

ਹੁੰਦਿਆਂ ਬਾਹਰ ਹੀ ਤੌਣਕ ਹੋ ਜਾਵੇ ਜਾਂ ਚਾਰ-ਪੰਜ ਹੁਝਕਿਆਂ ਵਿਚ ਹੀ ਖਲਾਸ ਹੋ ਜਾਏ, ਜਾਂ ਜਿਸ ਦੇ ਅੰਦਰੋਂ ਉੱਕਾ ਹੀ ਵੀਰਜ ਉਤਪੰਨ ਹੀ ਨਾ ਹੁੰਦਾ ਹੋਵੇ ਜਾਂ ਘੱਟ ਅਤੇ ਨਿਕੰਮਾ ਪੈਦਾ ਹੋਵੇ, ਉਸ ਨੂੰ ਨਾਮਰਦ ਸਮਝਣਾ ਚਾਹੀਦਾ ਹੈ ।
ਉਂਝ ਤਾਂ ਸੁਪਨੇ ਵਿਚ ਵੀਰਜ ਦਾ ਨਿਕਲ ਜਾਣਾ (ਏਹਤਲਾਮ) ਪਿਸ਼ਾਬ ਦੇ ਨਾਲ ਜਾਂ ਅੱਗੇ-ਪਿੱਛੇ ਧਾਂਤ ਵਗ ਜਾਣਾ (ਜਰੀਆਨ), ਵੀਰਜ ਦਾ ਪਤਲਾ ਹੋਣਾ (ਰਿੱਕਤ ਮਨੀ), ਇਹ ਸਾਰੀਆਂ ਨਾਮਰਦੀ ਦੀਆਂ ਹੀ ਨਿਸ਼ਾਨੀਆਂ ਹਨ, ਕਿਉਂਕਿ ਇਹਨਾਂ ਰੋਗਾਂ ਦੇ ਹੁੰਦਿਆਂ ਮਰਦ ਚੰਗੀ ਤਰ੍ਹਾਂ ਭੋਗ ਨਹੀਂ ਕਰ ਸਕਦਾ, ਨਾ ਹੀ ਅਰੋਗ ਸੰਤਾਨ ਪੈਦਾ ਕਰ ਸਕਦਾ ਹੈ ਅਤੇ ਨਾ ਹੀ ਆਪ ਅਰੋਗ ਰਹਿ ਸਕਦਾ ਹੈ । ਫਿਰ ਵੀ ਇੰਦਰੀ ਵਿਚ ਸਖਤੀ ਨਾ ਆਉਣ ਨੂੰ ਹੀ ਬਹੁਤਾ ਨਾਮਰਦੀ ਦੇ ਨਾਂ ਸੱਦਿਆ ਜਾਂਦਾ ਹੈ । ਨਾਮਰਦ ਦੇ ਅੰਦਰ, ਚੰਗੀ ਕਿਸਮ ਦੇ ਵੀਰਜ ਦਾ ਘਾਟਾ ਹੈ । ਉਸ ਦੀ ਇੰਦਰੀ ਵਿਚ ਖੂਨ ਦੇ ਜ਼ੋਰਦਾਰ ਦੌਰੇ ਦੀ ਥੋੜ੍ਹ ਹੈ । ਉਸਦਾ ਅੰਗ ਅਜਿਹਾ ਹੈ ਜੀਕਰ ਆਤਮਾ ਤੋਂ ਬਿਨਾਂ ਸਰੀਰ । ਉਸਨੂੰ ਭੋਗ ਕਰਨ ਦੀ ਚਾਹ ਹੁੰਦੀ ਹੈ, ਪਰੰਤੂ ਉਸਦੀ ਇੰਦਰੀ ਵਿਚ ਕਰੜਾਈ ਚੰਗੀ ਤਰ੍ਹਾਂ ਨਹੀਂ ਆਉਂਦੀ ।
ਜਮਾਂਦਰੂ ਨਾਮਰਦ ਕਮਜ਼ੋਰ ਮਾਪਿਆਂ ਦੇ ਕਾਰਨ ਉਤਪੰਨ ਹੁੰਦੇ ਹਨ, ਪਰ ਅੱਜ ਕੱਲ ਜਿਹੜੇ ਨਾਮਰਦ ਹੁੰਦੇ ਹਨ ਉਹ ਆਪਣੀ ਹੱਥੀਂ ਆਪ ਨਾਮਰਦਗੀ ਖਰੀਦਦੇ ਹਨ ਅਰਥਾਤ ਕੱਚੀ ਉਮਰ ਵਿਚ ਹੱਥ ਨਾਲ ਵੀਰਜ ਕੱਢਣਾ (ਹੱਥਰਸੀ) ਮੁੰਡੇ-ਬਾਜ਼ੀ ਦੀ ਵਾਦੀ ਜਾਂ ਨਿੱਕੀ ਉਮਰ ਵਿਚ ਹੀ ਇਸਤ੍ਰੀਆਂ ਦੇ ਨਾਲ ਭੋਗ ਕਰਨਾ ਜਾਂ ਬਹੁਤੀਆਂ ਖਟਿਆਈਆਂ ਵਰਤਣੀਆਂ, ਆਪਣੇ ਆਪ ਹੀ ਨਾਮਰਦੀ ਨੂੰ ਵਾਜਾਂ ਮਾਰਨਾ ਹੈ । ਬਹੁਤ ਅਰਸੇ ਤੋਂ ਬਦ-ਹਜ਼ਮੀ ਰਹਿਣ ਦੇ ਕਾਰਨ ਜੋ ਖਾਧੀ ਪੀਤੀ ਖੁਰਾਕ ਸਰੀਰ ਦਾ ਅੰਸ ਬਣਨੋਂ ਰਹਿ ਜਾਣ ਦੀ ਹਾਲਤ ਵਿਚ ਸਰੀਰਕ ਕਮਜ਼ੋਰੀ ਹੋ ਜਾਂਦੀ ਹੈ, ਇਹ ਕਮਜ਼ੋਰੀ ਭੀ ਕਦੇ-ਕਦੇ ਨਾਮਰਦਗੀ ਦਾ ਕਾਰਨ ਬਣ ਜਾਇਆ ਕਰਦੀ ਹੈ ।
ਮਰਦਾਂ ਦੇ ‘ਸੰਢ-ਪੁਨੇ' ਅਤੇ 'ਨਾਮਰਦੀ' ਵਿਚ ਜਿਹੜਾ ਫਰਕ ਹੈ ਉਹ ਭੀ ਪਤਾ ਹੋਣਾ ਚਾਹੀਦਾ ਹੈ, ਕਈ ਵਾਰੀ ਵੇਖਿਆ ਗਿਆ ਹੈ ਕਿ ਇਕ ਮਨੁੱਖ ਭੋਗ ਕਰਨ ਦੇ ਪੂਰਾ-ਪੂਰਾ ਯੋਗ ਨਹੀਂ, ਫਿਰ ਭੀ ਜਿਹੜਾ ਥੋੜ੍ਹਾ ਬਹੁਤਾ ਦਾਲ-ਦਲੀਆ ਉਸ ਤੋਂ ਹੋ ਸਕਦਾ ਹੈ, ਉਸੇ ਨਾਲ ਗਰਭ