Back ArrowLogo
Info
Profile

ਖੁਸ਼ਕ ਹੋ ਜਾਂਦੀ ਹੈ ਤੇ ਨਾਲ ਹੀ ਮਨੀ ਨੂੰ ਸੰਭਾਲਣ ਅਤੇ ਚਲਾਣ ਵਾਲੇ ਅੰਗ ਬਿਹੋਸ਼ ਤੇ ਮੁਰਦਾਰ ਜਿਹੇ ਹੋ ਜਾਂਦੇ ਹਨ ਅਤੇ ਛੇਤੀ ਹਰਕਤ ਵਿਚ ਨਹੀਂ ਆਉਂਦੇ । ਉਹਨਾਂ ਅੰਗਾਂ ਦੇ ਇਸ ਅੱਧ-ਮਰਨ ਨੂੰ ਯਾਰ ਲੋਕ ਬੰਧੇਜ ਸਮਝਦੇ ਹਨ ਅਤੇ ਖੁਸ਼ ਹੁੰਦੇ ਹਨ । ਪਰੰਤੂ ਛੇਤੀ ਹੀ ਪਹਿਲੇ ਨਾਲੋਂ ਵੀ ਗਏ ਗੁਜ਼ਰੇ ਹੋ ਜਾਂਦੇ ਹਨ, ਤਾਂ ਉਹਨਾਂ ਦੀਆਂ ਅੱਖਾਂ ਖੁਲ੍ਹਦੀਆਂ ਹਨ । ਸੋ ਬੰਧੇਜ ਦੀਆਂ ਦਵਾਈਆਂ ਤੋਂ ਬਚੋ ! ਇਸ ਤੋਂ ਬਿਨਾਂ, ਬਹੁਤੀਆਂ ਦਵਾਈਆਂ, ਤਾਂ ਕੇਵਲ ਇਸ਼ਤਿਹਾਰੀ ਹੁੰਦੀਆਂ ਹਨ । ਉਹਨਾਂ ਦਾ ਜ਼ਰਾ ਵੀ ਫ਼ਾਇਦਾ ਨਹੀਂ ਹੁੰਦਾ । ਸੌ ਵਿਚੋਂ ਇਕ ਦਵਾਈ ਅਜਿਹੀ ਵੀ ਮਿਲ ਜਾਂਦੀ ਹੈ ਜਿਸ ਤਰ੍ਹਾਂ ਕਿ ਉਪਰ ਲਿਖ ਆਏ ਹਾਂ, ਜੋ ਧਾਂਤ ਵਾਲੇ ਅੰਗਾਂ ਨੂੰ ਬੇਸੁਰਤ ਕਰਕੇ ਜਾਂ ਲਹੂ ਨੂੰ ਜੋਸ਼ ਦੇ ਕੇ ਇਕ ਦੋ ਵਾਰੀ ਤਾਂ ਸਵਾਦ ਦਿਖਾ ਦੇਂਦੀ ਹੈ, ਪਰ ਪਿੱਛੋਂ ਇੰਦਰੀ ਪਹਿਲੇ ਨਾਲੋਂ ਵੀ ਕਮਜ਼ੋਰ ਹੋ ਜਾਂਦੀ ਹੈ ।

ਚੰਗਾ ਇਹੋ ਹੈ ਕਿ ਬਾਕਾਇਦਾ ਇਲਾਜ ਕਰਵਾ ਕੇ 'ਸਦਾ ਕਾਇਮ ਰਹਿਣ ਵਾਲਾ ਬੰਧੇਜ' ਪ੍ਰਾਪਤ ਕੀਤਾ ਜਾਵੇ ਤਾਂ ਜੋ ਰੋਜ਼-ਰੋਜ਼ ਦੇ ਖਰਚ ਤੇ ਫ਼ਿਕਰ ਤੋਂ ਜਾਨ ਨੂੰ ਛੁਟਕਾਰਾ ਮਿਲ ਜਾਵੇ, ਨਹੀਂ ਤਾਂ ਤੁਹਾਡਾ ਸਰੀਰ ਬੰਧੇਜ ਦੀਆਂ ਗੋਲੀਆਂ ਖਾ ਖਾ ਕੇ ਨਿਕੰਮਾ ਹੋ ਜਾਵੇਗਾ ।

ਅਸੀਂ ਪਾਠਕ ਬੰਧੂਆਂ ਨੂੰ ਧਰਮ-ਸਰੂਪੀ ਕਹਿੰਦੇ ਹਾਂ ਕਿ ਬੰਧੇਜ ਦੀਆਂ ਗੋਲੀਆਂ ਅਸੀਂ ਨਹੀਂ ਵੇਚਦੇ । ਬਹੁਤ ਸਾਰੇ ਸਜਣਾਂ ਨੇ ਸਾਡੀ ਇਸ ਨਾਂਹ ਨੂੰ ਕੁਝ ਤਕੱਲਫ ਸਮਝਿਆ ਅਤੇ ਆਰਡਰ ਭੇਜੇ । ਇਨਕਾਰੀ ਖਤ ਲਿਖਦਿਆਂ-ਲਿਖਦਿਆਂ ਸਾਡਾ ਕਿੰਨਾ ਹੀ ਖਰਚ ਹੋ ਗਿਆ । ਅਸੀਂ ਧਰਮ ਅਤੇ ਈਮਾਨ ਨਾਲ ਕਹਿੰਦੇ ਹਾਂ ਕਿ ਅਸੀਂ ਵਕਤ ਟਪਾਊ ਗੋਲੀਆਂ ਨਹੀਂ ਵੇਚਦੇ । ਅਸੀਂ ਬੰਧੇਜ ਦੇ ਚਾਹਵਾਨ ਸਜਨਾਂ ਨੂੰ ਸਲਾਹ ਦਿੰਦੇ ਹਾਂ ਕਿ ਉਪਰ ਲਿਖੇ ਉਪਦੇਸ਼ਾਂ 'ਤੇ ਚਲਣ, ਰਾਜ਼ੀ ਹੋ ਜਾਣਗੇ। ਦੂਜੀ ਸੂਰਤ ਵਿਚ ਚੰਗੀ ਤਰ੍ਹਾਂ ਇਲਾਜ ਕਰਕੇ ਸਦਾ ਲਈ ਬੰਧੇਜ ਪ੍ਰਾਪਤ ਕਰੋ, ਤਾਂ ਕਿ ਨਿਤ ਦਿਹਾੜੀ ਦੀ ਚਿੰਤਾ ਤੋਂ ਖਲਾਸੀ ਹੋਵੇ ।

ਨਾਮਰਦੀ

ਜਿਸ ਮਨੁੱਖ ਵਿਚ ਇਸਤ੍ਰੀ ਨਾਲ ਭੋਗ ਕਰਨ ਦੀ ਚਾਹ ਹੀ ਪੈਦਾ ਨਾ ਹੋਵੇ ਜਾਂ ਚਾਹ ਹੋਵੇ ਤਾਂ ਉਸ ਦੇ ਲਿੰਗ 'ਚ ਤਗੜਾਈ (ਸਖਤੀ) ਨਾ ਆਵੇ ਜਾਂ ਤਗੜਾਈ ਭੀ ਆ ਜਾਵੇ ਤਾਂ ਇਸਤ੍ਰੀ ਨਾਲ ਜੱਫੀ ਪਾਂਦਿਆਂ ਹੀ ਉਸਦਾ ਵੀਰਜ ਖਾਰਜ ਹੋ ਜਾਵੇ ਜਾਂ ਓਦੋਂ ਨਹੀਂ ਤਾਂ ਅੰਗ ਨਾਲ ਛੁੰਹਦਿਆਂ ਜਾਂ ਸੰਗ

137 / 239
Previous
Next