Back ArrowLogo
Info
Profile

ਇਕ ਬੜੇ ਸਿਆਣੇ ਤੇ ਸੁਲਝੇ ਬਜ਼ੁਰਗ ਕਿਹਾ ਕਰਦੇ ਸਨ, "ਮਾਂ ਪਿਓ ਦਾ ਪੁੱਤਰ ਤਾਂ ਇਕ 'ਸਰਵਣ1' ਹੀ ਹੋਇਆ ਹੈ, ਉਸ ਦੇ ਮਗਰੋਂ ਕਿਸੇ ਮਾਂ ਪਿਉ ਨੇ ਪੁੱਤਰ ਜਣਿਆ ਹੀ ਕੋਈ ਨਹੀਂ।" ਹਾਂ ਇਹ ਠੀਕ ਹੈ ਕਿ ਮਾਂ ਪਿਓ ਦੀ ਸੇਵਾ ਕਰਨ ਵਾਲੇ ਆਗਿਆਕਾਰ ਪੁੱਤਰ ਅੱਜ ਕੱਲ ਦੇ ਜ਼ਮਾਨੇ 'ਚ ਮਿਲਣੇ ਮੁਸ਼ਕਿਲ ਹਨ, ਪਰੰਤੂ ਤਦ ਵੀ ਸੰਸਾਰ ਅੰਦਰ ਜਿੰਨੇ ਕੰਮ ਧੰਦੇ ਚਲ ਰਹੇ ਹਨ ਤੇ ਜਿੰਨੇ ਘਰ ਵਸ ਰਹੇ ਹਨ, ਉਹ ਜ਼ਿਆਦਾ ਕਰਕੇ ਪੁਤਾਂ ਦੇ ਹੀ ਬਲ ਬੂਤੇ । ਪਰਮਾਤਮਾ ਦੇਵੇ ਤਾਂ ਦੁਖ ਸੁਖ ਵਿਚ ਅਕਸਰ ਆਪਣੇ ਹੀ ਪੁੱਤਰ ਧੀਆਂ ਕੰਮ ਆਇਆ ਕਰਦੇ ਹਨ ।

ਇਸ ਕਰਕੇ ਸੰਤਾਨ ਦੀ ਖ਼ਾਤਰ ਦੂਸਰੀ ਸ਼ਾਦੀ ਨੂੰ ਲਾਜ਼ਮੀਂ ਸਮਝਿਆ ਜਾਂਦਾ ਹੈ । ਪਰੰਤੂ ਠੀਕ ਗੱਲ ਇਹੋ ਹੈ ਕਿ ਦੂਜੀ ਸ਼ਾਦੀ ਪਹਿਲਾਂ ਆਪਣਾ ਅਤੇ ਆਪਣੀ ਪਤਨੀ ਦਾ ਦਵਾ ਦਾਰੂ ਕਰਨ ਵਿਚ ਕੋਈ ਕਸਰ ਨਾ ਛੱਡੀ ਜਾਵੇ । ਪਰ ਇਹ ਤਦੇ ਹੀ ਹੋ ਸਕੇਗਾ ਜੇਕਰ ਤੁਹਾਡੇ ਦਿਮਾਗ਼ ਵਿਚ ਇਹ ਜਨੂੰਨ ਨਾ ਸਮਾ ਗਿਆ ਹੋਵੇ ਕਿ "ਦੂਜੀ ਸ਼ਾਦੀ ਕਰਨ ਨਾਲ ਇਕ ਪੰਥ ਦੋ ਕਾਜ ਹੋ ਜਾਂਦੇ ਹਨ । ਇਕ ਤਾਂ ਸੰਤਾਨ ਹੋ ਜਾਣ ਨਾਲ ਬੁੱਢੇ ਵਾਰੇ ਦਾ ਸਹਾਰਾ ਮਿਲ ਜਾਵੇਗਾ ਤੇ ਦੂਜੇ ਨਵੀਂ ਨਿਕੋਰ ਵਹੁਟੀ ਦਾ ਜੋਬਨ ਲੁਟਣ ਦਾ ਮੌਕਾ ਹੱਥ ਲੱਗ ਜਾਵੇਗਾ ।” ਪਰ ਦੋ ਰੰਨਾਂ ਦੇ ਪਤੀ ਦੀ ਜੋ ਦੁਰਗਤ ਬਣਿਆ ਕਰਦੀ ਹੈ, ਉਸ ਦੀਆਂ ਸੈਂਕੜੇ ਹੀ ਮਿਸਾਲਾਂ ਮੌਜੂਦ ਹਨ। ਸਾਡਾ ਤਜਰਬਾ ਹੈ ਕਿ ਸਾਡੇ ਬਾਕਾਇਦਾ ਇਲਾਜ ਨਾਲ ਸੌ ਵਿਚੋਂ ਘੱਟੋ ਘੱਟ ਨੱਬਿਆਂ ਦੀ ਗੋਦ ਤਾਂ ਜ਼ਰੂਰ ਹਰੀ ਭਰੀ ਹੋ ਜਾਂਦੀ ਹੈ । ਉਹਨਾਂ ਨੂੰ ਚਾਹੀਦਾ ਹੈ ਕਿ ਘੱਟੋ ਘੱਟ ਤਿੰਨ ਮਹੀਨੇ ਅਤੇ ਵੱਧ ਤੋਂ ਵੱਧ ਛੇ ਮਹੀਨੇ ਹੌਂਸਲੇ ਨਾਲ ਸਾਡਾ ਇਲਾਜ ਕਰਾਉਣ ।

ਬਹੁਤ ਵਾਰੀ ਇਹ ਵੀ ਹੁੰਦਾ ਹੈ ਕਿ ਮਰਦ ਕੇਵਲ ਇਸਤ੍ਰੀ ਦੇ ਹੀ ਦਵਾ ਦਾਰੂ ਉੱਪਰ ਜ਼ੋਰ ਦਈ ਰਖਦੇ ਹਨ ਕਿਉਂਕਿ ਉਸ ਨੂੰ ਥੋੜ੍ਹਾ ਚਿੱਟਾ ਪਾਣੀ ਪੈਂਦੇ ਰਹਿਣ ਦੀ ਤੇ ਕੁਝ ਮਾਸਕ ਧਰਮ ਰੁਕ ਕੇ ਆਉਣ ਦੀ ਸ਼ਿਕਾਇਤ ਹੁੰਦੀ ਹੈ । ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰ ਲੈਣ ਦਾ ਉਹਨਾਂ ਨੂੰ ਕਦੀ ਚਿਤ ਚੇਤਾ ਹੀ ਨਹੀਂ ਆਉਂਦਾ ਤੇ ਉਨ੍ਹਾਂ ਨੂੰ ਕਦੇ ਆਪਣਾ ਖੋਟ ਲੱਭਣ ਦਾ ਵਹਿਮ ਗੁਮਾਨ ਹੀ ਨਹੀਂ ਹੁੰਦਾ । ਖੈਰ ਉਹ ਤਾਂ ਅਸੀਂ ਆਪੇ

------------------

1 ਰਾਮਾਇਣ ਵਿਚ, ਇਸ ਦਾ ਪ੍ਰਸੰਗ ਹੈ ਕਿ ਉਹ ਆਪਣੇ ਅਨ੍ਹੇ ਮਾਪਿਆਂ ਨੂੰ ਵਹਿੰਗੀ ਵਿਚ ਬਿਠਾ ਕੇ ਉਨ੍ਹਾਂ ਨੂੰ ਤੀਰਥਾਂ ਦੀ ਯਾਤਰਾ ਕਰਦੇ ਹੋਏ ਰਾਜਾ ਦਸਰਥ ਦੇ ਤੀਰ ਨਾਲ ਭੁੱਲ ਭੁਲੇਖੇ ਮਾਰਿਆ ਗਿਆ ਸੀ ।

190 / 239
Previous
Next