Back ArrowLogo
Info
Profile

ਚਾਂਦੀ ਦਾ ਵੱਡਾ ਵਰਕ, ਇਕ ਸੰਦਲ ਦਾ ਤੇਲ ਦਸ ਬੂੰਦਾਂ, ਠੰਡੇ ਪਾਣੀ ਨਾਲ ਦਿਨੋ ਸ਼ਾਮ ਵੇਲੇ ਸੇਵਨ ਕਰੋ । (3) ਜੇ ਰੰਗ ਚਿੱਟਾ ਹੋਵੇ ਅਤੇ ਨਿਕਲਣ ਵੇਲੇ ਖੁਰਕ ਹੋਵੇ ਅਤੇ ਬਲਗਮ ਜਿਹੀ ਬੋ ਆਵੇ ਤਾਂ ਸੁੰਢ ਇਕ ਮਾਸ਼ਾ, ਸ਼ੁਧ ਗੰਧਕ ਚਾਰ ਰਤੀਆਂ, ਬੱਕਰੀ ਦੇ ਦੁੱਧ ਨਾਲ ਦਿਨੋ ਸ਼ਾਮ ਵੇਲੇ ਦਿਓ ।

ਪਹਿਲੀ ਖਰਾਬੀ ਵਿਚ ਬਾਦੀ ਦਾ ਨੁਕਸ ਹੁੰਦਾ ਹੈ । ਦੂਜੀ ਵਿਚ ਗਰਮੀ ਦਾ ਤੇ ਤੀਜੀ ਵਿਚ ਕਫ ਦਾ। ਇਸ ਲਈ ਬਾਦੀ, ਗਰਮੀ, ਬਲਗਮ ਦਾ ਖਿਆਲ ਰਖ ਕੇ 'ਖੁਰਾਕ ਰਾਹੀਂ ਸਿਹਤ'' 'ਚੋਂ ਪੜ੍ਹ ਕੇ ਖੁਰਾਕ ਦਾ ਪਰਹੇਜ਼ ਰਖੋ। ਦੇਸ ਬਦੇਸ ਦੇ ਹਿੰਦੀ ਬੁਕ ਸੈਲਰ ਵੇਚਦੇ ਹਨ ।

ਪਿੱਛੇ ਵੀਰਜ ਨੂੰ ਗਾੜ੍ਹਾ ਕਰਣ ਵਾਲੀ ਮੁਸਲੀ ਦੀ ਖੀਰ ਸਭ ਲਈ ਫਾਇਦੇਮੰਦ ਹੈ ।

ਜ਼ਰੂਰੀ ਨੋਟ- ਏਨੀਆਂ ਬੀਮਾਰੀਆਂ ਦਾ ਨਾਂ ਪੜ੍ਹ ਪੜ੍ਹ ਕੇ ਖਾ-ਮਖਾ ਵਹਿਮ ਨਾ ਕਰਨਾ ਕਿ "ਕੋਈ ਬੀਮਾਰੀ ਤਾਂ ਯਾਰ ਮੈਨੂੰ ਵੀ ਹੋਵੇਗੀ ।" ਜਦ ਤੀਕਰ ਕਿਸੇ ਮਰਜ਼ ਦੀ ਇਲਾਮਤ ਆਪਣੇ ਆਪ ਪਰਗਟ ਨਾ ਹੋਵੇ, ਐਵੇਂ ਆਪਣੇ ਲਈ ਕੋਈ ਮਰਜ਼ ਨਹੀਂ ਲੱਭਣੀ ਚਾਹੀਦੀ । ਅਸੀਂ ਦੋ ਕਾਰਨਾਂ ਕਰਕੇ ਇਨ੍ਹਾਂ ਬੀਮਾਰੀਆਂ ਦਾ ਵਰਣਨ ਕੀਤਾ ਹੈ । ਇਕ ਇਸ ਕਰਕੇ ਕਿ ਬੁਰੇ ਨਤੀਜੇ ਸੱਚੋ ਸੱਚ ਦੱਸ ਕੇ ਬੁਰੇ ਕੰਮ ਵਾਲਿਆਂ ਨੂੰ ਭੈ ਦਿਲਾਇਆ ਜਾਵੇ, ਦੂਜੇ ਇਸ ਕਰ ਕੇ ਜੇਕਰ ਕੋਈ ਭੁੱਲ ਕਰ ਚੁਕਾ ਹੈ ਤਾਂ ਸਾਡੇ ਉੱਪਰ ਲਿਖੇ ਮਸ਼ਵਰਿਆਂ ਤੋਂ ਲਾਭ ਉਠਾ ਕੇ ਆਪਣੇ ਜੀਵਨ ਦਾ ਸੁਧਾਰ ਤੇ ਉਧਾਰ ਕਰ ਲਵੇ ।

148 / 239
Previous
Next