Back ArrowLogo
Info
Profile

ਤੇਰ੍ਹਵਾਂ ਕਾਂਡ

ਕੁਝ ਜ਼ਰੂਰੀ ਫੁਟਕਲ ਲੇਖ

ਆਪਣੀ ਪਸੰਦ ਦਾ ਵਿਆਹ

ਕੋਰਟਸ਼ਿਪ COURTSHIP

ਕਈ ਕਾਲਜਾਂ ਵਿਚ ਪੜ੍ਹੇ ਹੋਏ ਹਿੰਦੁਸਤਾਨੀ ਮੁੰਡੇ ਇਹ ਕਹਿੰਦੇ ਹਨ ਕਿ ਹਿੰਦੁਸਤਾਨ ਵਿਚ ਵਿਆਹ ਦਾ ਢੰਗ ਠੀਕ ਨਹੀਂ, ਕਿਉਂਕਿ ਇਥੇ ਮਾਤਾ ਪਿਤਾ ਆਪਣੀ ਮਰਜ਼ੀ ਨਾਲ ਕੁੜੀ ਮੁੰਡੇ ਦਾ ਵਿਆਹ ਕਰ ਦੇਂਦੇ ਹਨ । ਵਲਾਇਤ ਵਿਚ ਚੰਗਾ ਰਿਵਾਜ ਹੈ ਕਿ ਮੁੰਡਾ ਕੁੜੀ ਆਪਣੀ ਮਰਜ਼ੀ ਨਾਲ 'ਕੋਰਟਸ਼ਿਪ' ਦਵਾਰਾ ਇਕ ਦੂਜੇ ਨੂੰ ਪਰਖ ਕੇ ਤੇ ਪਸੰਦ ਕਰਕੇ ਵਿਆਹ ਕਰਦੇ ਹਨ ।

ਇਸ ਤੋਂ ਪਹਿਲਾਂ ਕਿ ਮੈਂ ਇਸ ਸੰਬੰਧੀ ਆਪਣੀ ਸੰਮਤੀ ਪ੍ਰਗਟ ਕਰਾਂ, ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਕੋਰਟਸ਼ਿਪ ਹੈ ਕੀ ? ਯੂਰਪ ਅਮਰੀਕਾ ਆਦਿ ਵਲਾਇਤਾਂ ਵਿਚ ਜਦੋਂ ਮੁੰਡਾ ਕੁੜੀ ਸ਼ਾਦੀ ਲਾਇਕ ਹੋ ਜਾਣ, ਤਾਂ ਬਿਨਾਂ ਕਿਸੇ ਮਜ਼ਹਬ, ਧਰਮ ਜਾਂ ਖ਼ਾਨਦਾਨ ਦੇ ਵਿਥ ਵਿਤਕਰੇ ਦੇ, ਉਹ ਕੇਵਲ ਆਪਸ ਦੀ ਖਿਚ ਤੇ ਪਰੇਮ ਨਾਲ ਇਕ ਦੂਜੇ ਨੂੰ ਮਿਲਣਾ ਸ਼ੁਰੂ ਕਰ ਦੇਂਦੇ ਹਨ । ਇਕੱਠਿਆਂ ਸੈਰ, ਸਿਨੇਮਾ ਜਾਣਾ, ਇਕੱਠਿਆਂ ਖੇਡਣਾ ਮਲ੍ਹਨਾ, ਇਕ ਦੂਜੇ ਦੇ ਘਰ ਇਕੱਠਿਆਂ ਖਾਣਾ-ਪੀਣਾ ਅਤੇ ਹਰ ਤਰ੍ਹਾਂ ਨਾਲ ਇਕ ਦੂਜੇ ਦੇ ਸੁਭਾਅ ਅਤੇ ਭਾਵਾਂ ਤੋਂ ਜਾਣੂ ਹੋਣ ਦੀ ਕੋਸ਼ਿਸ਼ ਕਰਨਾ, ਇਹ ਸਾਰਾ ਅਮਲ ਕੋਰਟਸ਼ਿਪ ਦੇ ਵਿਚ ਕੀਤਾ ਜਾਂਦਾ ਹੈ । ਇਹ ਅਮਲ ਸਮੇਂ ਤੇ ਸੁਭਾਅ ਅਨੁਸਾਰ ਮਹੀਨਾ, ਸਾਲ ਦੋ ਸਾਲ ਜਾਂ ਵੱਧ ਸਮੇਂ ਲਈ ਜਾਰੀ

168 / 239
Previous
Next