Back ArrowLogo
Info
Profile

ਬੜੀ ਤੇਜ਼ੀ ਨਾਲ ਦੌੜਦੇ ਹਨ ਤੇ ਇਉਂ ਜਾਪਦਾ ਹੈ ਜੀਕਰ ਪਾਣੀ ਵਿਚ ਲੱਖਾਂ ਮੱਛੀਆਂ ਤੈਰਦੀਆਂ ਫਿਰਦੀਆਂ ਹਨ । ਕਮਜ਼ੋਰ ਮਨੁਖ ਦੇ ਕਮਜ਼ੋਰ ਜੀਵਾਂ ਦੀ ਬੜੀ ਮੁਰਦਾ ਚਾਲ ਹੁੰਦੀ ਹੈ । ਕਈਆਂ ਲੋਕਾਂ ਦੇ ਵੀਰਜ ਵਿਚ ਇਹ ਕੀੜੇ ਹੁੰਦੇ ਹੀ ਨਹੀਂ । ਉਹਨਾਂ ਦਾ ਵੀਰਜ ਦੇਖਣ ਵਿਚ ਤਾਂ ਚੰਗਾ ਦਿਸਦਾ ਹੈ ਪਰ ਖੁਰਦਬੀਨ ਵਿਚ ਵੇਖਣ ਨਾਲ ਗਰਭ ਧਾਰਨ ਕਰਨ ਵਾਲੇ ਇਹ ਕੀੜੇ ਨਹੀਂ ਹੁੰਦੇ ।

ਜਿੰਨਾ ਵੀਰਜ ਇਕ ਵਾਰੀ ਭੋਗ ਕੀਤਿਆਂ ਨਿਕਲਦਾ ਹੈ ਉਸ ਵਿਚ ਦੋ ਕਰੋੜ ਤੀਕਰ ਜੀਵ ਹੁੰਦੇ ਹਨ, ਇਹਨਾਂ ਵਿਚੋਂ ਹਰ ਇਕ ਅਰੋਗ ਜੀਵ ਸੰਤਾਨ ਉਤਪੰਨ ਕਰਨ ਦੇ ਯੋਗ ਹੈ ਅਰਥਾਤ ਇਕ ਮਨੁਖ ਦੇ ਇਕ ਵਾਰੀ ਭੋਗ ਕਰਨ ਨਾਲ ਐਨੇ ਜੀਵ ਨਿਕਲਦੇ ਹਨ ਕਿ ਸਾਰੇ ਦੇਸਾਂ ਦੀਆਂ ਜਵਾਨ ਇਸਤ੍ਰੀਆਂ ਗਰਭਵਤੀਆਂ ਹੋ ਸਕਦੀਆਂ ਹਨ, ਪਰ ਗੱਲ ਇਹ ਹੈ ਕਿ ਇਕੋ ਇਸਤ੍ਰੀ ਦੇ ਅੰਦਰ ਵੀ ਗਏ ਹੋਏ ਜੀਵ ਮਸਾਂ ਹੀ ਗਰਭ ਕਰ ਸਕਦੇ ਹਨ, ਕੋਈ ਚੰਗੇ ਭਾਗਾਂ ਵਾਲਾ ਜੀਵ ਹੀ ਇਸਤ੍ਰੀ ਦੇ ਉਪਰੋਕਤ ਆਂਡੇ ਨੂੰ ਛੇਕ ਕੇ ਉਸ ਵਿਚ ਪੈ ਕੇ ਗਰਭ ਦਾ ਕਾਰਨ ਬਣਦਾ ਹੈ ।

ਜੋ ਮਰਦ ਬੇਦਰਦੀ ਨਾਲ ਭੋਗ ਦਵਾਰਾ ਜਾਂ ਹੋਰ ਤਰ੍ਹਾਂ ਬੇਅਰਥ ਵੀਰਜ ਗਵਾਂਦੇ ਰਹਿੰਦੇ ਹਨ, ਉਹ ਕੁਦਰਤ ਨੂੰ ਮਜ਼ਬੂਰ ਕਰਦੇ ਹਨ ਕਿ ਉਹਨਾਂ ਦਿਆਂ ਕੁਕਰਮਾਂ ਦਾ ਉਹਨਾਂ ਪਾਸੋਂ ਬਦਲਾ ਲਵੇ ।

ਜਿਹੜੇ ਮਨੁਖ ਕਾਮੀ ਹੁੰਦੇ ਹਨ ਅਤੇ ਹਫ਼ਤੇ ਵਿਚ ਇਕ ਜਾਂ ਇਕ ਤੋਂ ਵੱਧ ਵਾਰ ਭੋਗ ਕਰਦੇ ਹਨ, ਉਹਨਾਂ ਦੇ ਵੀਰਜ ਦੇ ਖਜਾਨੇ ਵਿਚ ਤਾਂ ਕੱਚਾ ਵੀਰਜ ਹੀ ਜਮਾਂ ਰਹਿੰਦਾ ਹੈ, ਅਤੇ ਨਾਲੋਂ ਨਾਲ ਖਰਚ ਹੁੰਦਾ ਰਹਿੰਦਾ ਹੈ । ਉਸ ਵੀਰਜ ਨੂੰ ਖਜ਼ਾਨੇ ਵਿਚ ਚੋਖਾ ਸਮਾਂ ਰਹਿ ਕੇ ਚੰਗਾ ਪੱਕਾ ਬਣਨ ਦਾ ਸਮਾਂ ਨਹੀਂ ਮਿਲਦਾ । ਪਰ ਜਿਹੜੇ ਲੋਕ ਆਪਣੇ ਵੀਰਜ ਨੂੰ ਛੇਤੀ ਛੇਤੀ ਬੇਅਰਥ ਨਹੀਂ ਗਵਾਂਦੇ, ਉਹਨਾਂ ਦਾ ਵੀਰਜ ਪਤਾਲੂਆਂ ਵਿਚ ਚੰਗੀ ਤਰ੍ਹਾਂ ਤਿਆਰ ਹੋ ਕੇ ਵੀਰਜ ਦੇ ਖਜ਼ਾਨੇ ਨੂੰ ਭਰਪੂਰ ਕਰਨ ਪਿੱਛੋਂ ਉਸਦਾ ਵਾਧੂ ਹਿੱਸਾ ਸਰੀਰ ਨੂੰ ਪਰਤ ਆਉਂਦਾ ਹੈ ਅਤੇ ਮੁੜ ਲਹੂ ਵਿਚ ਸਮਾ ਜਾਂਦਾ ਹੈ । ਤਦ ਉਸਦਾ ਨਾਉਂ ਸਿਆਣੇ ਲੋਕ 'ਔਜ', 'ਤੇਜ' ਅਥਵਾ 'ਨੂਰ' ਧਰਦੇ ਹਨ । ਉਸ ਨਾਲ ਸਾਰੇ ਸਰੀਰ ਨੂੰ ਉਹ ਤਰਾਵਟ, ਜਿਗਰ ਨੂੰ ਉਹ ਤਾਕਤ ਦਿਲ ਨੂੰ ਉਹ ਆਨੰਦ ਅਤੇ ਦਿਮਾਗ ਨੂੰ ਉਹ ਨੂਰ ਪ੍ਰਾਪਤ ਹੁੰਦਾ ਹੈ ਜਿਸਦੀ ਵਡਿਆਈ ਕਲਮ ਪਾਸੋਂ ਨਹੀਂ ਹੋ ਸਕਦੀ । ਰਗ ਰਗ

123 / 239
Previous
Next