Back ArrowLogo
Info
Profile

ਵਾਲੇ ਲੋਕ ਉਨ੍ਹਾਂ ਨੂੰ ਪਛਾਣਦੇ ਤਕ ਨਹੀਂ । ਤਦ ਜਾ ਕੇ ਉਨ੍ਹਾਂ ਦੀਆਂ ਅੱਖਾਂ ਉਘੜਦੀਆਂ ਹਨ । ਸਾਡੀ ਇਸ ਗੱਲ ਦੀ ਕਦਰ ਉਹ ਸਾਰੇ ਹੀ ਮਾਪੇ ਕਰਨਗੇ, ਜਿਨ੍ਹਾਂ ਨੇ ਕਦੀ ਇਸ ਗਲਤ ਰਸਤੇ ਆਪਣਾ ਕਦਮ ਧਰਿਆ ਹੋਵੇ ਅਤੇ ਇਸ ਗਲਤ ਰਸਤੇ ਦੀਆਂ ਮੁਸਬੀਤਾਂ ਝੱਲੀਆਂ ਹੋਣ ।

ਇਸ ਵਿਚ ਸ਼ੱਕ ਨਹੀਂ, ਕਈ ਗ੍ਰੈਜੂਏਟ ਕੁੜੀਆਂ ਨੇ ਵੀ ਚੰਗੇ ਘਰ ਵਸਾਏ ਹਨ । ਇਕ ਐਮ.ਏ., ਬੀ.ਟੀ. ਬੀਬੀ ਦੀ ਸ਼ਲਾਘਾ ਕਰਦਿਆਂ ਸਾਡੀ ਜ਼ਬਾਨ ਨਹੀਂ ਥਕਦੀ, ਪ੍ਰੰਤੂ ਬੇ-ਅਦਬੀ ਮਾਫ ! ਇਹੋ ਜਿਹੀ ਸਰਬ-ਉਪਮਾ ਨਿਪੁੰਨ ਗ੍ਰੈਜੂਏਟ ਕੁੜੀਆਂ ਦੀ ਗਿਣਤੀ ਆਟੇ ਵਿਚ ਲੂਣ ਬਰਾਬਰ ਵੀ ਨਹੀਂ । ਬਹੁਤੀ ਗਿਣਤੀ ਤਾਂ ਉਹਨਾਂ ਗ੍ਰੈਜੂਏਟ ਬੀਬੀਆਂ ਦੀ ਹੈ ਜਿਨ੍ਹਾਂ ਨੇ ਸਹੁਰੇ ਘਰ ਪੈਰ ਪਾਉਂਦਿਆਂ ਹੀ ਘਰ ਦੇ ਸੁਖ ਤੇ ਸ਼ਾਂਤੀ ਦੇ ਜੀਵਨ ਨੂੰ ਜ਼ਹਿਰ ਕਰ ਧਰਿਆ । ਉਹ ਬੀਬੀਆਂ ਧੰਨ ਹਨ, ਉਨ੍ਹਾਂ ਨੂੰ ਜਣਨ ਵਾਲੇ ਵੀ ਧੰਨ ਹਨ, ਜਿਨ੍ਹਾਂ ਉਪਰ ਇਹੋ ਜਿਹਾ ਦੁਸ਼ਨ ਨਹੀਂ ਆਰੋਪਿਆ ਜਾ ਸਕਦਾ ।

ਗ੍ਰੈਜੂਏਟ ਲੜਕੀਆਂ ਕਿਨ੍ਹਾਂ ਦੇ ਕੰਮ ਦੀਆਂ ਹਨ, ਹੁਣ ਇਹ ਦੱਸਦੇ ਹਾਂ (ੳ) ਜਿਹਨਾਂ ਨੌਜਵਾਨਾਂ ਦੀ ਵਿਦਿਅਕ ਯੋਗਤਾ ਹੀ ਉੱਚੇ ਦਰਜੇ ਦੀ ਹੋਵੇ (ਅ) ਪ੍ਰੋਫੈਸਰ, ਬੈਰਿਸਟਰ ਤੇ ਵੱਡੇ ਕਾਰੋਬਾਰੀ ਅਥਵਾ ਸਰਕਾਰੀ ਉੱਚ ਕਰਮਚਾਰੀ । (ੲ) ਆਪਣੀ ਬੇ-ਹਦ ਅਮੀਰੀ ਠਾਠ ਅਤੇ ਅੰਗਰੇਜ਼ੀ ਢੰਗ ਦੇ ਰਹਿਣ ਸਹਿਣ ਦਾ ਰੋਅਬ ਦੱਸਣ ਦੇ ਸ਼ੌਕੀਨ ਨੌਜਵਾਨ (ਸ) ਜੋ ਉਚ ਕੋਟੀ ਦੀ ਅੰਗਰੇਜ਼ੀ ਗੱਲ ਬਾਤ ਕਰਕੇ ਚਿਤ ਨੂੰ ਭਰਮਾਉਣ ਵਾਲੀ ਅਤੇ ਆਪਣੀ ਗਿਟ ਮਿਟ ਤੇ ਬਨਾਓ ਠਨਾਓ ਨਾਲ ਅਫ਼ਸਰ ਆਦਿਕ ਸਭ ਦੀਆਂ ਨਜ਼ਰਾਂ ਵਿਚ 'ਚੌਧਵੀਂ ਦੇ ਚੰਨ' ਦਰਜੇ ਵਾਲੀ ਪਤਨੀ ਦਾ ਸ਼ੌਕ ਰਖਦੇ ਹੋਣ, ਉਨ੍ਹਾਂ ਵਾਸਤੇ ਅਸੀਂ ਗ੍ਰੈਜੂਏਟ ਤੋਂ ਘੱਟ ਯੋਗਤਾ ਰੱਖਣ ਵਾਲੀ ਕੁੜੀ ਤੋਂ ਘੱਟ ਤਜਵੀਜ਼ ਨਹੀਂ ਕਰਦੇ ।

ਡਾਕਟਰ ਵਾਸਤੇ ਡਾਕਟਰ ਪਤਨੀ । ਬੈਰਿਸਟਰ ਵਾਸਤੇ ਬੀਏ .. ਐਲ. ਐਲ. ਬੀ. ਵਕੀਲ ਪਤਨੀ । ਫ਼ਿਲਾਸਫੀ ਦੀ ਐਮ.ਏ. ਪਤਨੀ ਬਹੁਤ ਵਧੀਆ ਜੀਵਨ-ਸਾਥਨ ਸਿੱਧ ਤਾਂ ਹੋ ਸਕਦੀਆਂ ਹਨ, ਪ੍ਰੰਤੂ ਅਕਸਰ ਅਜਿਹੀਆਂ ਸ਼ਾਦੀਆਂ ਛੇਤੀ ਫ਼ੇਲ ਹੋ ਜਾਇਆ ਕਰਦੀਆਂ ਹਨ. ਕਿਉਂਕਿ ਉਨ੍ਹਾਂ ਹਾਲਤਾਂ ਵਿਚ ਪਤੀ-ਪਤਨੀ ਰਾਜਾ ਤੇ ਵਜ਼ੀਰ ਬਣ ਕੇ ਨਹੀਂ ਰਹਿ ਸਕਦੇ, ਸਗੋਂ ਦੋਵੇਂ ਹੀ ਜ਼ਮੀਨ ਤੋਂ ਗਜ਼ ਗਜ਼ ਭਰ ਉਚੇ ਫਿਰਿਆ

178 / 239
Previous
Next