Back ArrowLogo
Info
Profile

ਗਲੈਂਡ ਵਿਚੋਂ ਇਕ ਲੇਸ ਜਿਹੀ ਨਿਕਲਣ ਲੱਗ ਪੈਂਦੀ ਹੈ, ਏਨੀ ਨਹੀਂ ਕਿ ਬਾਹਰ ਡਿਗਣ ਲੱਗੇ । ਇਹ ਸਾਫ ਚਮਕਦਾਰ ਹੁੰਦੀ ਹੈ, ਇਸ ਦਾ ਮੂਲ ਕੰਮ ਇੰਦਰੀ ਦੇ ਅੰਦਰ ਨੂੰ ਤਰ ਕਰਨਾ ਹੈ, ਤਾਂ ਕਿ ਬਾਅਦ ਵਿਚ ਵੀਰਜ ਦੇ ਜ਼ੋਰ ਸ਼ੋਰ ਨਾਲ ਨਿਕਲਣ ਤੇ ਅੰਦਰਲੀ ਨਾਲੀ ਛਿੱਲੀ ਨਾ ਜਾਏ । ਇਸ ਵਿਚ ਸੰਤਾਨ ਪੈਦਾ ਕਰਨ ਦੀ ਜ਼ਰਾ ਜਿੰਨੀ ਵੀ ਸਮਰੱਥਾ ਨਹੀਂ ਹੁੰਦੀ, ਜ਼ਰਾ ਜਿੰਨੇ ਖਿਆਲ ਨਾਲ ਜਾਂ ਭੋਗ ਤੋਂ ਪਹਿਲਾਂ ਲੇਸ ਦਾ ਬਾਹਰ ਨਿਕਲਣ ਲੱਗ ਪੈਣਾ, ਕਮਜ਼ੋਰੀ ਦੀ ਨਿਸ਼ਾਨੀ ਮਿਥੀ ਜਾਂਦੀ ਹੈ । ਅੰਗਰੇਜ਼ੀ ਵਿਚ ਇਸਨੂੰ ਪ੍ਰਾਮਟੇਟੋਰੀਆ ਆਖਦੇ ਹਨ ।

ਮਨੁਖਾਂ ਵਾਂਗ ਇਸਤ੍ਰੀਆਂ  ਦੇ ਗੁਪਤ ਅੰਗ ਦੇ ਵਿਚ ਵੀ ਗਿਲਟੀਆਂ ਹੁੰਦੀਆਂ ਹਨ । ਜਦੋਂ ਉਸਦੀ ਕਾਮ ਵਾਸ਼ਨਾ ਜਾਗਦੀ ਹੈ ਤਾਂ ਉਸਦਾ ਸਾਰਾ ਅੰਦਰ ਗਿੱਲਾ ਹੋ ਜਾਂਦਾ ਹੈ ਤਾਂ ਕਿ ਮਨੁਖ ਦੀ ਇੰਦਰੀ ਦੀ ਰਗੜ ਨਾਲ ਉਸਦੀ ਅੰਦਰਲੀ ਝਿਲੀ ਜ਼ਖਮੀ ਨਾ ਹੋ ਜਾਵੇ । ਇਸਤ੍ਰੀ ਵਿਚ ਇਹ ਲੇਸ ਇਸ ਗੱਲ ਦੀ ਨਿਸ਼ਾਨੀ ਵੀ ਹੈ ਕਿ ਇਸਤ੍ਰੀ ਭੋਗ ਕਰਨ ਲਈ ਤਿਆਰ ਹੈ ਅਤੇ ਉਤਾਵੱਲੀ ਹੈ । ਕਈਆਂ ਪੁਰਸ਼ਾਂ ਦਾ ਝੂਠਾ ਖਿਆਲ ਹੈ ਕਿ ਇਸਤ੍ਰੀਆਂ ਵਿਚ ਇਹ ਲੇਸ ਉਸਦਾ ਵੀਰਜ ਜਾਂ ਰਸ ਹੈ ਹਾਲਾਂ ਕਿ ਉਸ ਵਿਚ ਸੰਤਾਨ ਉਤਪੰਨ ਕਰਨ ਦੀ ਜ਼ਰਾ ਜਿੰਨੀ ਵੀ ਤਾਕਤ ਨਹੀਂ ਹੁੰਦੀ । ਮਨੁਖਾਂ ਨੂੰ ਕਮਜ਼ੋਰੀ ਕਰਕੇ ਕਾਮ ਦਾ ਖਿਆਲ ਆਉਂਦਿਆਂ ਹੀ ਲੇਸ ਬਾਹਰ ਨਿਕਲਨ ਲੱਗ ਪੈਂਦੀ ਹੈ, ਇਸ ਦੇ ਇਲਾਜ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।

ਸੰਤਾਨ ਕਿੰਨੀ ਹੋਣੀ ਚਾਹੀਦੀ ਹੈ ?

ਸਾਡੇ ਪਾਸੋਂ ਅਕਸਰ ਕਰ ਕੇ ਪੁੱਛਿਆ ਜਾਦਾਂ ਹੈ ਕਿ ਸੰਤਾਨ ਕਿੰਨੀ ਹੋਣੀ ਚਾਹੀਦੀ ਹੈ । ਇਸ ਦਾ ਮੋਟਾ ਉੱਤਰ ਇਹ ਹੈ ਕਿ ਆਪਣੇ ਹਾਲਾਤ ਤੇ ਔਕਾਤ ਮੁਤਾਬਿਕ ਜਿੰਨੀ ਸੰਤਾਨ ਦੀ ਚੰਗੀ ਤਰ੍ਹਾਂ ਨਾਲ ਪਾਲਣਾ ਪੋਸਣਾ, ਦੇਖ ਭਾਲ ਤੇ ਚੰਗਾ ਪੜ੍ਹਾ ਸਕਣ ਦੀ ਸਮਰਥਾ ਹੋਏ, ਓਨੀ ਹੀ ਮਰਿਆਦਾ ਦੀ ਸੰਤਾਨ ਹੋ ਸਕਦੀ ਹੈ । ਭਰਾ ਦੀ ਇਕ ਭੈਣ ਜਾਂ ਭੈਣ ਦਾ ਇਕ ਭਰਾ, ਦੋ ਹੀ ਘਰ ਵਿਚ ਸੋਹਣੇ ਸਜਦੇ ਹਨ । ਹੋਰ ਵੱਧ ਨਹੀਂ । ਸਰਕਾਰ ਤਾਂ ਇਕ ਹੀ ਕਹਿ ਰਹੀ ਹੈ ।

125 / 239
Previous
Next