

ਲਿਆਂਦੀ ਹੈ ਅਤੇ ਏਸੇ ਕਰਕੇ ਦਿਮਾਗੀ ਕਮਜ਼ੋਰੀ (Nervous Debillity Neuresthenia) ਭੀ ਨਾਮਰਦਗੀ ਦਾ ਕਾਰਨ ਬਣ ਜਾਂਦੀ ਹੈ ।
(ੳ) ਦਿਮਾਗੀ ਸ਼ਕਤੀਆਂ ਬਹੁਤ ਭੋਗ ਜਾਂ ਹੱਥ-ਰਸੀ ਨਾਲ ਏਨੀਆਂ ਕਮਜ਼ੋਰ ਹੋ ਜਾਂਦੀਆਂ ਹਨ, ਕਿ ਪਹਿਲੇ ਤਾਂ ਕਾਮ ਆਉਣ 'ਤੇ ਇੰਦਰੀ ਵਿਚ ਹਰਕਤ ਹੀ ਨਹੀਂ ਪੈਦਾ ਕਰਦੀਆਂ, ਜੇ ਕਰਦੀਆਂ ਹਨ ਤਾਂ ਛੇਤੀ ਹੀ ਥੱਕ ਜਾਂਦੀਆਂ ਹਨ ਅਤੇ ਕਾਬੂ (Control) ਛੱਡ ਦੇਂਦੀਆਂ ਹਨ ਜਿਸਦਾ ਸਿੱਟਾ ਇਹ ਨਿਕਲਦਾ ਹੈ ਕਿ ਭੋਗ ਦੇ ਪੂਰਿਆਂ ਹੋਣ ਤੋਂ ਪਹਿਲੇ ਹੀ ਇੰਦਰੀ ਢਿੱਲੀ ਪੈ ਜਾਂਦੀ ਹੈ ਇਸ ਹਾਲਤ ਵਿਚ ਭੋਗ ਹੋ ਹੀ ਨਹੀਂ ਸਕਦਾ ਜਾਂ ਮਰਦ ਇਸਤ੍ਰੀ ਨਾਲ ਛੇਤੀ ਖਲਾਸ ਹੋ ਜਾਂਦਾ ਹੈ ।
(ਅ) ਵਹਿਮੀ ਮਨੁੱਖ ਆਪਣੀ ਮਰਦਾਨਗੀ ਤਾਕਤ ਸੰਬੰਧੀ ਪਹਿਲੇ ਤਾਂ ਸ਼ੱਕ ਕਰਦੇ ਹਨ । ਪਰ ਇਸ ਸ਼ੱਕ ਤੇ ਵਹਿਮ ਦਾ ਉਹਨਾਂ ਉਤੇ ਅਜਿਹਾ ਭੈੜਾ ਅਸਰ ਹੁੰਦਾ ਹੈ ਕਿ ਉਹ ਸੱਚ-ਮੁਚ ਹੀ ਕਮਜ਼ੋਰੀ ਮਾਲੂਮ ਕਰਨ ਲੱਗ ਪੈਂਦੇ ਹਨ । ਬਹੁਤਾ ਦਿਮਾਗੀ ਕੰਮ ਕਰਨ ਵਾਲੇ ਭੀ ਦਿਮਾਗ ਨੂੰ ਕਿਸੇ ਵੇਲੇ ਛੁੱਟੀ ਨਾ ਦੇਣ, ਨਾ ਹੱਸਣ ਖੇਡਣ ਤਾਂ ਨਾਮਰਦੀ ਦਾ ਸ਼ਿਕਾਰ ਹੋ ਜਾਂਦੇ ਹਨ।
(ੲ) ਇਕ ਸੂਰਤ ਨਾਮਰਦੀ ਦੀ ਇਹ ਭੀ ਹੁੰਦੀ ਹੈ ਕਿ ਇਸਤ੍ਰੀ ਬੜੇ ਅਮੀਰ ਘਰਾਣੇ ਦੀ ਹੈ ਜਾਂ ਬੜੀ ਸੁੰਦਰ ਹੈ ਜਾਂ ਬਲਵਾਨ ਹੈ ਜਾਂ ਪਤੀ ਨਾਲੋਂ ਬਹੁਤੀ ਰੋਹਬ ਵਾਲੀ ਹੈ, ਉਸ ਨਾਲ ਪਤੀ ਭੋਗ ਕਰਨ ਸਮੇਂ ਘਬਰਾ ਜਾਂਦਾ ਹੈ । ਉਸ ਵੇਲੇ ਇੰਦਰੀ ਵਿਚ ਆਈ ਹੋਈ ਕਰੜਾਈ ਭੀ ਚਲੀ ਜਾਂਦੀ ਹੈ । ਇਕ ਹੋਰ ਸੂਰਤ ਇਹ ਭੀ ਹੁੰਦੀ ਹੈ ਕਿ ਇਸਤ੍ਰੀ ਬਦਸੂਰਤ ਹੈ ਜਾਂ ਕਿਸੇ ਕਾਰਨ ਉਸ ਨਾਲੋਂ ਘ੍ਰਿਣਾ ਹੈ ਤਾਂ ਦਿਲ-ਦਿਮਾਗ ਉਸਦੇ ਨਾਲ ਭੋਗ ਕਰਨ ਦੀ ਚਾਹ ਨਹੀਂ ਕਰਦਾ, ਸਗੋਂ ਜੀ ਬੁਰਾ ਹੁੰਦਾ ਹੈ, ਜੀਕਰ ਕੌੜੀ ਦਵਾਈ ਨਾਲ ਕਈ ਵਾਰੀ ਕੈ ਆ ਜਾਂਦੀ ਹੈ ।
4. ਸੰਤਾਨ-ਨਿਪੁੰਸਕਤਾ-ਅਰਥਾਤ ਸ਼ੁਰੂ ਤੋਂ ਹੀ ਮਰਦਾਨਗੀ ਤਾਕਤ ਨਾ ਹੋਵੇ, ਵੀਰਜ ਹੀ ਪੈਦਾ ਨਾ ਹੁੰਦਾ ਹੋਵੇ ਜਾਂ ਵੀਰਜ ਵਿਚ ਉਹ ਕਿਰਮ ਜਾਂ ਜੀਵ ਨਾ ਹੋਣ ਜਿਹੜੇ ਸੰਤਾਨ ਦੀ ਉਤਪਤੀ ਦਾ ਕਾਰਨ ਹੁੰਦੇ ਹਨ ਜਾਂ ਪਤਾਲੂ (ਖੁਸੀਏ) ਬਦਾਮਾਂ ਵਰਗੇ ਛੋਟੇ ਛੋਟੇ ਹੋਣ।