਇਹਨਾਂ ਅੰਦਰ ਕੋਈ ਦੋ ਤਿੰਨ ਸੌ ਨਿੱਕੀਆਂ ਨਿੱਕੀਆਂ ਕੋਠੜੀਆਂ ਹੁੰਦੀਆਂ ਹਨ । ਫੇਰ ਹਰ ਇਕ ਕੋਠੜੀ ਵਿਚ ਬਹੁਤ ਸਾਰੀਆਂ ਪਤਲੀਆਂ-ਪਤਲੀਆਂ ਨਲੀਆਂ ਹੁੰਦੀਆਂ ਹਨ । ਜੇਕਰ ਇਹਨਾਂ ਨਲੀਆਂ ਨੂੰ ਸਿਧਾ ਕੀਤਾ ਜਾਵੇ ਤਾਂ ਲੱਗਪਗ 600 ਗਜ ਲੰਮੀਆਂ ਹੋ ਸਕਦੀਆਂ ਹਨ। ਇਹ ਨਲੀਆਂ ਰਲ ਕੇ ਇਕ ਵੱਡੀ ਨਾਲੀ ਬਣਾਂਦੀਆਂ ਹਨ। ਇਹ ਨਾਲੀ ਧਾਤੀ ਦੇ ਖਜ਼ਾਨੇ ਵਿਚ ਅਪੜਦੀ ਹੈ, ਅਤੇ ਪਤਾਲੂਆਂ ਵਿਚ ਤਿਆਰ ਹੋਈ ਧਾਤ ਨੂੰ ਉਥੇ ਘਲਦੀ ਰਹਿੰਦੀ ਹੈ । ਖਜਾਨੇ ਦੀਆਂ ਥੈਲੀਆਂ ਦੇ ਥੱਲੇ ਵੱਲ ਇਕ ਪਤਲੀ ਨਾਲੀ ਪ੍ਰਾਸਟੇਸ ਗਲੈਂਡ (ਗਿਲਟੀਆਂ) ਵਿਚੋਂ ਹੋ ਕੇ ਪਿਸ਼ਾਬ ਦੇ ਰਾਹ ਵਿਚ