

ਪੁਜਦੀ ਹੈ । ਇਸ ਦਾ ਮੂੰਹ ਕੇਵਲ ਉਸ ਸਮੇਂ ਖੁਲ੍ਹਦਾ ਹੈ, ਜਦੋਂ ਭੋਗ ਦਾ ਅਖੀਰੀ ਲਜ਼ਤ ਦਾ ਸਮਾਂ ਹੁੰਦਾ ਹੈ ਤਾਂ ਕੋਈ ਅੱਧੇ ਤੋਲੇ ਤੋਂ ਲੈ ਕੇ ਤੋਲੇ ਵੀਰਜ ਦੇ ਨਿਕਲਣ ਨਾਲ ਹੀ ਉਹ ਗਿਲਟੀਆਂ ਕੁਮਲਾ ਜਾਂਦੀਆਂ ਹਨ ਅਤੇ ਇੰਦਰੀ ਢਿਲੀ ਪੈ ਜਾਂਦੀ ਹੈ ।
ਨੋਟ-ਕਿਸੇ ਕਿਸੇ ਮਨੁਖ ਦਾ ਇਕੋ ਹੀ ਪਤਾਲੂ ਹੁੰਦਾ ਹੈ, ਜੋ ਇਕੱਲਾ ਹੀ ਔਲਾਦ ਪੈਦਾ ਕਰਨ ਦੇ ਲਾਇਕ ਹੁੰਦਾ ਹੈ ।
ਵੀਰਜ (ਮਨੀ)
ਵੀਰਜ ਦਾ ਖਿਆਲ ਆਉਂਦਿਆਂ ਹੀ ਪਰਮੇਸ਼ਰ ਦੀ ਕੁਦਰਤ ਦਾ ਕਮਾਲ ਅੱਖਾਂ ਅੱਗੇ ਆ ਜਾਂਦਾ ਹੈ । ਜੀਕਰ ਇਕ ਨਿੱਕੇ ਜਿਹੇ ਬੀਜ ਵਿਚ ਬੜਾ ਭਾਰੀ ਦਰਖਤ, ਜੜ, ਟਾਹਣੀਆਂ, ਮੇਵਿਆਂ, ਫੁਲਾਂ ਅਤੇ ਫਲਾਂ ਸਮੇਤ ਲੁਕਿਆ ਹੋਇਆ ਹੁੰਦਾ ਹੈ, ਇਸੇ ਤਰ੍ਹਾਂ ਵੀਰਜ ਦੀ ਇਕ ਬੂੰਦ ਦੇ ਹਜ਼ਾਰਵੇਂ ਹਿੱਸੇ ਵਿਚ ਇਕ ਮਨੁਖ ਦਾ ਸਾਰਾ ਸਰੀਰ ਸਮਾਇਆ ਹੋਇਆ ਹੁੰਦਾ ਹੈ । ਕੇਵਲ ਏਨਾ ਹੀ ਨਹੀਂ, ਸਗੋਂ ਜਿਸਦਾ ਵੀਰਜ ਹੁੰਦਾ ਹੈ, ਉਸ ਦੇ ਵਿਚਾਰ ਅਕਲ, ਕੱਦ, ਰੰਗ, ਢੰਗ ਤੀਕਰ ਦੀ ਫੋਟੋ ਇਸ ਵਿਚ ਹੁੰਦਾ ਹੈ । ਇਸ ਵੀਰਜ ਵਿਚੋਂ ਬੱਚਾ ਜੰਮਦਾ ਹੈ ਉਸ ਵਿਚ ਆਪਣੇ ਪਿਤਾ ਦੇ ਉਪਰੋਕਤ ਬਹੁਤ ਸਾਰੇ ਵਿਕਾਰ ਤੇ ਗੁਣਾਂ ਦੇ ਚਿੰਨ੍ਹ ਪਾਏ ਜਾਂਦੇ ਹਨ ।
ਵੀਰਜ, ਧਾਤ ਜਾਂ ਮਨੀ ਇਕ ਦੁੱਧ ਵਰਗੇ ਰੰਗ ਦੀ ਗਾੜ੍ਹੀ ਲੇਸਲੀ ਵਸਤੂ ਹੈ । ਜਿਸਦੀ ਇਕ ਬੂੰਦ ਖੂਨ ਦੀਆਂ ਇਕ ਸੌ ਬੂੰਦਾਂ ਨਾਲ ਤਿਆਰ ਹੁੰਦੀ ਹੈ । ਇਸ ਵਿਚੋਂ ਇਕ ਖਾਸ ਤਰ੍ਹਾਂ ਦੀ ਗੰਧ (ਮੁਸ਼ਕ) ਆਉਂਦੀ ਹੈ । ਕੱਪੜੇ ਉੱਪਰ ਲੱਗ ਜਾਏ ਤਾਂ ਸੁੱਕਣ 'ਤੇ ਕੱਪੜਾ ਮਾਇਆ ਲੱਗੀ ਲੀਰ ਵਾਂਗ ਆਕੜ ਜਾਂਦਾ ਹੈ । ਵੀਰਜ ਪਤਲਾ ਹੋਵੇ ਤਾਂ ਕੱਪੜਾਂ ਨਹੀਂ ਆਕੜਦਾ, ਕੇਵਲ ਫਿਕੇ ਜਿਹੇ ਰੰਗ ਦਾ ਦਾਗ਼ ਲੱਗ ਜਾਂਦਾ ਹੈ ।
ਜੇਕਰ ਤਾਜ਼ੇ ਵੀਰਜ ਨੂੰ ਖੁਰਦਬੀਨ ਦੇ ਸ਼ੀਸ਼ੇ ਵਿਚੋਂ ਵੇਖਿਆ ਜਾਏ ਤਾਂ ਉਸ ਵਿਚ ਬੜੀ ਤੇਜ਼ੀ ਨਾਲ ਕੁਰਬੁਲ-ਕੁਰਬੁਲ ਕਰਦੇ (Spermatozoa Sperms) ਕੀੜੇ ਵਖਾਈ ਦੇਂਦੇ ਹਨ। ਇਹੋ ਜੀਵ ਹਨ ਜਿਹੜੇ ਸੰਤਾਨ ਉਤਪੰਨ ਕਰਨ ਦਾ ਕਾਰਨ ਹਨ । ਇਹਨਾਂ ਦੀ ਲੰਬਾਈ-1/700 ਇੰਚ ਦੇ ਲੱਗਪਗ ਹੁੰਦੀ ਹੈ ਅਤੇ ਕੇਵਲ ਖੁਰਦਬੀਨ ਦਵਾਰਾ ਹੀ ਵਿਖਾਈ ਦੇ ਸਕਦੇ ਹਨ । ਉਹਨਾਂ ਦੀ ਚਾਲ ਸੱਪ ਵਾਂਗ ਟੇਡੀ ਹੁੰਦੀ ਹੈ । ਜਵਾਨ ਜੀਵ