Back ArrowLogo
Info
Profile

ਵੱਢ ਲੈਂਦੇ ਹਨ । ਪਰ ਭੋਲੇ ਭਾਲੇ ਮੁੰਡਿਆਂ ਲਈ ਘੋੜੇ ਜਾਂ ਬਾਈਸਿਕਲ ਦੀ ਸਵਾਰੀ ਕਿਸੇ ਬੁਰਿਆਈ ਦਾ ਮੁੱਢ ਨਹੀਂ ਬਣਦੀ। (ਤੀਜਾ) ਸਿਨੇਮਾ, ਨਾਵਲ ਤੇ ਨੰਗੀਆਂ ਤਸਵੀਰਾਂ ਮੁੰਡਿਆਂ ਦੇ ਦਿਮਾਗ ਵਿਚ ਕਾਮ ਦਾ ਵਿਚਾਰ ਪੈਦਾ ਕਰ ਦੇਦੀਆਂ ਹਨ, ਵਿਚਾਰ ਨਾਲ ਇੰਦਰੀ ਵਿਚ ਕਰੜਾਈ ਆ ਜਾਂਦੀ ਹੈ । ਕਰੜਾਈ ਦੀ ਹਾਲਤ ਵਿਚ ਕੱਪੜੇ ਆਦਿਕ ਦੀ ਰਗੜ ਨਾਲ ਸਵਾਦ ਆਉਂਦਾ ਹੈ, ਅਤੇ ਅਖੀਰ ਹੱਥ ਰਸੀ ਤੀਕਰ ਨੌਬਤ ਆ ਜਾਂਦੀ ਹੈ । (ਚੌਥਾ) ਮਾਸ, ਮੱਛੀ, ਆਂਡੇ, ਗੰਢੇ, ਖਟਾਈ ਦਾ ਬਹੁਤਾ ਵਰਤਣਾ ਇੰਦਰੀ ਵਿਚ ਗਰਮਾਈ ਪੈਦਾ ਕਰ ਕੇ ਕਾਮ-ਚੇਸਟਾ ਨੂੰ ਵਧਾਣ ਦਾ ਕਾਰਨ ਬਣਦਾ ਹੈ ਅਤੇ ਮੁੰਡੇ ਹੱਥ-ਰਸੀ ਰਾਹੀਂ ਆਪਣੀ ਕਾਮ-ਚੇਸ਼ਟਾ ਪੂਰੀ ਕਰ ਲੈਂਦੇ ਹਨ । ਮੇਰੇ ਕਈ ਮਿੱਤਰ ਇਹ ਦੋ ਤਿੰਨ ਪੱਤਰੇ ਪੜ੍ਹ ਕੇ ਬੜੇ ਹੈਰਾਨ ਤੇ ਦੁਖੀ ਹੋਣੇਗੇ, ਪਰੰਤੂ ਬੁਰਿਆਈਆਂ ਦਾ ਵਰਣਨ ਕਰਨਾ ਵੀ ਮੇਰੇ ਜੁੰਮੇਂ ਹੈ ਤਾਂਕਿ ਲੋਕੀ ਆਪਣੇ ਅਲ੍ਹੜ ਪੁੱਤਰਾਂ ਅਤੇ ਉਸ ਨਾਲ ਸੰਬੰਧ ਰਖਣ ਵਾਲੇ ਮੁੰਡਿਆਂ ਉੱਪਰ ਚੰਗੀ ਤਰ੍ਹਾਂ ਤਾੜਨਾ ਰਖ ਸਕਣ ਅਤੇ ਉਹਨਾਂ ਦੀ ਚੰਗੀ ਤਰਾਂ ਰਾਖੀ ਕਰ ਸਕਣ । ਖਾਸ ਕਰਕੇ ਸੁਪਨ-ਦੋਸ਼ ਦਾ ਪੁੱਛ ਵੀ ਲਿਆ ਕਰਨ ।

ਸੁਪਨ ਦੋਸ਼

ਨੀਂਦਰ ਵਿਚ ਸੁਪਨੇ ਨਾਲ ਜਾਂ ਬਿਨਾਂ ਸੁਪਨੇ ਦੇ ਵੀਰਜ ਨਿਕਲ ਜਾਣ ਨੂੰ 'ਸੁਪਨ ਦੋਸ਼' ਕਹਿੰਦੇ ਹਨ। ਇਹ ਮਰਜ਼ ਉਹਨਾਂ ਨੌਜਵਾਨਾਂ ਨੂੰ ਹੋ ਜਾਂਦੀ ਹੈ ਜਿਨ੍ਹਾਂ ਨੇ ਕਚੀ ਉਮਰ ਵਿਚ ਹੱਥੀਂ ਜਾਂ ਕਿਸੇ ਤਰ੍ਹਾਂ ਵੀਰਜ ਨੂੰ ਸੰਭਾਲਣ ਵਾਲੇ ਅੰਗਾਂ ਨੂੰ ਖਰਾਬ ਕੀਤਾ ਹੋਵੇ ਅਤੇ ਰਾਤ ਨੂੰ ਗੰਦੇ ਹੀ ਸੁਪਨੇ ਆਉਂਦੇ ਹੋਣ, ਜਿਨ੍ਹਾਂ ਨੂੰ ਕਮਜ਼ੋਰ ਮਾਪਿਆਂ ਨੇ ਜਨਮ ਦਿੱਤਾ ਹੋਵੇ, ਜਿਨ੍ਹਾਂ ਨੂੰ ਦੂਜੀ ਬੀਮਾਰੀ ਦੀ ਹਾਲਤ ਵਿਚ ਕੁਨੀਨ ਆਦਿ ਗਰਮ ਦਵਾਈਆਂ ਮਿਲਣ ਕਰ ਕੇ ਵੀਰਜ ਨੂੰ ਸੰਭਾਲਣ ਅਤੇ ਰੋਕਣ ਵਾਲੇ ਅੰਗਾਂ ਵਿਚ ਨੁਕਸ ਆ ਗਿਆ ਹੋਵੇ ਜਾ ਜਿਹੜੇ ਮਾਸ, ਅੰਡੇ, ਮਛੀ, ਗੰਡਾ ਆਦਿਕ ਜੋਸ਼ੀਲੀ ਖੁਰਾਕ ਬਹੁਤੀ ਵਰਤਦੇ ਰਹੇ ਹੋਣ ਜਾਂ ਜਿਹੜੇ ਬਹੁਤ ਢਿੱਡ ਭਰ ਕੇ ਸੌਂਦੇ ਹੋਣ ਜਾਂ ਰਾਤ ਨੂੰ ਪਿਸਾਬ ਆਉਣ 'ਤੇ ਸੁਸਤੀ ਦੇ ਮਾਰੇ ਪਏ ਰਹਿੰਦੇ ਹੋਣ ।

ਸੁਪਨ ਦੋਸ਼ ਭਾਵੇਂ ਕਿੰਨੇ ਚਿਰ ਪਿੱਛੋਂ ਹੋਵੇ ਫੇਰ ਵੀ ਬੁਰਾ ਹੈ। ਹਾਂ

128 / 239
Previous
Next