

ਵਲੋਂ ਸੁਰਖਰੂ ਹੋ ਜਾਓ । ਉਲਟਾ ਰੋਜ਼ ਰੋਜ਼ ਦਾ ਗ਼ਮ "ਹਾਏ ! ਮੇਰੇ ਪਿੱਛੋਂ ਇਹਨਾਂ ਦਾ ਕੀ ਬਣੂ ? ਮੇਰੇ ਪਿੱਛੋਂ ਇਨ੍ਹਾਂ ਦਾ ਕੌਣ ਆਸਰਾ ਬਣੇਗਾ ?" ਬਾਬਾ ! ਜਿਹੜੇ ਰਸਤੇ ਵਿਚ ਦੋ ਚਾਰ ਫੁੱਲ ਹੋਣ ਦੀ ਸੰਭਾਵਨਾ ਹੋਵੇ ਅਤੇ ਅਨੇਕਾਂ ਸੂਲਾਂ ਦਾ ਵਿਛਿਆ ਹੋਇਆ ਹੋਣਾ ਯਕੀਨੀ ਹੋਵੇ, ਅਜਿਹੇ ਬਿਖੜੇ ਰਸਤੇ ਪੈਰ ਹੀ ਕਉਂ ਪਾਇਆ ਜਾਵੇ ?
ਲਓ ! ਇਕ ਸਿਹਤ ਅਤੇ ਵੈਦਗੀ ਦੇ ਨਿਯਮ ਦੀ ਗੱਲ ਵੀ ਸੁਣ ਲਓ ! ਬੁਢੇਪੇ ਵਿਚ ਆਪਣੀ ਤਾਕਤ (ਵੀਰਜ) ਦੇ ਇਕ ਇਕ ਬੂੰਦ ਦੀ ਰਾਖੀ ਕਰਨੀ ਚਾਹੀਦੀ ਹੈ । ਨਵੀਂ ਸ਼ਾਦੀ ਕਰਕੇ ਆਪਣੀ ਇਸ ਤਾਕਤ ਦੇ ਭਰਪੂਰ ਖਜ਼ਾਨੇ ਨੂੰ ਆਪਣੀ ਹੱਥੀਂ ਸੰਨ੍ਹ ਲਗਾ ਕੇ ਲੁਟਾਈ ਜਾਣਾ ਹੈ । ਇਸ ਵਿਚ ਸ਼ੱਕ ਹੀ ਕੋਈ ਨਹੀਂ ਕਿ ਬੁਢੇਪੇ ਦਾ ਵਿਆਹ, ਕੀੜੀ ਦੇ ਪਰ ਨਿਕਲ ਆਉਣ ਦੇ ਬਰਾਬਰ ਹੈ । ਸੈਂਕੜਿਆਂ ਵਿਚੋਂ ਇਕ ਅੱਧੇ ਨੂੰ ਦੂਜੀ ਸ਼ਾਦੀ ਕਰਕੇ ਸੁਖੀ ਵਸਦੇ ਵੇਖ ਕੇ, ਇਹ ਸਭ ਵਾਸਤੇ ਕਾਨੂੰਨ ਨਹੀਂ ਮਿਥਿਆ ਜਾ ਸਕਦਾ ਤੇ ਇਸ ਤੋਂ ਇਹ ਸਿੱਧ ਨਹੀਂ ਹੋ ਜਾਂਦਾ ਕਿ ਹੁਣ ਤੁਹਾਡੇ ਵਾਸਤੇ ਵੀ ਦੂਜੀ ਸ਼ਾਦੀ ਕਰ ਲੈਣ ਦਾ ਹੱਕ ਕਾਇਮ ਹੋ ਗਿਆ ਹੈ ਤੇ ਤੁਹਾਨੂੰ ਵੀ ਉਹੋ ਜਿਹੇ ਹੀ ਗੁਣ ਰੱਖਣ ਵਾਲੀ ਘਰ ਵਾਲੀ ਜੀਵਨ- ਸਾਥਣ ਜ਼ਰੂਰ ਮਿਲ ਜਾਵੇਗੀ । ਬਚੋ ਇਸ ਕਰੜੀ ਭੁੱਲ ਤੋਂ ! ਬਚੋ ਇਸ ਭਰਵਾਸੇ ਤੋਂ ! ਬਚੋ, ਇਸ ਧੋਖੇ ਕੋਲੋਂ ! ਲੋਕੀਂ ਹੋਰਨਾਂ ਨੂੰ ਧੋਖਾ ਦਿਆ ਕਰਦੇ ਹਨ, ਪਰ ਤੁਸੀਂ ਤਾਂ ਆਪਣੇ ਆਪ ਨੂੰ ਹੀ ਧੋਖੇ ਵਿਚ ਪਾ ਰਹੇ ਹੋ।
ਮੁਨਾਸਿਬ ਇਹੋ ਹੀ ਹੈ ਕਿ ਕੋਈ ਛੋਟਾ ਮੋਟਾ ਨੌਕਰ ਰੱਖ ਕੇ ਆਪਣੀ ਇਕੱਲੀ ਜਾਨ ਦਾ ਗੁਜ਼ਾਰਾ ਕਰੀ ਚੱਲੋ । ਤੁਸੀਂ ਉਸਨੂੰ ਖੁਸ਼ ਕਰਨ ਦਾ ਯਤਨ ਕਰੋਗੇ ਤਾਂ ਉਹ ਦਸ ਗੁਣਾਂ ਤੁਹਾਨੂੰ ਖੁਸ਼ ਰਖਣ ਵਾਲੇ ਕੰਮ ਕਰੇਗਾ । ਬਿਨਾ ਇਸ ਦੇ ਕਿ ਤੁਸੀਂ ਉਸ ਨੂੰ ਚੁੰਮ ਨਹੀਂ ਸਕਦੇ, ਬਾਕੀ ਉਹ ਤੁਹਾਡੀਆਂ ਸਾਰੀਆਂ ਹੀ ਲੋੜਾਂ ਪੂਰੀਆਂ ਕਰਦਾ ਰਹੇਗਾ । ਜੇਕਰ ਕੁਝ ਕਮੀ ਰਹਿ ਵੀ ਜਾਵੇਗੀ, ਤਦ • ਵੀ ਘਟੋ ਘੱਟ ਉਹ ਦੂਜੀ ਇਸਤ੍ਰੀ ਵਾਂਗ ਇਹ ਤਾਂ ਨਹੀਂ ਕਹਿ ਸਕੇਗਾ, ਕਿ "ਖਾਵੇ ਵੀ ਤੇ ਘੁਰੇ ਵੀ ।" ਨਾ ਤੁਸੀਂ ਉਸ ਨੂੰ ਰੱਖ ਸਕੋ ਨਾ ਕੱਢ ਸਕੋ । ਨੌਕਰ ਦੇ ਮਾਮਲੇ ਵਿਚ ਤਾਂ ਤੁਸੀਂ ਸੁਤੰਤਰ ਹੋ । ਇਕ ਨੌਕਰ ਰਾਸ ਨਹੀਂ ਬੈਠੇਗਾ ਤਾਂ ਦੂਜਾ ਸਹੀ । ਅਸੀਂ ਸੈਂਕੜਿਆਂ ਨੂੰ ਅਜਿਹਾ ਕਰਦਿਆਂ ਵੇਖਿਆ ਹੈ । ਜ਼ਰਾ ਤਨਖਾਹ ਵੱਧ ਦੇ ਦਿਓ, ਕਦੀ ਕਦੀ ਕੱਪੜਾ ਲੱਤਾ ਦੇ ਦਿਓ। ਰੋਟੀ ਖਾਣ ਨੂੰ ਚੰਗੀ ਦੇਈ ਜਾਓ ਤੇ ਜ਼ਰਾ ਨਰਮੀ ਤੇ ਇੱਜ਼ਤ ਨਾਲ ਬੁਲਾਉਂਦੇ ਰਹੋ। ਬਸ ! ਉਹ