Back ArrowLogo
Info
Profile

ਐਨਾ ਫਰਕ ਹੁੰਦਾ ਸੀ ? ਖੈਰ, ਅਸੀਂ ਤਾਂ ਅੱਜ ਕੱਲ ਦੀਆਂ ਔਕੜਾਂ ਦਾ ਹਲ ਸੋਚਣਾ ਹੈ ।

ਵਿਚਾਰ ਤੇ ਸੁਭਾਅ ਦੀ ਸਮਾਨਤਾ ਰੱਖਣ ਵਾਲੇ ਇਨਸਾਨ ਹੀ ਆਪੋ ਵਿਚ ਰਲ ਮਿਲ ਕੇ ਸੁਚੱਜੇ ਢੰਗ ਨਾਲ ਗੁਜ਼ਰਾਨ ਕਰ ਸਕਦੇ ਹਨ । ਪਰੰਤੂ ਮੁੰਡੇ ਕੁੜੀ ਦਾ ਸੰਜੋਗ ਮੇਲਣ ਵੇਲੇ ਮਾਪੇ ਅਕਸਰ ਕਰਕੇ ਇਸ ਮੁੱਢਲੇ ਅਸੂਲ ਨੂੰ ਭੁੱਲ ਜਾਇਆ ਕਰਦੇ ਹਨ । ਸਿਹਤ, ਸੁੰਦਰਤਾ, ਸੁਭਾਅ, ਵਿਦਿਆ, ਘਰਾਣਾ, ਰੋਜ਼ਗਾਰ ਅਤੇ ਘਰ ਗ੍ਰਿਹਸਤੀ ਦੇ ਚੱਜ ਆਚਾਰ ਦੇ ਬਾਰੇ ਤਸੱਲੀ ਕਰ ਲੈਣ ਦੇ ਨਾਲ ਨਾਲ ਦੋਹਾਂ ਦੀਆਂ ਵਾਦੀਆਂ ਆਦਿ ਦਾ ਖਿਆਲ ਕਰ ਲੈਣਾ ਵੀ ਲਾਜ਼ਮੀ ਹੁੰਦਾ ਹੈ। ਅਸੀਂ ਹੇਠ ਲਿਖੇ ਵੇਰਵੇ ਅਨੁਸਾਰ ਅਕਸਰ ਬੇਜੋੜ ਜੋੜੀਆਂ ਨੂੰ ਵੇਦ ਮੰਤ੍ਰਾਂ, ਗੁਰੂ ਗਰੰਥ ਸਾਹਿਬ ਜੀ ਦੇ ਪਵਿਤ ਸ਼ਬਦਾਂ ਅਤੇ ਕੁਰਾਨ ਸ਼ਰੀਫ ਦੇ ਪਾਕ ਕਲਾਮ ਦੀਆਂ ਆਇਤਾਂ ਦਵਾਰਾ ਪਰਣੀਂਦਾ ਵੇਖਿਆ ਹੈ। ਪਰ ਉਨ੍ਹਾਂ ਦਾ ਨਤੀਜਾ ਹਦ ਦਰਜੇ ਦੇ ਦਿਲ-ਦੁਖੇਵਿਆਂ ਅਤੇ ਖਾਨਾ-ਬਰਬਾਦੀਆਂ ਦੇ ਰੂਪ ਵਿਚ ਪ੍ਰਗਟ ਹੁੰਦਾ ਤੱਕਿਆ ਹੈ । ਜਿਸ ਤਰ੍ਹਾਂ :-

1. ਪਤੀ ਮਾਸਾਹਾਰੀ ਤੇ ਪਤਨੀ ਪਿਆਜ਼ ਨੂੰ ਛੂਹਣਾ ਪਾਪ ਸਮਝਦੀ ਹੈ । 2. ਪਤੀ ਆਰੀਆਂ ਸਮਾਜੀ, ਪਤਨੀ ਸਨਾਤਨ ਜਾਂ ਸਿੱਖੀ ਮਰਿਆਦਾ ਵਿਚ ਕੱਟੜ। 3. ਘਰ ਵਾਲਾ ਕਾਂਗਰਸੀ, ਘਰ ਵਾਲੀ ਜਨਸੰਘੀ । 4. ਪਤੀ ਖਦਰ ਪੋਸ਼ ਸਾਦ ਮੁਰਾਦਾ ਤੇ ਪਤਨੀ ਵਲਾਇਤ, ਨੈਲੋਨ ਦੀ ਬਣੀ ਹੋਈ ਜਾਰਜੱਟ ਆਦਿਕ ਦੀ ਸ਼ੌਕੀਨ । 5. ਪਤੀ ਕਲੱਬਾਂ ਵਿਚ ਜਾ ਕੇ ਅੱਧੀ ਅੱਧੀ ਰਾਤ ਤਕ ਫਲਾਸ਼, ਪਰੇਲ ਤੇ ਡੰਕੀ ਖੇਡਣ ਦਾ ਸ਼ੌਕੀਨ ਤੇ ਪਤਨੀ ਉਸਨੂੰ ਕੋਲ ਬਿਠਾ ਕੇ ਕੇ ਉਸ ਦੇ ਨਾਲ ਸੁਖ ਦੁੱਖ ਦੇ ਹਾਲ ਵੰਡਣ ਅਤੇ ਆਪਣੀ ਹੱਥੀਂ ਨਵੇਂ ਨਵੇਂ ਪਕਵਾਨ ਪਕਾ ਕੇ ਖਵਾਉਣ ਵਿਚ ਪ੍ਰਸੰਨਤਾ ਪ੍ਰਾਪਤ ਕਰਨ ਵਾਲੀ । 6. ਪਤੀ ਕਾਂਗਰਸੀ ਮੁਸਲਮਾਨ ਅਤੇ ਪਤਨੀ ਕੱਟੜ ਮੁਸਲਿਮ-ਲੀਗ ਦੀ ਤਾਲੀਮ ਨਾਲ ਚੰਡੀ ਹੋਈ । 7. ਪਤੀ ਪਤਨੀ ਦੋਵੇਂ ਹੀ ਗ੍ਰੈਜੂਏਟ, ਪਰ ਪਤੀ ਦਾ ਪਿਤਾ ਰੀਟਾਇਰਡ ਤਸੀਲਦਾਰ, ਮਾਮਾ ਸੁਪ੍ਟੈਂਡੈਂਟ ਪੁਲੀਸ, ਨਿੱਕਾ ਭਰਾ ਸਬ-ਜੱਜ ਤੇ ਵੱਡਾ ਭਰਾ ਕੁਤਵਾਲ ਸ਼ਹਿਰ । 8. ਘਰ ਵਾਲਾ ਕੰਜੂਸ ਮੱਖੀ ਚੂਸ ਤੇ ਘਰ ਵਾਲੀ ਦਰਿਆ ਦਿਲ ਖਰਚੀਲੀ । 9. ਪਤੀ ਤਾਂ ਪਤਨੀ ਦੇ ਹੱਥ ਦੀ ਪੱਕੀ ਖਾਣ ਨੂੰ ਤਰਸਦਾ ਹੈ ਅਤੇ ਪਤਨੀ ਚੌਂਕੇ ਨੂੰ ਦੂਰੋਂ ਸਲਾਮ ਕਰਦੀ ਹੈ । 10. ਪਤੀ ਪਤਨੀ

182 / 239
Previous
Next