Back ArrowLogo
Info
Profile

ਖੁਸ਼, ਉਸਦਾ ਪਰਮਾਤਮਾ ਖੁਸ਼ ! ਦੂਜੇ ਵਿਆਹ ਦੀਆਂ ਉਲਝਣਾਂ ਵਿਚ ਪੈ ਕੇ, ਸਿਹਤ ਦੌਲਤ ਤੇ ਇੱਜ਼ਤ ਨੂੰ ਜੇ ਵੱਟਾ ਲੱਗਣ ਦਾ ਖਤਰਾ ਸੀ ਅਤੇ ਹੋਰ ਕਈ ਪ੍ਰਕਾਰ ਦੇ ਦੁੱਖਾਂ ਤੇ ਕਲੇਸ਼ਾਂ ਦਾ ਅੱਗੇ ਆ ਜਾਣ ਦਾ ਧੜਕੂ ਸੀ, ਇਕ ਆਗਿਆਕਾਰ ਨੌਕਰ ਨੇ ਤੁਹਾਨੂੰ ਬਚਾ ਦਿੱਤਾ ।

 

ਦੂਜਾ ਵਿਆਹ

1.

ਕਈ ਵਾਰ ਜਵਾਨੀ ਵਿਚ ਹੀ ਬਦ-ਕਿਸਮਤੀ ਜੀਵਨ-ਸਾਥੀ ਨੂੰ ਵਿਛੋੜੇ ਦਿਆ ਕਰਦੀ ਹੈ। ਅਜਿਹੀ ਹਾਲਤ ਵਿਚ ਅਸੀਂ ਇਕ ਆਦਮੀ ਨੂੰ 35 ਸਾਲ ਦੇ ਅੰਦਰ ਅੰਦਰ ਦੀ ਅਵਸਥਾ ਵਿਚ ਦੂਜੀ ਸ਼ਾਦੀ ਕਰਵਾ ਲੈਣ ਦੀ ਸਲਾਹ ਦੇ ਸਕਦੇ ਹਾਂ । ਜਿਨ੍ਹਾਂ ਦੇ ਦੂਜੀ ਸ਼ਾਦੀ ਵੇਲੇ ਕੋਈ ਸੰਤਾਨ ਨਹੀਂ, ਉਨ੍ਹਾਂ ਵਾਸਤੇ ਸਾਰੀਆਂ ਹਦਾਇਤਾਂ ਹੀ ਉਹੋ ਹਨ, ਜੋ 'ਹਦਾਇਤਨਾਮਾ ਖਾਵੰਦ' ਅੰਦਰ ਪਤੀਆਂ ਲਈ ਦਰਜ ਹਨ । ਪ੍ਰੰਤੂ ਜਿਨ੍ਹਾਂ ਦੀ ਦੂਜੀ ਸਾਦੀ ਵੇਲੇ ਪਹਿਲੀ ਪਤਨੀ ਵਿਚੋਂ ਸੰਤਾਨ ਹੋਵੇ, ਉਨ੍ਹਾਂ ਵਾਸਤੇ ਸਾਡਾ ਇਹ ਮਸ਼ਵਰਾ ਹੈ ਕਿ ਸ਼ਾਦੀ ਤੋਂ ਪਹਿਲੋਂ, ਤਜਵੀਜ਼ ਕੀਤੀ ਗਈ ਕੁੜੀ ਦੇ ਮਾਪਿਆਂ ਨੂੰ ਸਾਫ਼ ਸਾਫ਼ ਕਹਿ ਦਿੱਤਾ ਜਾਵੇ ਕਿ "ਪਹਿਲੇ ਨਿੱਕੇ ਨਿਆਣਿਆਂ ਦੀ ਪਾਲਣਾ, ਉਨ੍ਹਾਂ ਨਾਲ ਪ੍ਰੇਮ-ਪਿਆਰ ਦਾ ਸਲੂਕ ਹੀ ਆਪ ਜੀ ਦੀ ਪੁਤ੍ਰੀ ਵਾਸਤੇ ਮੇਰੇ ਦਿਲ ਵਿਚ ਸਤਿਕਾਰ ਦੀ ਥਾਂ ਬਣਾ ਲੈਣ ਦਾ ਉਹੋ ਇਕੋ ਸਾਧਨ ਹੋਵੇਗਾ । ਪਰਾਏ ਬੱਚਿਆਂ ਨੂੰ ਪਾਲਣਾ ਸੌਖਾ ਨਹੀਂ । ਜੇਕਰ ਤਾਂ ਤੁਹਾਡੀ ਪੁਤ੍ਰੀ ਦੇ ਸੁਭਾਅ ਵਿਚ ਔਖਿਆਈ ਸਹਿਣ, ਜਗਰਾਤੇ ਕੱਟਣ, ਪਰਾਏ ਬਾਲਾਂ ਨੂੰ ਪਿਆਰ ਨਾਲ ਆਪਣਾ ਬਣਾ ਲੈਣ ਦੇ ਸ਼ੁੱਭ ਗੁਣ ਪਾਏ ਜਾਂਦੇ ਹੋਣ, ਤਦ ਤਾਂ ਉਹ ਵੀ ਸੁਖੀ ਤੇ ਮੈਂ ਵੀ ਸੁਖੀ। ਜੇ ਨਹੀਂ, ਤਾਂ ਨਾ ਮੇਰੇ ਗਲ ਵਿਚ ਫਾਹ ਪਾਇਓ ਤੇ ਨਾ ਆਪਣੇ ਵਾਸਤੇ ਨਿਤ ਦੀਆਂ ਮੁਸਬੀਤਾਂ ਦੇ ਪਹਾੜ ਖੜੇ ਕਰਿਓ।"

ਸਾਡੇ ਵਿਚਾਰ ਵਿਚ ਪਤਨੀ ਦੇ ਸੁਖਾਂ ਤੋਂ ਵਾਂਜੇ ਗਏ ਮਰਦਾਂ ਵਾਸਤੇ ਕੋਈ ‘ਭਲੇ ਮਰਦ ਦੀ ਛਤਰ ਛਾਇਆ ਦੀ ਇੱਛਿਆਵਾਨ ਤੇ ਡਾਹਢੀ ਲੋੜਵੰਦ ਵਿਧਵਾ ਹੀ ਲਾਭਦਾਇਕ ਹੋ ਸਕਦੀ ਹੈ । ਸ਼ਾਦੀ ਹੋ ਜਾਣ ਦੇ ਮਗਰੋਂ ਬੱਚਿਆਂ ਦੀ ਪਾਲਣਾ ਉਪਰ ਕਰੜੀ

188 / 239
Previous
Next