Back ArrowLogo
Info
Profile

 

ਦਸਵਾਂ ਕਾਂਡ

ਮਰਦਾਂ ਦੇ ਗੁਪਤ ਰੋਗ ਅਤੇ ਇਲਾਜ

ਉਹ ਬੀਮਾਰੀਆਂ ਜਿਹੜੀਆਂ ਮਰਦਾਂ ਨੂੰ ਉਹਨਾਂ ਕੁਕਰਮਾਂ ਦੇ ਕਾਰਨ ਹੋ ਜਾਂਦੀਆਂ ਹਨ ਅਤੇ ਜਿਨ੍ਹਾਂ ਨੂੰ ‘ਮਰਦਾਂ ਦੇ ਗੁਪਤ ਰੋਗਾਂ' ਦਾ ਨਾਉਂ ਦਿੱਤਾ ਜਾਂਦਾ ਹੈ, ਉਹ ਸੌ ਵਿਚੋਂ 99 ਤਾਂ ਚੌਦਾਂ ਅਤੇ ਵੀਹਾਂ ਵਰ੍ਹਿਆਂ ਦੀ ਉਮਰ ਵਿਚਕਾਰ ਪੈਦਾ ਹੋਇਆ ਕਰਦੀਆਂ ਹਨ । ਜਦੋਂ ਅੰਞਾਣ ਮੁੰਡਾ ਬਦਚਲਣ ਪੁਰਸ਼ਾਂ ਵਿਚ ਉਠਦਾ ਬੈਠਦਾ ਹੈ, ਜਿਨ੍ਹਾਂ ਦਾ ਕੰਮ ਹੀ ਇੱਸ਼ਕੀਆ ਗੱਲਾਂ ਕਰਨਾ ਹੁੰਦਾ ਹੈ, ਤਾਂ ਉਹ ਲੋਕ ਭੋਗ ਦੇ ਸਵਾਦ ਦਾ ਵਰਣਨ ਬੜੇ ਆਨੰਦਮਈ ਸ਼ਬਦਾਂ ਦਵਾਰਾ ਕਰਦੇ ਹਨ ਅਤੇ ਆਪਣੇ ਸਾਥੀ ਭੋਲੇ ਭਾਲੇ ਮੁੰਡੇ ਨੂੰ ਉਪਰੋਂ ਲੁਭਾਇਮਾਨ ਪਰੰਤੂ ਅਸਲ ਵਿਚ ਸੂਲਾਂ ਦੀ ਸੇਜ ਨੂੰ ਭੋਗਣ ਦੀ ਪ੍ਰੇਰਨਾ ਕਰਦੇ ਹਨ । ਜਿਸ ਤਰ੍ਹਾਂ ਕਿ ਇਲਾਜ ਕਰਾਣ ਵਾਲੇ ਰੋਗੀਆਂ ਪਾਸੋਂ ਪਤਾ ਲਗਾ ਹੈ, ਉਹਨਾਂ ਨੂੰ ਕਿਹਾ ਗਿਆ ਕਿ "ਹੱਥ-ਰਸੀ" ਨਾਲ ਮੁੰਡੇ ਛੇਤੀ ਜਵਾਨ ਹੋ ਜਾਂਦੇ ਹਨ । ਉਹਨਾਂ ਨੂੰ ਦਾੜ੍ਹੀ ਮੁੱਛਾਂ ਛੇਤੀ ਹੀ ਆ ਜਾਂਦੀਆਂ ਹਨ । ਇਸ ਨਾਲ ਕਦ ਵਧਦਾ ਹੈ । ਇਸ ਨਾਲ ਪਤਲੇ ਮੁੰਡੇ ਛੇਤੀ ਮੋਟੇ ਹੋ ਜਾਂਦੇ ਹਨ। ਇਸ ਨਾਲ ਚਿਹਰੇ ਦਾ ਰੰਗ ਨਿਖਰਦਾ ਹੈ” ਆਦਿਕ । ਹੁਣ ਆਪ ਹੀ ਵੇਖੋ ਕਿੰਨੀਆਂ ਪੁਠੀਆਂ ਗੱਲਾਂ ਹਨ, ਸ਼ਰਾਰਤ ਤੇ ਸ਼ੈਤਾਨੀ ਨਾਲ ਭਰੀਆਂ ਹੋਈਆਂ। ਸੋ, ਨਤੀਜਾ ਬਿਲਕੁਲ ਪੁੱਠਾ ਹੁੰਦਾ ਹੈ । ਪਰੰਤੂ ਇਹ ਇਕ ਸਚਾਈ ਹੈ ਕਿ ਭੋਲੇ ਲੜਕੇ ਇਸ ਕੰਮ ਨਾਲ ਅਨੇਕਾਂ ਰੋਗਾਂ ਕਮਜੋਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ । ਬਸ, ਤਬਾਹ ਹੀ ਹੋ ਜਾਂਦੇ ਹਨ । ਬਹੁਤਾ ਇਸਤ੍ਰੀ ਸੰਗ ਕਰਨ ਵਾਲਾ ਮੂਰਖ ਵੀ ਇਹਨਾਂ ਹੀ ਰੋਗਾਂ ਵਿਚ ਫਸ ਜਾਂਦਾ ਹੈ । ਸਭ ਨਾਲੋਂ ਬਹੁਤੀ ਖਰਾਬੀ ਸਰੀਰ ਦੇ ਉਸ ਸਿਸਟਮ ਵਿਚ ਆ ਜਾਂਦੀ ਹੈ ਜਿਸ 'ਤੇ ਇਹ ਜ਼ੁਲਮ ਕੀਤਾ ਜਾਂਦਾ ਹੈ, ਅਰਥਾਤ ਵੀਰਜ ਦੇ ਬਣਾਨ,

126 / 239
Previous
Next