

ਨੂੰ ਆਪਣੇ ਨਾਲ ਕਲੱਬ ਵਿਚ, ਸੋਸਾਇਟੀ ਵਿਚ ਅਤੇ ਪਾਰਟੀਆਂ ਤੇ ਡਿਨਰਾਂ ਉਤੇ ਬਾਂਹ ਵਿਚ ਬਾਂਹ ਪਾ ਕੇ ਲੈ ਜਾਣ ਲਈ ਜ਼ਿਦ ਕਰਦਾ ਹੈ ਤੇ ਪਤਨੀ ਉਸ ਦੇ ਨਾਲ ਨਾਲ ਤੁਰਨ ਫਿਰਨ ਅਥਵਾ ਇਕ ਮੇਜ਼ ਉਪਰ ਬੈਠ ਕੇ ਰੋਟੀ ਖਾਣ ਤੋਂ ਵੀ ਸ਼ਰਮਾਉਂਦੀ ਹੈ । 11. ਮਰਦ ਦਿਨ ਦੇ ਨੌਂ ਵਜੇ ਤਕ ਸੌਂਦਾ ਹੈ ਤੇ ਇਸਤ੍ਰੀ ਅੰਮ੍ਰਿਤ ਵੇਲੇ ਉਠਣ ਦੀ ਆਦੀ। ਸੋ ਵਿਚਾਰੀ ਸਵੇਰ ਦੇ ਹਨੇਰੇ ਵਿਚ ਚੋਰਾਂ ਵਾਂਗ ਦਬੇ ਦਬੇ ਪੈਰੀਂ ਘਰ ਦਾ ਕੰਮ ਧੰਦਾ ਸਾਂਭਦੀ ਫਿਰਦੀ ਹੈ ਕਿ ਕਿਧਰੇ ਦੀਵੇ ਦੀ ਲਾਟ ਅਥਵਾ ਪੈਰ ਦੇ ਖੜਾਕ ਤੋਂ ਪਤੀ ਦੇਵ ਕੱਚੀ ਨੀਂਦਰੇ ਨਾ ਜਾਗ ਪੈਣ ਤੇ ਹਾਏ ਤੋਬਾ ਮਚਾ ਕੇ ਆਸਮਾਨ ਨਾ ਸਿਰ 'ਤੇ ਉਠਾ ਲੈਣ । 12. ਇਸਤ੍ਰੀ ਭਜਨ ਪਾਠ, ਪੂਜਾ ਕਰਨ ਦਾ ਸ਼ੌਕ ਰਖਦੀ ਹੈ ਤੇ ਪਤੀ ਦੇਵ ਰੱਬ ਨੂੰ ਹੀ ਨਹੀਂ ਮੰਨਦੇ । 13. ਇਸਤ੍ਰੀ ਪਬਲਿਕ ਜਲਸਿਆਂ ਤੇ ਸਮਾਗਮਾਂ ਅੰਦਰ ਸਟੇਜ ਉਪਰ ਲੈਕਚਰ ਝਾੜਨ ਦਾ ਸ਼ੌਕ ਰਖਦੀ ਹੈ ਅਤੇ ਮਰਦ ਉਸ ਨੂੰ ਘਰ ਦੇ ਅੰਦਰ ਬੱਚਿਆਂ ਤੇ ਘਰ ਦੀ ਦੇਖ ਰੇਖ ਕਰਾਉਣ ਦਾ ਚਾਹਵਾਨ ਹੈ । 14. ਪਤੀ ਦਿਨ ਵਿਚ ਕਿੰਨੀਆਂ ਹੀ ਡੱਬੀਆਂ ਸਿਗਰਟਾਂ ਦੀਆਂ ਫੂਕ ਦੇਂਦਾ ਹੈ । ਪਤਨੀ ਹਰ ਵੇਲੇ ਟੋਕਾ ਟਾਕੀ ਕਰਦੀ ਰਹਿੰਦੀ ਹੈ ਕਿ ਇਸ ਚੰਦਰੇ ਧੂੰਏਂ ਵਿਚੋਂ ਬਦਬੋ ਆਉਂਦੀ ਹੈ, ਜਿਸ ਨਾਲ ਮੇਰਾ ਸਿਰ ਦੁਖਣ ਲੱਗ ਜਾਂਦਾ ਹੈ।
ਇਸਤ੍ਰੀ ਨੇ ਸਹੁੰ ਖਾ ਰਖੀ ਹੈ ਕਿ ਮੈਂ ਇਸ ਮੂੰਹ ਨਾਲ ਆਪਣਾ ਮੂੰਹ ਨਹੀਂ ਲਗਣ ਦੇਵਾਂਗੀ । ਸੋ ਘਰ ਵਾਲਾ ਨਵਾਂ ਵਿਆਹ ਕਰਵਾਉਣ ਦੀ ਧਮਕੀ ਦੇਣ ਲੱਗ ਜਾਂਦਾ ਹੈ ਪਰੰਤੂ ਅੰਗ ਸਾਕ ਸਮਝਾਉਂਦੇ ਹਨ ਕਿ ਬਿਨਾਂ ਸਿਗਰਿਟ ਉਪਰ ਇਤਰਾਜ਼ ਕਰਨ ਦੇ ਹੋਰ ਦੁਨੀਆਂ ਦੀ ਕਿਹੜੀ ਖੂਬੀ ਹੈ ਜੋ ਇਸ ਵਿਚਾਰੀ ਵਿਚ ਨਾ ਹੋਵੇ । ਗੱਲ ਕੀ ? "ਜੋੜੀਆਂ ਜਗ ਥੋੜੀਆਂ, ਤੇ ਨਰੜ ਬਥੇਰੇ" ਦੀ ਪ੍ਰਸਿੱਧ ਪੰਜਾਬੀ ਕਹਾਵਤ ਦਾ ਕਾਰਨ ਗੁਣ, ਕਰਮ ਤੇ ਸੁਭਾਅ ਦਾ ਮੇਲ ਮਿਲਾਏ ਬਿਨਾ ਵਿਆਹ ਕਰ ਦੇਣਾ ਹੈ । ਘਰ ਵਿਚ ਹਰ ਵੇਲੇ ਉਤੇ ਦੱਸੇ ਵਿਰੋਧਾਂ ਦੇ ਕਾਰਨ ਕਲੇਸ਼ ਪਿਆ ਰਹਿੰਦਾ ਹੈ । ਜੇਕਰ ਮਾਪੇ ਜੋੜ ਜੋੜਨ ਵੇਲੇ ਜ਼ਰਾ ਜ਼ਿੰਮੇਵਾਰੀ, ਸਿਆਣਪ ਤੇ ਦੂਰ-ਦਰਸ਼ਤਾ ਤੋਂ ਕੰਮ ਲੈਣ ਤਾਂ ਇਹੋ ਜਹੇ ਬੋ- ਜੋੜ ਵਿਆਹ ਰੁਕ ਸਕਦੇ ਹਨ ਤੇ ਉਨ੍ਹਾਂ ਦੀ ਸੰਤਾਨ ਦੀ ਆਪਣੇ ਮਾਪਿਆਂ ਦੀਆਂ ਅਨਬਨ ਵਾਲੀਆਂ ਗੱਲਾਂ ਵੇਖ ਵੇਖ ਉਨ੍ਹਾਂ ਦੀਆਂ ਆਪਣੀਆਂ ਬਰਬਾਦੀਆਂ ਨਾ ਹੋਣ।