

(ਕ) ਛੇਤੀ ਖਲਾਸ ਹੋ ਜਾਣ ਦੇ ਰੋਗੀ, 'ਕੱਠੇ ਹੋਣ ਪਿੱਛੋਂ, ਪਿਆਰ ਮੁਹੱਬਤ ਕਰਨ ਵੇਲੇ ਹੱਥ ਤਾਂ ਵਹੁਟੀ ਦੇ ਸਰੀਰ ਦੇ ਅੰਗਾਂ 'ਤੇ ਚਾਹੇ ਫੇਰ ਰਹੇ ਹੋਣ, ਪਰ ਜਿਥੋਂ ਤੀਕ ਹੋਵੇ, ਆਪਣਾ ਧਿਆਨ ਕਾਮ ਚੇਸ਼ਟਾ ਤੋਂ ਹਟਾਈ ਰਖਣ, ਆਪਣੇ ਦਿਲ-ਦਿਮਾਗ ਨੂੰ ਠੰਡਾ ਰਖਣ । ਚੰਗਾ ਹੋਵੇ ਕਿ ਆਪਣਾ ਧਿਆਨ ਦੂਜੇ ਪਾਸੇ ਲਾਈ ਰਖਣ, ਜਿੱਦਾਂ ਹਾਲੀ ਹੱਥ ਤਾਂ ਹੱਲ ਦੀ ਕਿਰਤ ਵਿਚ ਲਾਈ ਰਖਦੇ ਹਨ, ਪਰ ਧਿਆਨ ਕਿਤੇ ਹੋਰ ਪਾਸੇ ਲਾਇਆ ਹੁੰਦਾ ਹੈ ।
(ਖ) ਸ਼ੀਰਸ਼ ਆਸਨ ਦਾ ਅਭਿਆਸ ਕਰਨਾ ਇਸ ਬੀਮਾਰੀ ਵਾਸਤੇ ਲਾਭਦਾਇਕ ਹੁੰਦਾ ਹੈ । (ਦੇਖੋ ਸੁਪਨ ਦੋਸ਼ ਦੇ ਬਿਆਨ ਵਿਚ ਵੇਰਵਾ ਤੇ ਪੁਸਤਕ ਵਿਖੇ ਤਸਵੀਰ) ।
(ਗ) ਫ਼ਰੈਂਚ ਲੈਦਰ (ਰਬੜ ਦੀ ਥੈਲੀ) ਲਿੰਗ 'ਤੇ ਚਾੜ੍ਹ ਕੇ ਭੋਗ ਕਰਨਾ ਵੀ ਫ਼ਾਇਦੇਵੰਦ ਰਹਿੰਦਾ ਹੈ, ਨਾਲੇ ਗਰਭ ਤੋਂ ਬਚਾਅ ਹੁੰਦਾ ਹੈ ।
ਛੇਤੀ ਖਲਾਸ ਹੋਣ ਦਾ ਸਸਤਾ ਤੇ ਸੌਖਾ ਇਲਾਜ
(1) ਇਮਲੀ ਦੇ ਬੀਆਂ ਦੀ ਗਿਰੀ 2 ਮਾਸੇ ਬੂਰਾ ਚੰਨਣ, ਸਤਾਵਰ ਇਕ ਇਕ ਮਾਸਾ, ਬੀਜ ਬੰਦ ਡੇਢ ਮਾਸਾ, ਅਸਗੰਧ 2 ਮਾਸੇ, ਇਹ ਇਕ ਖੁਰਾਕ ਹੈ । 60 ਖੁਰਾਕਾਂ ਦਾ ਸੌਦਾ ਪੰਸਾਰੀ ਕੋਲੋਂ ਲੈ ਕੇ ਕੁਟਵਾ ਲਓ, ਸਵੇਰੇ ਸ਼ਾਮ ਪਾ ਪੱਕੇ ਦੁੱਧ ਨਾਲ ਚਾਲੀ ਦਿਨ ਵਰਤੋ। ਇਲਾਜ ਕਰਦੇ ਹੋਇਆਂ ਭੋਗ ਖਟਿਆਈ ਤੋਂ ਪਰਹੇਜ਼ ਕਰੋ । ਮੱਛੀ, ਮਾਸ, ਆਂਡਾ ਮਨ੍ਹਾ । ਰੋਗ ਵਧਿਆ ਹੋਵੇ ਤਾਂ ਸਾਨੂੰ ਪੂਰਾ-ਪੂਰਾ ਹਾਲ ਲਿਖੋ, ਮਿਹਨਤ, ਹਮਦਰਦੀ ਤੇ ਧਿਆਨ ਨਾਲ ਇਲਾਜ ਕੀਤਾ ਜਾਵੇਗਾ I
(2) ਘੜੀ-ਮੁੜੀ ਵੀਰਜ ਗਵਾਉਣ ਨਾਲ ਵੀਰਜ ਪਤਲਾ ਹੋ ਜਾਂਦਾ ਹੈ । ਉਹ ਚੰਗਾ ਕਮਾਇਆ ਹੋਇਆ ਵੀਰਜ ਨਹੀਂ ਹੁੰਦਾ। ਉਸ ਵਿਚ ਸੰਤਾਨ ਪੈਦਾ ਕਰਨ ਦੀ ਸ਼ਕਤੀ ਨਹੀਂ ਰਹਿੰਦੀ । ਭਾਵੇਂ ਪਤਲੇ ਵੀਰਜ ਵਾਲੇ ਦੀ ਚਾਹ ਬਹੁਤ ਉਠਦੀ ਹੈ, ਪਰ ਵੀਰਜ ਬਹੁਤ ਛੇਤੀ ਨਿਕਲ ਜਾਂਦਾ ਹੈ ਅਤੇ ਭੋਗ ਕੀਤਿਆਂ ਸਵਾਦ ਘੱਟ ਆਉਂਦਾ ਹੈ । ਵੀਰਜ ਨੂੰ ਗਾੜ੍ਹਾ ਕਰਨ ਲਈ ਹੇਠ ਲਿਖੀ ਖੀਰ ਵਰਤੋ :-
ਚਿੱਟੇ ਤਿਲ 2 ਤੋਲੇ, ਚਿੱਟੀ ਮੂਸਲੀ ਅਸਗੰਧ, ਇਸਬਗੋਲ ਦਾ ਛਿਲਕਾ, ਕੌਂਚਬੀਜ, ਸਾਲਬ ਮਿਸ਼ਰੀ 5-5 ਮਾਸੇ, ਖੰਡ ਲੋੜ ਅਨੁਸਾਰ,