

ਕਰਦੇ ਹਨ । ਦੋਵੇਂ ਹੀ ਆਪਣੀ ਆਪਣੀ ਥਾਂ ਵੱਧ ਤੋਂ ਵੱਧ ਲਾਇਕ । ਸੋ ਵਿਆਹ ਦੇ ਛੇਤੀ ਮਗਰੋਂ ਦੋਹਾਂ ਦੀਆਂ ਤਲਵਾਰਾਂ ਮਿਆਨ ਵਿਚੋਂ ਡੇਢ ਡੇਢ ਉਂਗਲ ਬਾਹਰ ਨਿਕਲੀਆਂ ਰਹਿੰਦੀਆਂ ਹਨ, ਜੈਸਾ ਕਿ ਕਿਹਾ ਜਾਂਦਾ ਹੈ :-
ਮੈਂ ਸੁ ਮੈਂ, ਦਰਯਾਵਾਂ ਦੀ ਨੈਂ ।
ਤੂੰ ਸੁ ਤੂੰ, ਕੁੱਤਿਆਂ ਦਾ ਗੂੰਹ ।
ਵਰਗੀ ਅਹੰਤਾ ਦੇ ਰੋਗੀ ਹੁੰਦੇ ਹਨ ਅਰਥਾਤ ਉਹ ਆਪਣੀ ਅਕਲ ਨਾਲ ਦੂਜੇ ਦੀ ਅਕਲ ਬਿਦਦੇ ਹੀ ਨਹੀਂ । ਡਾਕਟਰਾਂ ਅਤੇ ਡਾਕਟਰਨੀਆਂ ਦੇ ਮਾਮਲੇ ਵਿਚ ਅਸੀਂ ਅਕਸਰ ਕਰਕੇ ਇਹੋ ਜਿਹੀਆਂ ਜੋੜੀਆਂ ਦੀ ਅਣਬਣ ਦੀਆਂ ਮਿਸਾਲਾਂ ਅੱਖੀਂ ਦੇਖੀਆਂ ਹਨ ।
ਭਾਰਤ ਵਰਸ਼ ਦੇ ਬਾਕੀ ਲੱਖਾਂ ਦੀ ਗਿਣਤੀ ਵਿਚ ਵਿਆਹੁਣ ਯੋਗ ਨੌਜਵਾਨਾਂ ਵਾਸਤੇ ਕੁੜੀਆਂ ਆਪਣੀ (ਪੇਂਡੂ ਅਥਵਾ ਸ਼ਹਿਰੀ ਜ਼ਿੰਦਗੀ ਅਨੁਸਾਰ) ਮਿਡਲ, ਮੈਟ੍ਰਿਕ ਅਤੇ ਐਫ.ਏ. ਤੀਕ ਦੀ ਪੜ੍ਹਾਈ ਕਰਕੇ ਲੋੜ ਨੂੰ ਭਲੀ ਪ੍ਰਕਾਰ ਪੂਰੀਆਂ ਕਰ ਦੇਂਦੀਆਂ ਹਨ । ਉਰਦੂ, ਹਿੰਦੀ, ਫ਼ਾਰਸੀ, ਗੁਰਮੁਖੀ, ਸੰਸਕ੍ਰਿਤ ਆਦਿਕ ਜ਼ਬਾਨਾਂ ਦੇ ਇਮਤਹਾਨ ਪਾਸ ਕਰਨ ਵਾਲੀਆਂ ਕੁੜੀਆਂ ਨੇ, ਪਤਨੀਆਂ ਬਣ ਕੇ ਸਹੁਰੇ ਘਰ ਵਸਾਏ ਹਨ ਅਤੇ ਅਸਾਂ ਹਮੇਸ਼ਾਂ ਇਹੋ ਜਿਹੀਆਂ ਸੁਘੜ ਬੀਬੀਆਂ ਅੱਗੇ ਸਿਰ ਨੀਵਾਂ ਕਰਕੇ ਉਨ੍ਹਾਂ ਨੂੰ ਸਤਿਕਾਰ ਸਹਿਤ ਨਮਸਕਾਰ ਕੀਤੀ ਹੈ ।
ਅਸੀਂ ਇਹ ਗੱਲ ਮੰਨੇ ਬਿਨਾਂ ਵੀ ਨਹੀਂ ਰਹਿ ਸਕਦੇ ਕਿ ਅਨਪੜ੍ਹ ਬੀਬੀਆਂ ਨੇ ਵੀ ਘਰਾਂ ਨੂੰ ਸੋਹਣਾ ਵਸਾਇਆ । ਪੜ੍ਹੀਆਂ ਲਿਖੀਆਂ ਬੀਬੀਆਂ ਦੀ ਘਰ ਦੇ ਕੰਮ ਕਾਜ ਵਿਚ ਘੱਟ ਰੁਚੀ, ਮਿਹਨਤ ਦੀ ਥੋੜ, ਖ਼ਾਸ ਕਰਕੇ "ਵਾਦ ਵਿਵਾਦ ਕਰਨ ਅਤੇ ਆਪਣੀ ਗੱਲ ਨੂੰ ਠੀਕ ਸਿਧ ਕਰਨ ਦੀ ਭੈੜੀ ਵਾਦੀ ਨੇ ਕਈ ਸਹੁਰੇ ਘਰ ਵਾਲਿਆਂ ਨੂੰ ਕਹਿਣ ਲਈ ਮਜਬੂਰ ਕਰ ਦਿੱਤਾ ਕਿ ਇਸ ਪੜ੍ਹੀ ਲਿਖੀ ਮੂਰਖ ਨਾਲੋਂ ਤਾਂ ਅਨਪੜ੍ਹ ਕੰਨਿਆਂ ਹੀ ਚੰਗੀ ਹੁੰਦੀ।” ਹੈ ਵੀ ਸੱਚ ਜੇਕਰ ਪੜ੍ਹੀ ਲਿਖੀ ਬੀਬੀ ਵਿਚ ਮਿਹਨਤ ਨਾਲ ਘਰ ਸੰਭਾਲਣ ਦਾ ਚਜ, ਨਿਮਰਤਾ, ਸਰਲ ਸੁਭਾਅ ਅਤੇ ਦਿਲ ਦੀ ਦੁਨੀਆਂ ਨੂੰ ਵਸਾਉਣ ਦਾ ਸ਼ਊਰ ਨਹੀਂ, ਤਾਂ ਉਸ ਨਾਲੋਂ ਅਨਪੜ੍ਹ ਅਤੇ ਆਗਿਆਕਾਰ ਪ੍ਰੇਮ ਪਿਆਰ ਦੀ ਪੁਤਲੀ ਸੌ ਦਰਜੇ ਚੰਗੀ ।