

ਮਹੀਂਨੇ ਵਿਚ ਇਕ ਵਾਰੀ ਹੋ ਜਾਣਾ ਬਹੁਤਾ ਭਿਆਨਕ ਨਹੀਂ । ਪਰੰਤੂ ਇਸ ਤੋਂ ਬਹੁਤਾ ਹੋਵੇ ਤਾਂ ਵੇਲੇ ਸਿਰ ਪ੍ਰਬੰਧ ਜ਼ਰੂਰੀ ਹੈ। ਹੇਠ ਲਿਖੀਆਂ ਸਿਖਿਆਵਾਂ ਤੋਂ ਲਾਭ ਪ੍ਰਾਪਤ ਕਰੋ ।
ਸੁਪਨ-ਦੋਸ਼ ਦਾ ਇਲਾਜ ਬਿਨਾਂ ਦਵਾ
(1) ਦੁੱਧ ਵਰਤਣਾ ਸੁਪਨ-ਦੋਸ਼ ਲਈ ਹਾਨੀਕਾਰਕ ਹੁੰਦਾ ਹੈ । ਜੇ ਆਦਤ ਪਈ ਹੋਈ ਹੋਵੇ ਅਤੇ ਨਾਲ ਹੀ ਪੱਕਾ ਤਜਰਬਾ ਹੋਵੇ ਕਿ ਦੁੱਧ ਦਾ ਕੋਈ ਭੈੜਾ ਅਸਰ ਨਹੀਂ ਹੁੰਦਾ ਤਾਂ ਥੋੜ੍ਹਾ ਜਿਹਾ ਵਰਤੋ । ਦੁੱਧ ਤੇ ਪਾਣੀ ਸੂਰਜ ਡੁੱਬਣ ਪਿਛੋਂ ਥੋੜ੍ਹੇ ਪੀਓ । ਦੁੱਧ ਨਾਲੋਂ ਮੱਖਣ ਵੱਧ ਚੰਗਾ ਹੈ ।
(2) ਪਿਸ਼ਾਬ ਕਰਕੇ ਪੈਰ, ਇੰਦਰੀ ਤੇ ਪਤਾਲੂ ਠੰਡੇ ਪਾਣੀ ਨਾਲ ਧੋ ਕੇ ਸੌਵੇਂ ।
(3) ਸਵੇਰੇ ਨਹਾਉਣ ਲਗਿਆਂ ਲਕ ਦੇ ਹੇਠਲੇ ਹਿੱਸੇ ਉੱਪਰ ਅਤੇ ਇੰਦਰੀ ਉਤੇ ਠੰਡੇ ਪਾਣੀ ਦੀ ਧਾਰ ਪਾਉ ।
(4) ਪੇਟ ਨਰਮ ਰਖੋ । ਮਾਂਹ ਦੀ ਦਾਲ, ਸੁੱਕੇ ਮੇਵੇ, ਆਲੂ, ਕਿਚਾਲੂ, ਮੋਂਗਫਲੀ, ਖੋਆ, ਰਬੜੀ, ਮਠਿਆਈ, ਲਾਲ ਮਿਰਚ, ਕਣਕ ਦੇ ਬਾਰੀਕ ਆਟੇ ਅਥਵਾ ਬਾਜਰੇ ਦੀ ਰੋਟੀ ਨਾ ਖਾਓ ਜਾਂ ਉਕਾ ਘੱਟ ਖਾਓ । ਖੁਰਾਕ ਹੌਲੀ ਅਤੇ ਛੇਤੀ ਪਚਣ ਵਾਲੀ ਹੋਵੇ, ਤਾਜ਼ੀਆਂ ਸਬਜ਼ੀਆਂ, ਸਾਗ, ਗੋਂਗਲੂ, ਘਿਓ, ਮੱਖਣ, ਕਣਕ ਦੇ ਮੋਟੇ ਆਟੇ ਦੀ ਰੋਟੀ, ਚਾਵਲ, ਛੋਲਿਆਂ ਦਾ ਰਸਾ ਚੰਗੇ ਹਨ ।
(5) ਮਾਸ, ਮੱਛੀ, ਆਂਡੇ, ਸ਼ਰਾਬ, ਬਤਉ ਆਦਿ ਗਰਮ ਅਤੇ ਭਾਰੀਆਂ ਚੀਜ਼ਾਂ ਤੇ ਨਾਲ ਹੀ ਖਟਿਆਈ, ਤੇਲ, ਪਿਆਜ਼ ਤੋਂ ਉਕਾ ਪ੍ਰਹੇਜ ਕਰੋ । ਚਾਹ ਭੀ ਨਾ ਪੀਓ ਜਾਂ ਹਲਕੀ ਅਤੇ ਘੱਟ ਗਰਮ ।
(6) ਵਿਚਾਰ ਸ਼ੁੱਧ ਪਵਿਤ੍ਰ ਰਖੋ । ਜਿਥੇ ਕਿਤੇ ਵੀ ਕਾਮ ਜਗਾਉਣ ਵਾਲੀ ਗੱਲ ਹੋਵੇ, ਉਥੋਂ ਨਸ ਜਾਣਾ ਚਾਹੀਦਾ ਹੈ, ਸਿਨੇਮਾ, ਥੀਏਟਰ ਨਾ ਵੇਖੋ, ਨਵਾਲ ਨਾ ਪੜ੍ਹੇ । ਹਲਕੀ ਜਿਹੀ ਕਸਰਤ ਨਿਤ ਕਰੋ । ਪਰਮਾਤਮਾ ਨੂੰ ਯਾਦ ਕਰੋ:-
"ਮਨ ਲੋਚੈ ਬੁਰਿਆਈਆ ਗੁਰਸਬਦੀ ਇਹ ਮਨ ਹੋੜੀਏ ॥"
(7) ਸੁਪਨ ਦੋਸ਼ ਦੇ ਰੋਗੀਆਂ ਨੂੰ ਰਾਤ ਨੂੰ ਇੰਦਰੀ ਉਤੇ ਲੇਪ ਜਾਂ ਤੇਲ ਨਹੀਂ ਲਾਉਣਾ ਚਾਹੀਦਾ ।