ਹਦੋਂ ਟੱਪ ਜਾਂਦੇ ਹਨ ਉਹ ਕਮਜ਼ੋਰ ਤੇ ਬੀਮਾਰ ਹੋ ਜਾਂਦੇ ਹਨ ਅਤੇ ਛੇਤੀ ਹੀ ਮਰ ਜਾਂਦੇ ਹਨ । ਫੇਰ ਸੁਣਦਾ ਹਾਂ ਕਿ ਕਈ ਲੋਕ ਨਾ-ਮਰਦ ਹੁੰਦੇ ਹਨ, ਇਸਤ੍ਰੀ ਦੀ ਚਾਹ ਪੂਰੀ ਨਹੀਂ ਕਰ ਸਕਦੇ । ਜਿਵੇਂ ਕਈ ਪੁਰਸ਼ ਨਾ-ਮਰਦ ਹੁੰਦੇ ਹਨ ਉਸੇ ਤਰ੍ਹਾਂ ਇਸਤ੍ਰੀਆਂ ਭੀ ਨਾ-ਇਸਤ੍ਰੀਆਂ ਹੁੰਦੀਆਂ ਹੋਣਗੀਆਂ ਮੈਨੂੰ ਪਤਾ ਨਹੀਂ ਕਿ ਜਿਸ ਇਸਤ੍ਰੀ ਨਾਲ ਮੇਰਾ ਵਿਆਹ ਹੋਣਾ ਹੈ ਉਹ ਇਸਤ੍ਰੀ ਹੈ ਜਾਂ ਨਾ-ਇਸਤ੍ਰੀ ਤੇ ਮੈਨੂੰ ਆਪਣਾ ਵੀ ਪਤਾ ਨਹੀਂ ਕਿ ਮੈਂ ਮਰਦ ਹਾਂ ਜਾਂ ਨਾ-ਮਰਦ ! ਵਿਆਹ ਕਰਾਂ ਕਿ ਨਾ, ਜੇ ਕਰਾਂ ਤਾਂ ਕਿਹੜੀਆਂ ਗੱਲਾਂ ਦਾ ਖਿਆਲ ਰਖਾਂ ਜਿਨ੍ਹਾਂ ਕਰਕੇ ਮੈਨੂੰ ਸਫ਼ਲਤਾ ਪ੍ਰਾਪਤ ਹੋਵੇ ।"
ਮੈਂ ਉਸ ਵੇਲੇ ਅੰਮ੍ਰਿਤਸਰ ਜਾਣਾ ਸੀ, ਮੋਟਰਕਾਰ ਦਾ ਬੁੱਢਾ ਡਰਾਈਵਰ ਹਾਰਨ ਵਜਾ-ਵਜਾ ਕੇ ਮੈਨੂੰ ਛੇਤੀ ਕਰਨ ਲਈ ਟਾਹਰਾਂ ਮਾਰ ਰਿਹਾ ਸੀ, ਇਸ ਲਈ ਮੈਂ ਉਸ ਨੌਜਵਾਨ ਦੀਆਂ ਨਬਜ਼-ਨਾੜੀਆਂ, ਅੱਖਾਂ, ਪੱਟਾਂ ਦੀਆਂ ਗਿਲਟੀਆਂ ਆਦਿ ਸਹਿਜ-ਸੁਭਾਅ ਵੇਖ ਕੇ ਉਸ ਨੂੰ ਹੌਸਲਾ ਦਿੱਤਾ ਕਿ ਤੂੰ ਫਿਕਰ ਕਾ ਕਰ, ਤੇਰੀ ਸਿਹਤ ਚੰਗੀ ਹੈ, ਤੂੰ ਵਿਆਹ ਕਰਨ ਦੇ ਯੋਗ ਹੈਂ, ਪਰਸੋਂ ਦੁਪਹਿਰ ਨੂੰ ਆਵੀਂ, ਤੈਨੂੰ ਚੰਗੀ ਤਰ੍ਹਾਂ ਸਿਖਿਆ ਦੇਵਾਂਗਾ।
ਅਜਿਹੇ ਨੌਜਵਾਨ ਤਾਂ ਮੇਰੇ ਕੋਲ ਅਨੇਕਾਂ ਆਉਂਦੇ ਹਨ ਜਿਹੜੇ ਵਿਆਹ ਤੋਂ ਪਹਿਲਾਂ ਸੈਂਕੜੇ ਵਾਰੀ ਹੱਥ ਨਾਲ, ਮੁੰਡਿਆਂ ਨਾਲ ਜਾਂ ਕੁੜੀਆਂ ਨਾਲ ਵਿਆਹ ਕਰ ਚੁਕੇ ਹੁੰਦੇ ਹਨ । ਉਹਨਾਂ ਦੀਆਂ ਲੋੜਾਂ ਤੇ ਘਾਟਿਆਂ ਨੂੰ ਪੂਰਾ ਕਰਨ ਦਾ ਤਾਂ ਮੈਨੂੰ ਕਾਫੀ ਤਜਰਬਾ ਸੀ, ਪਰ ਇਹ ਰੋਗੀ ਇਕ ਵਖਰੇ ਢੰਗ ਦਾ ਹੀ ਸੀ, ਜਿਸ ਕਰਕੇ ਮੈਂ ਕੁਝ ਚਿਰ ਸੋਚਦਾ ਰਿਹਾ ਕਿ ਜਦੋਂ ਇਹ ਮੁੜ ਕੇ ਆਵੇਗਾ ਤਾਂ ਇਸ ਨੂੰ ਕੀ ਕੀ ਗੱਲਾਂ ਕਹਾਂਗਾ । ਕਈ ਗੱਲਾਂ ਕਰਨ ਵਾਲੀਆਂ ਹੁੰਦੀਆਂ ਹਨ, ਕਈ ਨਹੀਂ ਹੁੰਦੀਆਂ । ਕਈ ਗੱਲਾਂ ਕਰਦਿਆਂ ਸ਼ਰਮ ਆਉਂਦੀ ਹੈ । ਮੈਨੂੰ ਖਿਆਲ ਆਇਆ ਕਿ ਕੋਈ ਨਾ ਕੋਈ ਚੰਗੀ ਜਿਹੀ ਪੁਸਤਕ ਹੀ ਇਸ ਨੂੰ ਪੜ੍ਹਨ ਲਈ ਦੱਸ ਦੇਵਾਂ । ਪਰ ਮੈਂ ਇਸ ਵਿਸ਼ੈ ਸੰਬੰਧੀ ਜਿੰਨੀਆਂ ਅੰਗ੍ਰੇਜ਼ੀ, ਉਰਦੂ, ਹਿੰਦੀ, ਗੁਰਮੁਖੀ ਦੀਆਂ ਪੁਸਤਕਾਂ, ਕੋਕ-ਸ਼ਾਸਤਰ ਅਤੇ ਕਾਮ-ਸ਼ਾਸਤਰ ਆਦਿ ਵੇਖੀਆਂ ਹਨ ਉਹ ਸਾਰੀਆਂ ਹੀ ਲੇਖਕਾਂ ਦੀਆਂ ਦਵਾਈਆਂ ਦੇ ਇਸ਼ਤਿਹਾਰਾਂ ਨਾਲ ਭਰੀਆਂ ਹੋਈਆਂ ਹੁੰਦੀਆਂ ਹਨ। ਉਹਨਾਂ ਦੇ ਲੇਖ ਬਹੁਤੇ ਨੌਜਵਾਨਾਂ ਨੂੰ ਕੁਰਾਹੇ ਪਾਉਣ ਵਾਲੇ
ਹੀ ਹੁੰਦੇ ਹਨ । ਉਹਨਾਂ ਵਿਚ ਸਿੱਖਿਆ ਦਿੱਤੀ ਜਾਂਦੀ ਹੈ ਕਿ ਉਹ ਵੱਧ ਤੋਂ ਵੱਧ ਕਿੰਨੇ ਕੁ ਵਿਸ਼ਈ ਹੋ ਸਕਦੇ ਹਨ। ਇਸਤ੍ਰੀਆਂ ਅਤੇ ਮਰਦਾਂ ਦੀਆਂ ਚਾਰ ਕਿਸਮਾਂ ਦੀਆਂ ਕਾਮ ਜਗਾਣ ਵਾਲੀਆਂ ਅਤੇ ਬਨਾਉਟੀ ਤਸਵੀਰਾਂ, ਇਸਤ੍ਰੀਆਂ ਫਾਹੁਣ ਵਾਲੇ ਚੁਟਕਲੇ, ਯੋਗ ਢੰਗ ਤੋਂ ਉਲਟ ਆਸਣਾਂ ਦਾ ਵਰਣਨ, ਕੁਦਰਤ ਤੋਂ ਉਲਟ ਵੱਧ ਤੋਂ ਵੱਧ ਸਮਾਂ ਭੋਗ ਵਿਚ ਲਾਉਣ ਲਈ ਗੋਲੀਆਂ ਅਤੇ ਇਸ ਤਰ੍ਹਾਂ ਦੀਆਂ ਕਈ ਗੱਲਾਂ ਲਿਖੀਆਂ ਹੋਈਆਂ ਹੁੰਦੀਆਂ ਹਨ, ਜਿਹੜੀਆਂ ਕਿ ਲਗਪਗ ਸੌ ਵਿਚੋਂ 95 ਝੂਠੀਆਂ, ਮਨਘੜਤ ਅਤੇ ਕੁਰਾਹੇ ਪਾਉਣ ਵਾਲੀਆਂ ਹੁੰਦੀਆਂ ਹਨ ਅਤੇ ਤਬੀਅਤ ਨੂੰ ਸ਼ਹਿਵਤ ਵੱਲ ਭੜਕਾਉਂਦੀਆਂ ਹਨ। ਉਨ੍ਹਾਂ ਕਿਤਾਬਾਂ ਦੇ ਅੰਤ ਵਿਚ ਉਨ੍ਹਾਂ ਦੀਆਂ ਇਸ਼ਤਿਹਾਰੀ ਦਵਾਵਾਂ ਵੱਡੀਆਂ ਤਾਰੀਫ਼ਾਂ ਨਾਲ ਭਰਪੂਰ ਲਿਖੀਆਂ ਹੁੰਦੀਆਂ ਹਨ । ਇਹੋ ਜੇਹੀਆਂ ਪੁਸਤਕਾਂ ਲਿਖਣ ਤੋਂ ਉਹਨਾਂ ਦੀ ਮਨਸ਼ਾ ਕੇਵਲ ਇਹ ਹੁੰਦੀ ਹੈ ਕਿ ਕਿਸੇ ਤਰ੍ਹਾਂ ਨੌਜਵਾਨਾਂ ਨੂੰ ਸੰਸਾਰ ਦੇ ਸਾਰੇ ਕੰਮਾਂ- ਧੰਦਿਆਂ ਤੋਂ ਹਟਾ ਕੇ ਵਿਸ਼ੈ ਦੇ ਅਥਾਹ ਖੂਹ ਵਿਚ ਸੁਟਿਆ ਜਾਵੇ, ਅਤੇ ਫਿਰ ਜਦੋਂ ਰੋਗੀ ਹੋ ਜਾਣ ਤਾਂ ਉਹਨਾਂ ਦੀਆਂ ਉਲਟ ਪੁਲਟ ਦਵਾਈਆਂ ਵਰਤਣ । ਉਹਨਾਂ ਕੋਕ-ਸ਼ਾਸਤਰਾਂ ਦੇ ਲੇਖਕ ਉਹ ਬੰਦੇ ਹਨ, ਜਿਹੜੇ ਲੋਕਾਂ ਨੂੰ ਵਿਸ਼ੱਈ ਅਤੇ ਤਮਾਸ਼ਬੀਨ ਬਨਾਉਣਾ ਆਪਣਾ ਮੁਖ ਨਿਯਮ ਸਮਝਦੇ ਹਨ ।
ਇਹਨਾਂ ਗੱਲਾਂ ਕਰਕੇ ਉਸ ਨੌਜਵਾਨ ਨੂੰ ਮੈਂ ਕੋਈ ਪੁਸਤਕ ਨਹੀਂ ਸਾਂ ਦੱਸ ਸਕਦਾ । ਹੋ ਸਕਦਾ ਹੈ ਕਿ ਕੁਝ ਚੰਗੀਆਂ ਵੀ ਹੋਣ, ਪਰ ਅਜੇ ਤੀਕ ਮੇਰੀ ਨਜ਼ਰ ਵਿਚੋਂ ਇਹੋ ਜਿਹੀ ਨੇਕ-ਨੀਯਤੀ ਨਾਲ ਲਿਖੀ ਪੁਸਤਕ ਨਹੀਂ ਲੰਘੀ । ਸੋ ਮੈਂ ਇਹੋ ਯੋਗ ਸਮਝਿਆ ਕਿ ਉਸ ਨੂੰ ਆਪ ਹੀ ਸਮਝਾਣ ਲਈ ਸਮਾਂ ਦੇਵਾਂ । ਤੀਸਰੇ ਦਿਨ ਉਹ ਨੌਜਵਾਨ ਆਇਆ ਤਾਂ ਮੈਂ ਉਸ ਦਾ ਮਤਲਬ ਪੂਰਾ ਕਰ ਦਿੱਤਾ ਅਤੇ ਉਹ ਬੜਾ ਖੁਸ਼-ਖੁਸ਼ ਘਰ ਨੂੰ ਮੁੜ ਗਿਆ । ਮੈਨੂੰ ਤਸੱਲੀ ਹੋਈ ਕਿ ਮੇਰੀ ਫੀਸ ਲੈਣੀ ਸਫਲ ਹੋ ਗਈ ਅਤੇ ਉਸ ਨੇ ਵੀ ਜਾਣ ਲਿਆ ਕਿ ਉਸ ਦਾ ਮਸ਼ਵਰਾ ਲੈਣਾ ਨਿਸਫਲ ਨਹੀਂ ਗਿਆ ।
ਇਕ-ਦੋ ਵਰ੍ਹਿਆਂ ਪਿੱਛੋਂ ਵਿਸਾਖੀ ਦੇ ਦਿਨ ਮੈਂ ਉਸ ਨੌਜਵਾਨ ਨੂੰ ਰਾਵੀ ਦਰਿਆ ਦੇ ਕੰਢੇ 'ਤੇ ਡਿੱਠਾ, ਉਸ ਦੀ ਮੁਟਿਆਰ ਵਹੁਟੀ ਉਸ
ਦੇ ਨਾਲ ਸੀ । ਦੋਵੇਂ ਜਣੇ ਅਰੋਗਤਾ ਨਾਲ ਭਰਪੂਰ ਅਤੇ ਪ੍ਰਸੰਨਤਾ ਨਾਲ ਰਸੇ ਹੋਏ ਸਨ । ਵਹੁਟੀ ਦੀ ਚਾਲ ਮੱਠੀ ਸੀ ਅਤੇ ਉਸ ਦੀ ਸਰੀਰਕ ਦਸ਼ਾ ਤੋਂ ਮੈਂ ਜਾਣ ਗਿਆ ਕਿ ਬਾਲ ਬੱਚਾ ਹੋਣ ਵਾਲਾ ਹੈ । ਨੌਜਵਾਨ ਨੇ ਜਿਸ ਵੇਲੇ ਮੈਨੂੰ ਡਿੱਠਾ ਝਟ ਮੇਰੇ ਵੱਲ ਭੱਜ ਆਇਆ ਅਤੇ ਬੜੀ ਨਿਮਰਤਾ ਅਤੇ ਪ੍ਰੇਮ ਨਾਲ ਮੈਨੂੰ ਮਿਲਿਆ ਅਤੇ ਕਿਹਾ "ਕਵੀਰਾਜ ਜੀ ! ਬਹੁਤੀਆਂ ਗੱਲਾਂ ਕੀ, ਆਪ ਦੀਆਂ ਸਿਖਿਆਵਾਂ ਦੇ ਕਾਰਨ ਮੇਰੀ ਅਤੇ ਮੇਰੀ ਵਹੁਟੀ ਦੀ ਜ਼ਿੰਦਗੀ ਅਜੇਹੀ ਆਨੰਦਮਈ ਬਣ ਗਈ ਹੈ ਕਿ ਨਿਰਾ ਅੱਜ ਦਾ ਦਿਨ ਹੀ ਵਿਸਾਖੀ ਨਹੀਂ, ਸਗੋਂ ਸਾਡੀ ਤਾਂ ਨਿਤ ਹੀ ਵਿਸਾਖੀ ਹੈ । ਮੈਂ ਆਪ ਜੀ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦਾ ਹਾਂ ਅਤੇ ਲਾਭ ਪ੍ਰਾਪਤ ਕਰ ਰਿਹਾ ਹਾਂ ।" ਮੈਂ ਉਹਨਾਂ ਦੋਹਾਂ ਨੂੰ ਵਧਾਈ ਅਤੇ ਅਸੀਸ ਦੇ ਕੇ ਟੋਰਿਆ। ਉਸ ਸਾਰਾ ਦਿਨ ਮੇਰੀ ਪ੍ਰਸੰਨਤਾ ਦਾ ਪਿਆਲਾ ਉਛਲ ਉਛਲ ਪੈਂਦਾ ਰਿਹਾ । ਭਲਿਆਈ ਦੇ ਕੰਮ ਵਿਚ ਕਿੰਨੀ ਖੁਸ਼ੀ ਹੈ । ਮੇਰੀ ਆਤਮਾ ਨੇ ਕਿਹਾ, "ਬਹੁਤ ਨੇਕੀ ਕਰੋ, ਬਹੁਤ ਖੁਸ਼ੀ ਮਿਲੇਗੀ ਤੇ ਇਸ ਵਿਸ਼ੇ 'ਤੇ ਇਕ ਚੰਗੀ ਜਿਹੀ ਪੁਸਤਕ ਲਿਖ ਦੇਵੋ ਤਾਂ ਕਿ ਹਰ ਇਕ ਮਨੁੱਖ, ਚਾਹੇ ਉਹ ਪਤੀ ਬਣ ਚੁੱਕਾ ਹੈ ਜਾਂ ਬਣਨ ਵਾਲਾ ਹੈ, ਲਾਭ ਪ੍ਰਾਪਤ ਕਰੇ ਅਤੇ ਆਪਣੀ ਜ਼ਿੰਦਗੀ ਨੂੰ ਆਨੰਦ-ਮਈ ਬਣਾ ਲਵੇ ।”
ਆਪਣੀ ਆਤਮਾ ਦੀ ਉਸ ਦਿਨ ਦੀ ਆਵਾਜ਼ ਦੀ ਪੁਸ਼ਟੀ ਵਿਚ ਮੈਂ ਰਸਾਲਾ "ਮੁਹਾਫ਼ਜ਼ੇ ਜਵਾਨੀ" ਅੰਦਰ, ਵੀਰਜ (ਧਾਂਤ) ਦੀ ਰੱਖਿਆ ਦੇ ਲਾਭ, ਉਸਨੂੰ ਨਸ਼ਟ ਕਰਨ ਦੇ ਔਗੁਣ, ਵੀਰਜ ਦੀਆਂ ਬੀਮਾਰੀਆਂ ਵਿਚ ਫਸੇ ਹੋਏ ਨੌਜਵਾਨਾਂ ਲਈ ਸਿੱਖਿਆ ਅਤੇ ਸੌਖੇ ਨੁਸਖੇ ਲਿਖੇ । ਪਰ ਹੁਣ ਇਸ ਪੁਸਤਕ ਵਿਚ ਸਾਰੇ ਬੁੱਢੇ ਅਤੇ ਨੌਜਵਾਨ ਪਤੀਆਂ ਲਈ ਤੇ ਉਹਨਾਂ ਲਈ ਜਿਨ੍ਹਾਂ ਨੇ ਛੇਤੀ ਹੀ ਪਤੀ ਬਣਨਾ ਹੈ ਉਹਨਾਂ ਸਭਨਾਂ ਲਈ ਵੱਡਮੁਲੀਆਂ ਸਿਖਿਆਵਾਂ ਦਰਜ ਕਰਨਾ ਚਾਹੁੰਦਾ ਹਾਂ ਜਿਨ੍ਹਾਂ 'ਤੇ ਅਮਲ ਕਰਨ ਨਾਲ ਉਹਨਾਂ ਦੀ ਅਰੋਗਤਾ ਬਣੀ ਰਹੇ ਸਗੋਂ ਦਿਨੋਂ ਦਿਨ ਤਰੱਕੀ ਕਰਦੇ ਜਾਣ, ਉਹਨਾਂ ਨੂੰ ਵੀਰਜ ਦੀਆਂ ਬੀਮਾਰੀਆਂ ਨਾ ਸਤਾਉਣ, ਉਹ ਆਪਣੀਆਂ ਕਾਮਨਾਂ ਨੂੰ ਯੋਗ ਢੰਗ ਨਾਲ ਪੂਰਿਆਂ ਕਰਦੇ ਹੋਏ ਵਹੁਟੀ ਨੂੰ ਪ੍ਰਸੰਨ ਰਖ ਸਕਣ ਅਤੇ ਅਰੋਗ ਔਲਾਦ ਉਤਪੰਨ ਕਰ ਸਕਣ ਤੇ ਇਸ ਤੋਂ ਇਲਾਵਾ ਜਿਹੜੇ ਲੋਕ ਕੁਸੰਗਤ ਅਤੇ ਗੰਦੀਆਂ ਪੁਸਤਕਾਂ ਪੜ੍ਹਣ ਕਰਕੇ ਹੱਦੋਂ ਵੱਧ ਭੋਗ ਕਰਨ ਕਰਕੇ ਖਰਾਬ ਹੋ ਚੁੱਕੇ ਹਨ ਉਹਨਾਂ ਲਈ ਸਿਖਿਆਵਾਂ
ਅਤੇ ਸੌਖੇ-ਸੌਖੇ ਨੁਸਖੇ ਦੇ ਦਿੱਤੇ ਹਨ । ਮੇਰੇ ਨੁਸਖੇ ਬਿਲਕੁਲ ਠੀਕ ਅਤੇ ਪਰਤਾਏ ਹੋਏ ਹਨ । ਇਹਨਾਂ ਵਿਚ ਕੋਈ ਇਹੋ ਜਿਹੀ ਵਸਤੂ ਨਹੀਂ ਲਿਖੀ ਜਿਹੜੀ ਪੰਸਾਰੀ ਪਾਸੋਂ ਸੌਖੀ ਨਾ ਮਿਲ ਸਕੇ ਜਾਂ ਜਿਸਦਾ ਨਾਂ ਪੰਸਾਰੀ ਨੇ ਸਾਰੀ ਉਮਰ ਨਾ ਸੁਣਿਆਂ ਹੋਵੇ ਜਾਂ ਕੋਈ ਨੁਸਖਾ ਤਿਆਰ ਕਰਕੇ ਰੋਗੀ ਨੂੰ ਪਛਤਾਉਣਾ ਪਵੇ । ਨਾ ਹੀ ਏਨੇ ਲੰਮੇ ਚੌੜੇ ਨੁਸਖੇ ਲਿਖੇ ਹਨ ਅਤੇ ਨਾ ਹੀ ਉਹਨਾਂ ਦੀ ਤਿਆਰੀ ਦੀ ਜਾਚ ਏਨੀ ਔਖੀ ਲਿਖੀ ਹੈ ਕਿ ਲੋੜਵੰਦ ਲਈ ਤਿਆਰ ਕਰਨਾ ਅਸੰਭਵ ਹੋ ਜਾਏ ਅਤੇ ਉਹ ਨੁਸਖੇ ਕੇਵਲ ਪੁਸਤਕ ਦੀ ਸਜਾਵਟ ਹੀ ਰਹਿ ਜਾਣ । ਨਾ ਅਸਾਂ ਗੋਂਦ ਦੇ ਲਈ ਅਰਬੀ ਲਫ਼ਜ਼ 'ਸਮਗ਼ ਅਰਬੀ' ਤੇ ਮਿਸਰੀ ਦੇ ਲਈ 'ਨਬਾਤ' ਲਿਖ ਕੇ ਪਾਠਕਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਮੈਨੂੰ ਯਕੀਨ ਹੈ ਕਿ ਸਿਆਣੇ ਪੁਰਸ਼ ਇਸ ਪੁਸਤਕ ਰਾਹੀਂ ਮੇਰੀ ਵਿਦਵੱਤਾ ਅਤੇ ਤਜਰਬੇ ਤੋਂ ਲਾਭ ਪ੍ਰਾਪਤ ਕਰਕੇ ਆਪਣਾ ਜੀਵਨ ਸੰਵਾਰ ਲੈਣਗੇ ਅਤੇ ਦਾਸ ਦੀ ਸੇਵਾ ਨੂੰ ਯਾਦ ਕਰਨਗੇ ।
ਪਤੀਆਂ ਦਾ ਸ਼ੁਭ ਚਿੰਤਕ
ਕਵੀਰਾਜ ਹਰਨਾਮ ਦਾਸ
ਰਾਇ ਬਹਾਦਰ ਸਾਹਿਬ ਦਾ ਤਜਰਬਾ
"ਮੈਂ ਜਦ ਕਦੀ ਕਿਸੇ ਘਰ ਵਿਚ ਵਹੁਟੀ ਗਭਰੂ ਦੀ ਪ੍ਰਸਪਰ ਬੇ- ਸਵਾਦਗੀ ਨਚਾਕੀ ਜਾਂ ਇਕ ਦੂਜੇ ਵਲੋਂ ਮਨ ਮਿਟਾਅ ਹੋ ਜਾਣ ਦੀ ਕਨਸੋ ਸੁਣਦਾ ਹਾਂ, ਤਾਂ ਹਦੈਤ ਨਾਮਾ ਖਾਵੰਦ ਅਤੇ ਹਦੈਤ ਨਾਮਾ ਬੀਵੀ ਉਹਨਾਂ ਦੇ ਘਰ ਭੇਜ ਦੇਂਦਾ ਹਾਂ । ਫਲ ਸਦਾ ਹੀ ਮਿੱਠਾ ਨਿਕਲਦਾ ਹੈ । ਹੁਣ ਤਾਂ ਸੈਂਕੜੇ ਆਨੰਦ ਕਾਰਜਾਂ ਵਿਆਹਾਂ ਸਮੇਂ ਦੇਖਿਆ ਗਿਆ ਹੈ ਕਿ ਭਰਾ ਨੇ ਭਰਾ ਨੂੰ, ਮਿੱਤਰ ਨੇ ਮਿੱਤਰ ਨੂੰ, ਪਿਤਾ ਨੇ ਪੁੱਤਰ ਨੂੰ, ਸਹੁਰੇ ਨੇ ਜਵਾਈ ਨੂੰ ਹਦੈਤ ਨਾਮਾ ਖਾਵੰਦ ਭੇਟਾ ਕੀਤਾ ਹੈ । ਇਵੇਂ ਹੀ ਹਦੈਤ ਨਾਮਾ ਬੀਵੀ ਵੀ ਕਈ ਥਾਈਂ ਦਾਜਾਂ ਵਿਚ ਹਿੰਦੀ ਜਾਂ ਗੁਰਮੁਖੀ ਦਾ ਛਪਿਆ ਹੋਇਆ, ਪਿਆ ਵੇਖਿਆ ਹੈ । ਆਪ ਜੀ ਦੇ ਹਦੈਤ ਨਾਮੇ ਜਨਤਾ ਦੇ ਜੀਵਨ ਅਖਾੜੇ ਅੰਦਰ ਅਗਵਾਈ ਵਾਸਤੇ ਆਦਰਸ਼ਕ ਪੁਸਤਕਾਂ ਹਨ ।"
ਸਹੀ
ਰਾਇ ਬਹਾਦਰ ਕੈਪਟਨ ਰਾਮਰੱਖਾ ਮਲ ਭੰਡਾਰੀ,
ਬੈਰਿਸਟਰ,
ਜਲੰਧਰ