Back ArrowLogo
Info
Profile

ਅਤੇ ਪੱਠੇ ਪੱਠੇ ਵਿਚ ਬੇਅੰਤ ਤਾਕਤਾਂ ਇਕਤ੍ਰ ਹੋ ਜਾਂਦੀਆਂ ਹਨ । ਮੁਖੜੇ 'ਤੇ ਲਾਲੀ ਭਖਣ ਲਗਦੀ ਹੈ। ਦਿਮਾਗੀ ਸ਼ਕਤੀਆਂ ਦੇ ਅਖੁਟ ਭੰਡਾਰੇ ਭਰਪੂਰ ਹੋਏ ਰਹਿੰਦੇ ਹਨ। ਇਸ ਦੇ ਉਲਟ ਜੇਕਰ ਵੀਰਜ ਅਜਾਈ ਤੇ ਵਿਅਰਥ ਜ਼ਾਇਆ ਹੁੰਦਾ ਰਹੇ, ਤਾਂ ਉਸਨੂੰ ਮਨੁਖ ਦੇ ਸਰੀਰ ਅੰਦਰ ਰਚ ਮਿਚ ਜਾਣ ਦਾ ਅਵਸਰ ਵੀ ਨਹੀਂ ਮਿਲਦਾ । ਇਹੋ ਕਾਰਨ ਹੈ ਕਿ ਅੱਜ ਕੱਲ ਬਥੇਰੇ ਨੌਜਵਾਨਾਂ ਦੇ ਚਿਹਰਿਆਂ ਉਪਰ ਰੌਣਕ ਦੀ ਥਾਂ ਫਿਟੇ ਮੂੰਹ ਵਰਤ ਰਹੀ ਹੈ । ਗ਼ਮਾਂ ਤੇ ਪਰੇਸ਼ਾਨੀਆਂ ਦੀ ਤਸਵੀਰ ਬਣੇ ਰਹੇ ਹਨ । ਬੱਸ ! ਇਹੋ ਸਮਝੋ ਕਿ "ਊਂਟ ਰੇ ਊਂਟ ! ਤੇਰੀ ਕਿਹੜੀ ਕਲਾ ਸਿੱਧੀ ?"

ਚੰਗੇ ਮੰਦੇ ਵੀਰਜ ਦੀ ਪਛਾਣ

ਉੱਤਮ ਵੀਰਜ ਗਾੜ੍ਹਾ ਅਤੇ ਹਲਕੇ ਦੁਧੀਆ ਰੰਗ ਦਾ ਹੁੰਦਾ ਹੈ ਅਤੇ ਇਕ ਵਾਰੀ ਭੋਗ ਕੀਤਿਆਂ ਅੱਧੇ ਤੋਂ ਦੋ ਤੋਲਿਆਂ ਤੀਕਰ ਨਿਕਲਦਾ ਹੈ । ਵਿਗੜਿਆ ਹੋਇਆ ਵੀਰਜ ਕਈ ਪ੍ਰਕਾਰ ਦਾ ਹੁੰਦਾ ਹੈ-ਪਤਲਾ, ਬੋ ਵਾਲਾ, ਮੋਤੀਆ ਜਾਂ ਹਵਾ ਪਿਆਜ਼ੀ, ਸਾਬੂਦਾਣੇ ਵਾਂਗ ਦਾਣੇ ਦਾਣੇ, ਫੁਟੇ ਹੋਏ ਦੁੱਧ ਵਰਗਾ ਜਾਂ ਜੀਵਾਂ ਤੋਂ ਬਿਨਾਂ ਆਦਿਕ। ਸ਼ਰਾਬ, ਅਫ਼ੀਮ, ਕੋਕੀਨ, ਹਾਸ਼ਿਸ਼, ਸੁਲਫ ਆਦਿ ਦੇ ਵਰਤਣ ਨਾਲ ਆਤਸ਼ਕ ਤੇ ਸੁਜ਼ਾਕ ਦੇ ਜ਼ਹਿਰ ਦੇ ਅਸਰ ਨਾਲ, ਵੀਰਜ ਦੇ ਜੀਵ ਕਈ ਵਾਰੀ ਮਰ ਜਾਂਦੇ ਹਨ । ਅੰਞਾਣਪੁਣੇ ਦੀਆਂ ਬਦ-ਚਲਣੀਆਂ ਨਾਲ ਜਾਂ ਜਵਾਨੀ ਵਿਚ ਅੰਨ੍ਹੇ ਵਾਹ ਬਹੁਤਾ ਭੋਗ ਕਰਨ ਨਾਲ ਇਹ ਜੀਵ ਬੜੇ ਕਮਜ਼ੋਰ ਹੋ ਜਾਂਦੇ ਹਨ ਜਾਂ ਮਰ ਜਾਂਦੇ ਹਨ ।

ਅਜਿਹੀਆਂ ਹਾਲਤਾਂ ਵਿਚ ਤਜਰਬੇਕਾਰ ਹਕੀਮ, ਵੈਦ ਕੋਲੋਂ ਸਲਾਹ ਲੈਣੀ ਚਾਹੀਦੀ ਹੈ । ਬਿਨਾਂ ਕਿਸੇ ਸ਼ੱਕ ਦੇ ਮੈਂ ਇਹ ਗੱਲ ਕਹਿ ਸਕਦਾ ਹਾਂ ਕਿ ਵੀਰਜ ਸੰਬੰਧੀ ਕੋਈ ਵੀ ਨੁਕਸ ਹੋਵੇ ਤਾਂ ਡਾਕਟਰੀ ਦਵਾ ਦਾਰੂ ਨਾਲ ਰਾਜ਼ੀ ਨਹੀਂ ਹੋ ਸਕਦਾ, ਇਸਦਾ ਦਵਾ ਦਾਰੂ ਹਕੀਮ ਜਾਂ ਵੈਦ ਹੀ ਕਰ ਸਕਦੇ ਹਨ ।

ਲੇਸ (ਮਦਨ-ਜਲ, ਮਜ਼ੀ)

ਕੁਦਰਤ ਦੇ ਇਕ ਇਕ ਨਿਯਮ ਨੂੰ ਵੇਖ ਕੇ ਮਨੁਖ ਦੀ ਅਕਲ ਦੰਗ ਰਹਿ ਜਾਂਦੀ ਹੈ । ਜਿਸ ਵੇਲੇ ਮਨੁਖ ਵਿਚ ਕਾਮਚੇਸ਼ਟਾ ਉਤਪੰਨ ਹੁੰਦੀ ਹੈ ਤਾਂ ਇੰਦਰੀ ਅੰਦਰ ਖਿਲਰੀਆਂ ਹੋਈਆਂ ਗਿਲਟੀਆਂ ਅਤੇ ਪਰਾਸਟੇਟ

124 / 239
Previous
Next