

ਖੀਰ ਹੈ ਪਰੰਤੂ ਆਪਣੀ ਸਾਰੀ ਉਮਰ ਦੇ ਤਜਰਬੇ ਅਨੁਸਾਰ ਚੁਪ ਰਹਿਣ ਨਾਲ ਵੀ ਕੰਮ ਨਹੀਂ ਸਰਦਾ । ਦੇਖੋ ਜੀ ! ਵਾਧਵੱਟਾ ਮਾਫ਼ । ਸ਼ਾਦੀ ਦੀ ਮਾਰਕੀਟ ਵਿਚ ਹਿੰਦੀ, ਗੁਰਮੁਖੀ, ਮਰਾਠੀ, ਗੁਜਰਾਤੀ, ਸ਼ਾਸਤਰੀ, ਬੰਗਾਲੀ ਆਦਿ ਆਪਣੇ ਸੂਬੇ ਦੀ ਬੋਲੀ ਦੀ ਹਰ ਪ੍ਰੀਖਿਆ ਦੀ ਕਦਰ ਹੈ । ਇਸ ਦੇ ਨਾਲ ਮੈਟ੍ਰਿਕ ਅਤੇ ਹਾਇਰ ਸੈਕੰਡਰੀ (ਐਫ਼.ਏ) ਤਕ ਤਾਂ ਕਦਰ ਕੀਮਤ ਵਧਦੀ ਜਾਂਦੀ ਹੈ ਅਤੇ ਏਥੋਂ ਤਕ ਵਿਦਿਆ ਦੇਣ ਤਕ ਮਾਪੇ ਆਪਣੀਆਂ ਧੀਆਂ ਵਾਸਤੇ ਵਰ ਦੀ ਤਲਾਸ਼ ਵਿਚ 60 ਫੀਸਦੀ ਕਾਮਯਾਬ ਵੀ ਹੁੰਦੇ ਹਨ । ਪਰੰਤੂ ਜਦ ਕੁੜੀ ਦੇ ਮਾਪੇ ਆਪਣੇ ਸ਼ੌਕ ਨਾਲ ਜਾਂ ਆਪਣੀ ਪਸੰਦ ਦਾ ਯੋਗ ਵਰ ਨਾ ਮਿਲਣ ਦੇ ਕਾਰਨ ਜਾਂ ਕੁੜੀ ਵਲੋਂ ਪੜ੍ਹਾਈ ਜਾਰੀ ਰਖਣ ਉਪਰ ਜ਼ਿਦ ਕਰਨ 'ਤੇ ਉਸ ਨੂੰ ਬੀ.ਏ. ਵਿਚ ਦਾਖਲ ਕਰਵਾ ਦੇਂਦੇ ਹਨ ਤਾਂ ਕੀਮਤ ਬਹੁਤ ਹੀ ਘੱਟ ਜਾਂਦੀ ਹੈ । ਬਹੁਤ ਸਾਰੇ ਘਰਾਣਿਆਂ ਅੰਦਰ ਇਕ ਗਰੈਜੂਏਟ ਨੂੰ ਵਹੁਟੀ ਅਥਵਾ ਨੂੰਹ ਬਣਾਉਣਾ ਬੜਾ ਹੀ ਭਿਆਨਕ ਸਮਝਿਆ ਜਾਂਦਾ ਹੈ । 10 ਫੀਸਦੀ ਤੋਂ ਵਧੇਰੇ ਚੰਗੀ ਕੀਮਤ ਗਰੈਜੂਏਟ ਕੁੜੀਆਂ ਨਹੀਂ ਪਵਾ ਸਕਦੀਆਂ। ਥੋੜੀਆਂ ਨੂੰ ਅਜਿਹੇ ਪਤੀ ਮਿਲ ਜਾਂਦੇ ਹਨ ਜੋ ਗਰੈਜੂਏਟ ਪਤਨੀ ਦੇ ਹੀ ਕਦਰਦਾਨ ਹੁੰਦੇ ਹਨ । ਪਰੰਤੂ ਮਿਡਲ ਕਲਾਸ (ਦਰਮਿਆਨੀ ਸ਼ਰੇਣੀ) ਦੇ ਮਾਪੇ ਆਪਣੀਆਂ ਧੀਆਂ ਨੂੰ ਬੀ.ਏ., ਐਮ.ਏ., ਬੀ.ਟੀ. ਅਥਵਾ ਡਾਕਟਰੀ ਪੜ੍ਹਾ ਕੇ ਉਨ੍ਹਾਂ ਦੀ ਸ਼ਾਦੀ ਦੇ ਦਰਵਾਜੇ ਕਰੀਬ-ਕਰੀਬ ਬੰਦ ਹੀ ਕਰ ਲੈਂਦੇ ਹਨ । ਜ਼ਰਾ ਖਿਆਲ ਤਾਂ ਕਰੋ ਕਿ ਤਦ ਤਕ ਉਮਰ ਵੀ ਕਿੰਨੀ ਵੱਡੀ ਹੋ ਜਾਂਦੀ ਹੈ । ਨਿਰਾਸ਼ਾ ਵੱਧਣ ਲੱਗਦੀ ਹੈ ਅਤੇ ਜਵਾਨੀ ਢਲਣ ਲੱਗ ਜਾਂਦੀ ਹੈ।
ਕਿਸੇ ਨੇ ਕੁੜੀਆਂ ਦੇ ਕਾਲਜਾਂ ਨੂੰ ਠੀਕ ਤੌਰ 'ਤੇ 'ਵੇਟਿੰਗ ਸ਼ੈਡ' ਦਾ ਨਾਮ ਦਿੱਤਾ ਹੈ । ਮਾਪੇ ਕੰਵਾਰੀਆਂ ਬਾਲਗ ਉਮਰ ਦੀਆਂ ਕੁੜੀਆਂ ਨੂੰ ਕਾਲਜਾਂ ਵਿਚ ਦਾਖਲ ਕਰਾਉਣ ਲੱਗੇ ਇਹੋ ਸੋਚਿਆ ਕਰਦੇ ਹਨ, ਕਿ "ਚਲੋ ! ਨਿਕੰਮੀ ਨਾ ਬੈਠੀ ਰਹੀ, ਕਿਸੇ ਆਹਰੇ ਲੱਗੀ ਰਹੀ। ਇਸ ਦੇ ਇਮਤਿਹਾਨ ਪਾਸ ਕਰਨ ਤਕ ਅਸੀਂ ਕੋਈ ਨਾ ਕੋਈ ਵਰ ਘਰ ਲੱਭ ਹੀ ਲਵਾਂਗੇ ।" ਉਸ ਵੇਲੇ ਉਹ ਵੱਡੇ-ਵੱਡੇ ਘਰਾਣਿਆਂ ਵਿਚ ਹੱਥ-ਪੈਰ ਮਾਰਦੇ ਹਨ । ਦਰਮਿਆਨੀ ਸ਼ਰੇਣੀ ਅਤੇ ਦਰਮਿਆਨੇ ਮੁੰਡੇ ਉਨ੍ਹਾਂ ਦੀਆਂ ਨਜ਼ਰਾਂ ਹੇਠਾਂ ਜਚਦੇ ਹੀ ਨਹੀਂ । ਉੱਪਰ ਉੱਚੇ ਦਰਜੇ ਅਤੇ ਵੱਡੀਆਂ ਆਮਦਨੀਆਂ