Back ArrowLogo
Info
Profile

ਵਿਚਾਰ "ਅੱਜ ਦਾ ਅੱਜ ਖਾ ਮੁਕਾ, ਤੇ ਕੱਲ ਨੂੰ ਰੱਬ ਦਾਤਾ ।" ਆਪ ਜੀ ਦੇ ਵਿਚਾਰ "ਗੁਜ਼ਾਰਾ ਕਰੋ ਜੀ, ਤੇ ਝੂਰ ਝੂਰ ਮਰੋ ਜੀ ।" ਤੁਹਾਡੀ ਇਛਾ ਕਿ "ਕੋਈ ਮੇਰੇ ਬੁਢੇਪੇ ਦੀ ਡੰਗੋਰੀ ਬਣੇ ।" ਉਸਨੂੰ ਤਲਾਸ਼ "ਕੋਈ ਮੇਰੀ ਜਵਾਨੀ ਦੀਆਂ ਉਮੰਗਾਂ ਦਾ ਰਖਵਾਲਾ ਬਣੇ ।" ਆਪ ਜੀ ਦਾ ਕਹਿਣਾ "ਕੋਈ ਮੇਰੇ ਜੀਵਨ ਦੀਆਂ ਲੋੜਾਂ ਦੀ ਦੇਖ ਰੇਖ ਕਰੇ, ਨਹੀਂ ਤਾਂ ਮੈਂ ਵਿਆਹ ਕਰਾ ਕੇ ਕੀ ਲਿਆ ?" ਓਸ ਦਾ ਕਹਿਣਾ ਕਿ ਕੋਈ ਮੇਰੀ ਦਿਨ ਰਾਤ ਦੀ ਲੋੜ ਪੂਰੀ ਕਰੇ, ਨਹੀਂ ਤਾਂ ਮੈਂ ਵਿਆਹ ਕਰਕੇ ਕੀ ਲਿਆ।" ਏਧਰ ਤਾਂ ਤੁਹਾਡੀਆਂ ਸ਼ਿਕਾਇਤਾਂ ਦੇ ਉੱਚੇ ਉੱਚੇ ਅੰਬਾਰ ਅਤੇ ਓਧਰ ਉਹ ਆਪਣੀਆਂ ਸ਼ਿਕਾਇਤਾਂ ਦੇ ਪਹਾੜ ਪਈ ਉਸਾਰੇ ।

ਗੱਲ ਕੀ, ਦੋਹੀਂ ਪਾਸੀਂ ਇਕ ਦੂਜੇ ਦੇ ਸੁਭਾਉ ਦੇ ਵਿਰੁੱਧ ਨੁਕਤਾਚੀਨੀ 'ਤੇ ਨੁਕਤਾਚੀਨੀ-“ਇਹਨਾਂ ਦੀ ਮੈਨੂੰ ਇਹ ਆਦਤ ਪਸੰਦ ਨਹੀਂ, ਉਹਨਾਂ ਦੀ ਮੈਨੂੰ ਇਹ ਗੱਲ ਚੰਗੀ ਨਹੀਂ ਲਗਦੀ ।" ਤੁਸੀਂ ਚਾਹੋ ਇਸਦਾ ਸੁਧਾਰ ਹੋ ਜਾਏ ਤੇ ਉਹ ਚਾਹੇ ਤੁਹਾਡਾ ਸਿਧਾਰਾ (ਮ੍ਰਿਤੂ) ਹੋ ਜਾਏ ।

ਏਧਰ, ਤੁਹਾਡੀ ਇਹ ਮੁਸੀਬਤ, ਓਧਰ ਤੁਹਾਡੇ ਸਾਕਾਂ ਅੰਗਾਂ ਤੇ ਆਂਢੀਆਂ ਗੁਆਂਢੀਆਂ ਵਲੋਂ ਗੱਲਾਂ ਦੀਆਂ ਪੜਗੱਲਾਂ :-

ਇਕ, ਘਰ ਦਾ ਨੁਕਸਾਨ । ਦੂਜੇ, ਲੋਕਾਂ ਦਾ ਹਾਸਾ ।

ਜਵਾਨ ਧੀ ਪੁੱਤਰ ਜਿਹਨਾਂ ਨੂੰ ਲੱਖਾਂ ਕਸ਼ਟ ਸਹਾਰ ਕੇ, ਪਾਲ ਪੋਸ ਕੇ ਵੱਡਾ ਕੀਤਾ, ਹੁਣ ਉਹ ਹੀ ਵੈਰੀ। ਹੁਣ ਜ਼ਰਾ ਆਪੇ ਵਿਚਾਰ ਕਰੋ ! ਅਪਣੀ ਸੰਤਾਨ ਨੂੰ ਆਪਣੀ ਦੁਸ਼ਮਣ ਬਣਾ ਲੈਣ ਵਾਲੀ ਹਾਲਤ ਆਪੇ ਹੀ ਪੈਦਾ ਕਰ ਲੈਣੀ ਕਿਹੜੇ ਪਾਸੇ ਦੀ ਸਿਆਣਪ ਹੋਈ ? ਜੇਕਰ ਕੋਈ ਛੋਟੀ ਉਮਰ ਦੇ ਨਿੱਕੇ ਨਿਆਣੇ ਹਨ ਤਾਂ ਮਤਰੇਈ ਕਰਕੇ ਉਹਨਾਂ ਦੀਆਂ ਖੁਸ਼ੀਆਂ ਅਤੇ ਉਨੱਤੀ ਦੇ ਰਾਹ ਬੰਦ । ਇਹ ਕੋਈ ਕਹਿਣ ਦੀ ਗੱਲ ਹੀ ਨਹੀਂ ।

ਇਕ ਹੋਰ ਔਖੀ ਘਾਟੀ ਜੋ ਸਾਹਮਣੇ ਆ ਸਕਦੀ ਹੈ, ਉਹ ਇਹ ਹੈ ਕਿ ਲੋਕੀਂ ਕਿਹਾ ਕਰਦੇ ਹਨ ਕਿ ਬੁੱਢੇ ਵਾਰੇ ਦੀ ਪੈਦਾ ਕੀਤੀ ਹੋਈ ਸੰਤਾਨ ਦੁੱਖਾਂ ਅਤੇ ਕਲੇਸ਼ਾਂ ਦਾ ਕਾਰਨ ਹੋਇਆ ਕਰਦੀ ਹੈ। ਸੋ ਤੁਹਾਡੀ ਨਵੀਂ ਪਤਨੀ ਦੀ ਕੁਖ ਤੋਂ ਭੀ ਸੰਤਾਨ ਦਾ ਉਤਪੰਨ ਹੋ ਪੈਣਾ ਇਕ ਕੁਦਰਤੀ ਅਮਰ ਹੈ । ਤੁਹਾਡੀ ਉਮਰ ਕਦੋਂ ਏਨਾ ਸਾਥ ਦੇਣ ਲੱਗੀ ਹੈ ਕਿ ਤੁਸੀਂ ਉਹਨਾਂ ਨੂੰ ਪਾਲ ਪੋਸ ਕੇ ਲਾਇਕ ਬਣਾ ਕੇ ਕਿਸੇ ਰੁਜ਼ਗਾਰ ਉਪਰ ਲਗਾ ਜਾਓ ਤੇ ਉਹਨਾਂ ਦੇ ਵਿਆਹ ਕਾਜ ਆਦਿ ਆਪਣੀ ਹੱਥੀਂ ਕਰਕੇ ਦੁਨੀਆਂ

186 / 239
Previous
Next