Back ArrowLogo
Info
Profile

ਰਹਿੰਦਾ ਹੈ । ਇਸ ਦੇ ਪਿੱਛੋਂ ਜੇ ਦੋਵੇਂ ਜਣੇ ਇਕ ਦੂਜੇ ਨੂੰ ਪਸੰਦ ਕਰ ਲੈਣ ਤਾਂ ਵਿਆਹ, ਨਹੀਂ ਤਾਂ ‘ਤੇਰਾ ਰਾਹ ਆਹ ਤੇ ਮੇਰਾ ਰਾਹ ਔਹ ।' ਫਿਰ ਇਹੋ ਕਾਰਵਾਈ ਦੂਜੇ ਨਾਲ, ਤੀਜੇ ਨਾਲ, ਏਥੋਂ ਤੀਕਰ ਕਿ ਜਿਥੇ ਸੁਭਾਅ ਰਲਦਾ ਮਿਲਦਾ ਡਿੱਠਾ ਉਥੇ ਵਿਆਹ ਕਰ ਲਿਆ। ਇਹ ਹੈ ਕੋਰਟਸ਼ਿਪ ਦੇ ਅਨੁਸਾਰ ਵਿਆਹ ।

ਮੇਰਾ ਖਿਆਲ ਹੈ ਕਿ ਨੁਕਸ ਹਿੰਦੁਸਤਾਨੀ ਵਿਲਾਇਤੀ ਦੋਹਾਂ ਤਰੀਕਿਆਂ ਵਿਚ ਵਿਚ ਹੈ । ਹਿੰਦੁਸਤਾਨ ਤਰੀਕਾ ਰੁਪਏ ਦੇ ਵਿਚੋਂ 20 ਪੈਸੇ ਖੋਟਾ ਹੈ, ਅਤੇ ਵਲਾਇਤੀ ਤਰੀਕਾ ਰੁਪਏ ਵਿਚੋਂ 75 ਪੈਸੇ । ਹਿੰਦੁਸਤਾਨੀ ਤਰੀਕੇ ਵਿਚ ਜਿਹੜਾ ਰੁਪਏ ਪਿੱਛੇ 20 ਪੈਸੇ ਨੁਕਸ ਹੈ, ਉਹ ਇਉਂ ਦੂਰ ਹੋ ਸਕਦਾ ਹੈ ਕਿ ਮਾਪੇ ਆਪਣੀ ਛਾਣ ਬੀਨ ਕਰ ਲੈਣ ਪਿੱਛੋਂ ਮੁੰਡੇ ਕੁੜੀ ਨੂੰ ਸਭ ਦੱਸ ਦੇਣ, ਵਿਖਾ ਭੀ ਦੇਣ। ਜੇ ਉਹ ਕੋਈ ਨੁਕਸ ਦੱਸਣ ਤਾਂ ਮਾਪੇ ਉਹਨਾਂ ਦੇ ਕਹੇ 'ਤੇ ਅਮਲ ਕਰਨ ਜਾਂ ਤਸੱਲੀ ਕਰ ਲੈਣ । ਵਲਾਇਤੀ ਤਰੀਕਾ ਵੇਖਣ ਵਿਚ ਤਾਂ ਬੜਾ ਸੁੰਦਰ ਹੈ, ਪਰ ਨੌਜਵਾਨ ਇਹ ਨਹੀਂ ਸੋਚਦੇ ਕਿ ਮਾਪਿਆਂ, ਵੱਡੀਆਂ ਭੈਣਾਂ, ਭਰਾ ਭਰਜਾਈਆਂ, ਚਾਚੀਆਂ, ਮਾਮੀਆਂ, ਮਾਸੀਆਂ ਆਦਿ ਵੱਡਿਆਂ ਦੇ ਮੁਕਾਬਲੇ ਵਿਚ ਦੁਨੀਆਂ ਦਾ ਤਜਰਬਾ ਨੌਜਵਾਨਾਂ ਨੂੰ ਬਹੁਤ ਘੱਟ ਹੁੰਦਾ ਹੈ । ਉਹ ਸ਼ਕਲ ਅਤੇ ਮਿੱਠੀਆਂ ਗੱਲਾਂ ਸੁਣ ਕੇ ਕਿਸੇ ਨੂੰ ਪਸੰਦ ਕਰ ਸਕਦੇ ਹਨ, ਪਰ ਲੁਕੀਆਂ ਗੁੱਝੀਆਂ ਗੱਲਾਂ ਵੱਲ ਧਿਆਨ ਨਹੀਂ ਮਾਰ ਸਕਦੇ ਹਨ, ਖ਼ਾਸ ਕਰਕੇ ਕੋਰਟਸ਼ਿੱਪ ਦੇ ਦਿਨੀਂ ਦੋਵੇਂ ਹੀ "ਆਪਣੀਆਂ ਤੇ ਆਪਣੇ ਘਰ ਦੀਆਂ ਚੰਗੀਆਂ ਚੰਗੀਆਂ ਗੱਲਾਂ ਹੀ" ਇਕ ਦੂਜੇ ਦੇ ਸਾਹਮਣੇ ਲਿਆਉਂਦੇ ਹਨ, ਪਰ ਆਪਣੀਆਂ ਤੇ ਆਪਣੇ ਘਰ ਦੀਆਂ ਮਾੜੀਆਂ ਤੇ ਭੈੜੀਆਂ ਗੱਲਾਂ ਨੂੰ ਇਕ ਦੂਜੇ ਤੋਂ ਛੁਪਾ ਰਖਦੇ ਹਨ ।

ਘਰਾਣਾ, ਜਾਇਦਾਦ, ਅੰਗ ਸਾਕ, ਸੁਭਾਅ, ਚਾਲ ਚਲਣ, ਅਰੋਗਤਾ, ਖ਼ਾਨਦਾਨ ਦੀ ਸ਼ਹਿਰ ਵਿਚ ਇੱਜ਼ਤ ਸ਼ਾਨ, ਫ਼ਜ਼ੂਲ ਖਰਚੀ, ਕੰਜੂਸੀ, ਕਰਜ਼ਾ, ਆਚਾਰ ਵਿਚਾਰ, ਤੰਗ-ਦਿਲੀ, ਅਜਿਹੀਆਂ ਕਈ ਗੱਲਾਂ ਹਨ ਜਿਹੜੀਆਂ ਮੁੰਡੇ ਕੁੜੀ ਦੇ ਬਾਰੇ ਤੇ ਨਾਲ ਹੀ ਉਹਨਾਂ ਦੇ ਮਾਪਿਆਂ, ਸੰਬੰਧੀਆਂ ਬਾਬਤ ਵਿਚਾਰਨ ਯੋਗ ਹੁੰਦੀਆਂ ਹਨ, ਜਿਨ੍ਹਾਂ ਦੀ ਛਾਨ ਬੀਣ ਮੁੰਡੇ ਕੁੜੀ ਨਾਲੋਂ ਉਨ੍ਹਾਂ ਦੇ ਮਾਪੇ, ਚਾਚੇ, ਮਾਮੇ, ਭਾਈ, ਬਹਿਨੋਈ ਵਧੇਰੇ ਯੋਗਤਾ ਤੇ ਪਰਬੀਨਤਾ ਨਾਲ ਕਰ ਸਕਦੇ ਹਨ ਇੱਸ਼ਕ ਵਿਚ ਅੰਨ੍ਹੇ ਹੋਏ ਮੁੰਡੇ ਕੁੜੀ ਨੂੰ ਤਾਂ ਇਹ

169 / 239
Previous
Next