

ਦੁੱਧ ਗਰਮ ਡੇਢ ਪਾ, ਅਜਿਹੀ ਖੀਰ ਠੰਡੀ ਹੋਣ 'ਤੇ ਦਿਨ ਵਿਚ ਇਕ ਦੋ ਵਾਰ । 40 ਖੁਰਾਕਾਂ ਪੰਸਾਰੀ ਤੋਂ ਬਣਵਾ ਲੈਣੀਆਂ ।
(3) ਬੋੜ੍ਹ ਦੀ ਦਾੜ੍ਹੀ ਛਾਵੇਂ ਸੁਕਾਈ ਹੋਈ ਦੋ ਮਾਸੇ, ਤਾਲ ਮਖਾਨਾ 3 ਮਾਸੇ ਸੁੱਕੇ ਤਕਲ (ਕਿੱਕਰ ਦੀ ਸੁੱਕੀ ਹੋਈ ਫਲੀ) 2 ਮਾਸੇ, ਦੁੱਧ ਨਾਲ ਸਵੇਰੇ ਸ਼ਾਮ 40 ਦਿਨ ਵਰਤੋ । ਘਿਓ, ਮੱਖਣ, ਮਲਾਈ, ਛੋਲਿਆਂ ਦੀ ਰੋਟੀ ਸੇਵਨ ਕਰੋ ।
(4) ਸਾਲਬ 12 ਤੋਲੇ, ਬੀਜ ਉਟੰਗਨ 11 ਤੋਲੇ, ਬੀਜ ਤੁਲਸੀ 10 ਤੋਲੇ, ਗੋਖੜੂ 9 ਤੋਲੇ, ਕੌਂਚ ਬੀਜ 8 ਤੋਲੇ, ਸੁੰਥਲ ਮੂਸਲੀ 7 ਤੋਲੇ, ਭੰਗ 6 ਤੋਲੇ, ਸੁੱਚੀ ਤਵਾਸ਼ੀਰ (ਆਪਣੇ ਸ਼ਹਿਰ ਦੇ ਹਕੀਮ ਤੋਂ ਇਸ ਦੇ ਅਸਲੀ ਹੋਣ ਦੀ ਤਸੱਲੀ ਕਰਵਾ ਲਵੋ) 5 ਤੋਲੇ, ਸੁਪਾਰੀ 4 ਤੋਲੇ, ਲੌਂਗ 3 ਤੋਲੇ ।
ਇਹਨਾਂ ਸਾਰਿਆ ਦਾ, ਪਹਿਲਾਂ ਚੌਥਾਈ 2 ਵਜ਼ਨ ਲੈ ਕੇ, ਅੱਡ-ਅੱਡ ਕੁਟ ਪੀਹ ਕੇ ਤੇ ਕੱਪੜ ਛਾਣ ਕਰਕੇ ਮਿਲਾਓ । ਸਵੇਰੇ ਤੇ ਸ਼ਾਮ ਨੂੰ 6- 6 ਮਾਸੇ ਦਵਾਈ, ਡੇਢ ਪਾ ਗਰਮ ਦੁੱਧ ਨਾਲ ਲੈ ਲਿਆ ਕਰੋ । ਦੁੱਧ ਵਿਚ ਮਿੱਠਾ ਪਾ ਸਕਦੇ ਹੋ । ਕਬਜ਼ ਦੀ ਸ਼ਿਕਾਇਤ ਹੋਵੇ ਤਾਂ ਇਹ ਦਵਾਈ ਗੁਲਕੰਦ ਇਕ ਛਟਾਂਕੀ ਵਿਚ ਮਿਲਾ ਕੇ ਖਾ ਲਿਆ ਕਰੋ ਤੇ ਉਪਰੋਂ ਦੁੱਧ ਪੀਓ ।
ਪਰਹੇਜ਼-ਖਟਿਆਈ, ਬਤਊਂ, ਕਰੇਲਾ, ਮੇਥੀ, ਸੁੱਕੇ ਮੇਵੇ, ਮਾਸ, ਮੱਛੀ, ਆਂਡਾ।
ਬੰਧੇਜ ਦੀਆਂ ਗੋਲੀਆਂ ਤੇ ਨੌਜਵਾਨ
ਨੌਜਵਾਨਾਂ ਦੀ ਸਿਹਤ ਬਰਬਾਦ ਕਰਨ ਵਿਚ ਬਹੁਤ ਸਾਰਾ ਹੱਥ ਇਮਸਾਕ (ਬੰਧੇਜ) ਦੀਆਂ ਗੋਲੀਆਂ ਜਿਹੀਆਂ ਦਵਾਈਆਂ ਦਾ ਭੀ ਹੁੰਦਾ ਹੈ । ਜਿਹੜੇ ਲੋਕ ਬੜੀ ਛੇਤੀ ਛੁੱਟ ਜਾਂਦੇ ਹਨ ਉਹ ਇਸ ਗੱਲ ਦੀ ਭਾਲ ਵਿਚ ਹੁੰਦੇ ਹਨ ਕਿ ਉਹਨਾਂ ਨੂੰ ਕੋਈ ਅਜਿਹੀ ਚੀਜ਼ ਮਿਲ ਜਾਏ ਜਿਹੜੀ ਸ਼ਾਮ ਵੇਲੇ ਖਾਣ ਅਤੇ ਘੰਟੇ ਦੋ ਘੰਟੇ ਪਿੱਛੋਂ ਹਦੋਂ ਵੱਧ ਸ਼ਹਿਵਤ ਪੈਦਾ ਹੋਵੇ ਅਤੇ ਉਹ ਬਹੁਤਾ ਚਿਰ ਭੋਗ ਕਰ ਸਕਣ । ਕਈ ਲੋਕ ਅਜਿਹੀਆਂ ਚੀਜ਼ਾਂ ਬਿਨਾਂ ਲੋੜ, ਸ਼ੌਕ ਵਜੋਂ ਖਾਣੀਆਂ ਚਾਹੁੰਦੇ ਹਨ । ਅੱਜ ਕੱਲ ਬਾਜ਼ਾਰਾਂ ਵਿਚ ਇਹੋ ਜਿਹੀਆਂ ਜਿੰਨੀਆਂ ਵੀ ਚੀਜ਼ਾਂ ਹਨ, ਉਹ ਸਾਰੀਆਂ ਹੀ ਦੁਖਦਾਈ ਹਨ । ਉਹਨਾਂ ਵਿਚ ਧਤੂਰਾ, ਆਫ਼ੀਮ, ਚਰਸ, ਭੰਗ, ਕੋਕੀਨ ਜਾਂ ਇਸ ਤਰ੍ਹਾਂ ਦੀਆਂ ਨਸ਼ੱਈ ਚੀਜ਼ਾਂ ਹੁੰਦੀਆਂ ਹਨ। ਉਹਨਾਂ ਦੇ ਵਰਤਣ ਨਾਲ ਮਨੀ