Back ArrowLogo
Info
Profile

ਠਹਿਰ ਜਾਂਦਾ ਹੈ ਅਤੇ ਇਸੇ ਤਰ੍ਹਾਂ ਇਹ ਭੀ ਵੇਖਿਆ ਗਿਆ ਹੈ ਕਿ ਮਨੁੱਖ ਭੋਗ ਕਰਨ ਵਿਚ ਤਾਂ ਪੂਰੀ-ਪੂਰੀ ਮਰਦਾਨਗੀ ਤਾਕਤ ਰਖਦਾ ਹੈ, ਪਰ ਉਸਦੇ ਘਰ ਸੰਤਾਨ ਨਹੀਂ ਹੁੰਦੀ ਅਰਥਾਤ ਉਹ 'ਸੰਢ-ਮਰਦ' ਲਾ ਵਲਦ ਮਰਦ ਹੈ । ਇਸਦਾ ਵਰਣਨ ਅੱਗੇ ਆਏਗਾ ।

ਨਾਮਦਰਦੀ ਦੀਆਂ ਚਾਰ ਸੂਰਤਾਂ

1. ਲਿੰਗ-ਨਿਪੁੰਸਕਤਾ-ਜਦੋਂ ਕਿ ਇੰਦਰੀ ਵਿਚ ਹੱਥਰਸੀ ਨਾਲ ਜਾਂ ਬੱਚਪਨ ਦੀ ਸ਼ਾਦੀ ਨਾਲ ਕਿਸੇ ਪ੍ਰਕਾਰ ਦਾ ਨੁਕਸ ਆਦਿ, ਕਰੜਾਈ ਵੇਲੇ ਲਿੰਗ ਸਾਢੇ ਚਾਰ ਇੰਚ ਤੋਂ ਭੀ ਛੋਟਾ ਹੋਣਾ, ਸਟ-ਫੇਟ ਆਦਿ ਕਰਕੇ ਪੂਰੀ-ਪੂਰੀ ਤਗੜਾਈ ਨਾ ਹੋਣੀ, ਅੰਡ ਬ੍ਰਿਧੀ, ਪਤਾਲੂਆਂ ਦਾ ਕਮਜ਼ੋਰ ਹੋਣਾ ਜਾਂ ਬਹੁਤਾ ਛੋਟਾ ਹੋਣਾ ਜਾਂ ਉਹਨਾਂ ਵਿਚ ਪਾਣੀ ਭਰ ਜਾਣਾ ਆਦਿਕ । ਸੁਜ਼ਾਕ ਜਾਂ ਆਤਸ਼ਕ ਦਾ ਇੰਦਰੀ 'ਤੇ ਅਸਰ, ਗਿਲਟੀਆਂ ਆਦਿ, ਜਾਂ ਇਹਨਾਂ ਦੋਹਾਂ ਮਰਜ਼ਾਂ ਦੇ ਕਾਰਨ ਮਨੀ ਦੇ ਕੀੜਿਆਂ ਦਾ ਮਰ ਜਾਣਾ ।

2. ਚਿੰਨ੍ਹ-ਨਿਪੁੰਸਕਤਾ-ਅਰਥਾਤ ਕਿਸੇ ਵਿਸ਼ੇਸ਼ ਅੰਗ 'ਦਿਲ' 'ਦਿਮਾਗ', 'ਮੇਦਾ', 'ਜਿਗਰ', 'ਫੇਫੜੇ', 'ਮਸਾਨਾ' ਆਦਿ ਦੇ ਰੋਗਾਂ ਦਾ ਨਸਾਂ-ਨਾੜੀਆਂ ਅਤੇ ਭੋਗ ਕਰਨ ਵਾਲੇ ਅੰਗਾਂ ਉਪਰ ਅਸਰ ਹੋਣਾ ਜਾਂ ਨਾਮਰਦੀ ਤੋਂ ਬਿਨਾਂ ਕਿਸੇ ਹੋਰ ਮਰਜ਼ ਦੀ ਦਵਾਈ ਦੀ ਵਰਤੋਂ, ਜੋ ਮਰਦਾਨਗੀ ਤਾਕਤ ਉਤੇ ਭੈੜਾ ਅਸਰ ਛੱਡ ਜਾਏ ਜਾਂ ਬਹੁਤੀ ਠੰਡੀ, ਬਹੁਤ ਖੱਟੀ ਖੁਰਾਕ ਦਾ ਬਹੁਤਾ ਚਿਰ ਲਗਾਤਾਰ ਵਰਤਨਾ ਭੀ ਨਾਮਰਦੀ ਦੀ ਇਲਾਮਤ ਪੈਦਾ ਕਰ ਦੇਂਦੇ ਹਨ। ਨਸ਼ੇ ਵਾਲੀਆਂ ਚੀਜ਼ਾਂ ਭੀ ਮਰਦਾਨਗੀ ਤਾਕਤ ਦੇ ਹਕ ਵਿਚ ਭੈੜੀਆਂ ਇਲਾਮਤਾਂ ਪੈਦਾ ਕਰਦੀਆਂ ਹਨ । ਨਿਕੰਮੇ ਰਹਿਣਾ ਮਿਹਨਤ ਵਰਜਿਸ਼ ਨਾ ਕਰਨੀ ਭੀ ਇਕ ਕਿਸਮ ਦੀ ਨਾਮਰਦੀ ਦਾ ਕਾਰਨ ਹੁੰਦਾ ਹੈ । ਖੁਰਾਕ ਦੀ ਅਤੇ ਖੂਨ ਦੀ ਕਮੀ ਭੀ ਇਸ ਦੇ ਲਈ ਜ਼ੁੰਮੇਂਵਾਰ ਹੈ। ਮਨੁੱਖ ਦਾ ਦਿਲ ਖੂਨ ਚਲਾਣ ਦਾ ਖਾਸ ਅੰਗ ਹੈ, ਬਲਵਾਨ ਦਿਲ ਲੋੜ ਵੇਲੇ ਚੰਗੀ ਤਰ੍ਹਾਂ ਲਿੰਗ ਵੱਲ ਖੂਨ ਘੱਲ ਸਕਦਾ ਹੈ ਸੋ ਦਿਲ ਦੀ ਕਮਜ਼ੋਰੀ ਮਰਦਾਨਗੀ ਤਾਕਤ ਉੱਪਰ ਖਾਸ ਤੌਰ 'ਤੇ ਅਸਰ ਪਾਉਂਦੀ ਹੈ ।

3. ਦਿਮਾਗੀ-ਨਿਪੁੰਸਕਤਾ-(Nervus)-ਭੋਗ ਦੀ ਸ਼ਕਤੀ ਦੇ ਹਕ ਵਿਚ ਦਿਮਾਗ਼ ਦਾ ਭੀ ਬੜਾ ਭਾਰੀ ਹਿੱਸਾ ਹੈ। ਦਿਮਾਗ ਨਾਲ ਹੀ ਤਾਂ ਕਾਮ ਦੀ ਬਿਜਲੀ ਦੀ ਤਾਰ ਗੁਪਤ ਅੰਗ ਨੂੰ ਹਰਕਤ ਦੇ ਕੇ ਕਰੜਾਈ

139 / 239
Previous
Next