

(8) ਸੁਪਨ ਦੋਸ਼ ਬਹੁਤੀ ਵਾਰੀ ਤਿੰਨ ਚਾਰ ਵਜੇ ਤੋਂ ਪਿੱਛੋਂ ਹੀ ਹੁੰਦਾ ਹੈ ਅਰਥਾਤ ਜਦੋਂ ਮਨੁਖ ਏਨੀ ਨੀਂਦਰ ਲੈ ਚੁਕਦਾ ਹੈ ਜਿੰਨੀ ਕਿ ਜ਼ਰੂਰੀ ਹੁੰਦੀ ਹੈ । ਸੋ ਘੱਟ ਤੋਂ ਘੱਟ ਸਮਾਂ ਸੌਣਾ ਚਾਹੀਦਾ ਹੈ । ਗਰਮੀਆਂ ਵਿਚ ਛੇ ਤੇ ਸਰਦੀਆਂ ਵਿਚ ਸੱਤਾਂ ਘੰਟਿਆਂ ਤੋਂ ਵੱਧ ਨਾ ਸੌਵੇਂ ।
(9) ਪਿਠ ਪਰਨੇ ਨਹੀਂ ਸੌਣਾ ਚਾਹੀਦਾ, ਸਦਾ ਖੱਬੀ ਜਾਂ ਸੱਜੀ ਵੱਖੀ ਪਰਨੇ ਸੌਵੋਂ ਇਹ ਬੜਾ ਜ਼ਰੂਰੀ ਹੈ ।
(10) ਕਬਜ਼ ਨਾ ਹੋਣ ਦਿਓ । ਕਬਜ਼ ਦੀ ਸ਼ਿਕਾਇਤ ਹੋਵੇ ਤਾਂ ਗੁਲਕੰਦ, ਮੁਰੱਬਾ ਹਰੜ ਜਾਂ ਦੂਜੀ ਕੋਈ ਹੋਰ ਨਰਮ ਕਬਜ਼ਕੁਸ਼ਾ ਦਵਾਈ ਨਾਲ ਪੇਟ ਨੂੰ ਨਰਮ ਕਰੋ । ਈਸਬਗੋਲ ਦਾ ਛਿਲਕਾ ਇਕ ਤੋਲਾ ਲਾਭਦਾਇਕ ਹੈ । ਸਨਾਅ ਦੋ ਹਿੱਸੇ, ਗੁਲਾਬ ਦਾ ਫੁਲ ਇਕ ਹਿੱਸਾ, ਸੁੰਢ ਇਕ ਹਿੱਸਾ ਤੇ ਖੰਡ ਛੇ ਹਿੱਸੇ ਰਲਾ ਕੇ ਰਖ ਲਓ। ਰਾਤ ਨੂੰ ਇਕ ਦੋ ਮਾਸੇ ਕਬਜ਼ ਹਟਾਣ ਵਾਸਤੇ ਵਰਤੋ। ਪੇਟ ਦੇ ਕੀੜੇ (ਚਮੂਨੇ) ਭੀ ਜਿਹੜੇ ਸੁਪਨ ਦੋਸ਼ ਦਾ ਕਾਰਨ ਹੁੰਦੇ ਹਨ ਇਸ ਦਵਾਈ ਨਾਲ ਨਿਕਲ ਜਾਂਦੇ ਹਨ ਜਦ ਕਿ ਇਸ ਵਿਚ ਬਰਾਬਰ ਦਾ ਫਾਕ (ਪਲਾਸ, ਛਿੱਛਰੇ) ਦਾ ਬੀਜ ਪੀਸਿਆ ਹੋਇਆ ਮਿਲਾ ਲਿਆ ਜਾਵੇ । (ਸਨਾਅ ਦੀ ਪੱਤੀ ਨਾਲੋਂ ਡੰਡੀ ਵੱਖ ਕਰ ਲੈਣਾ) ।
(11) ਰਾਤ ਨੂੰ ਕਿਸੇ ਵੇਲੇ ਪਿਸ਼ਾਬ ਜਾਂ ਪਾਖਾਨੇ ਦੀ ਹਾਲਤ ਮਾਲੂਮ ਹੋਵੇ ਤਾਂ ਆਲਸ ਨਾ ਕਰੋ ।
(12) ਸੁਪਾਰੂ ਦੇ ਆਲੇ ਦੁਆਲੇ ਮੈਲ ਇਕੱਠੀ ਨਾ ਹੋਣ ਦਿਓ, ਪੜਦਾ ਚੰਗੀ ਤਰ੍ਹਾਂ ਪਿੱਛੇ ਹਟਾ ਕੇ ਦੂਜੇ ਤੀਜੇ ਦਿਨ ਧੋ ਲਿਆ ਕਰੋ ।
(13) ਬਾਈਸਿਕਲ ਦੀ ਸਵਾਰੀ ਨਾ ਕਰੋ, ਕਰਨੀ ਆ ਜਾਵੇ ਤਾਂ ਹੌਲੀ ਹੌਲੀ ਬਾਈਸਿਕਲ ਚਲਾਓ । ਘੋੜੇ ਦੀ ਸਵਾਰੀ ਵੀ ਘੱਟ ਕਰੋ ।
(14) ਸੈਰ, ਜਿਸ ਵਿਚ ਥੋੜ੍ਹਾ ਦੌੜਨਾ ਵੀ ਪਵੇ ਰੋਜ਼ਾਨਾ ਕਰਨੀ ਚਾਹੀਦੀ ਹੈ ।
(15) ਰਾਤ ਨੂੰ ਸੌਣ ਵੇਲੇ ਇੰਦਰੀ ਉਤੇ ਠੰਡੇ ਪਾਣੀ ਦੇ ਦੋ ਤਿੰਨ ਲੋਟੇ ਪਾਓ । ਸਵੇਰੇ ਚਾਰ ਪੰਜ ਵਜੇ ਜਾਗ ਆਉਣ ਪਿੱਛੋਂ ਦੁਬਾਰਾ ਨਾ ਸੌਵੋਂ ਸੁਪਨ ਦੋਸ਼ ਪਹਿਲੀ ਨੀਂਦਰ ਕਰ ਚੁਕਣ ਦੇ ਪਿੱਛੋਂ ਹੀ ਹੋਇਆ ਕਰਦਾ ਹੈ।