Back ArrowLogo
Info
Profile

ਹੀ ਪਛਾਣ ਲੈਂਦੇ ਹਾਂ । ਇਕ ਦੇ ਇਲਾਜ ਦੀ ਲੋੜ ਹੁੰਦੀ ਹੈ ਤਾਂ ਇਕ ਦਾ ਕੀਤਾ ਜਾਂਦਾ ਹੈ, ਦੋਹਾਂ ਦੇ ਇਲਾਜ ਦੀ ਲੋੜ ਪਵੇ ਤਾਂ ਦੋਹਾਂ ਦਾ ਇਲਾਜ ਕਰਦੇ ਹਾਂ । ਸਾਨੂੰ ਸਹਾਇਤਾ ਦੇਣ ਦਾ ਅਵਸਰ ਦਿਉ, ਤਾਂ ਕਿ ਦੂਜੇ ਵਿਆਹ ਦੇ ਫਾਹ ਤੋਂ ਬਚ ਜਾਓ।

ਇਹ ਤਾਂ ਗੱਲਾਂ 'ਚੋਂ ਗੱਲ ਆ ਗਈ। ਪਰਮਾਤਮਾ ਕਰੇ ਸਾਡੀ ਸੇਵਾ ਕਰਨ ਦੀ ਇੱਛਾ ਬਹੁਤਿਆਂ ਦੀ ਸੁਕੀ ਖੇਤੀ ਨੂੰ ਹਰਿਆ ਭਰਿਆ ਕਰਨ ਦਾ ਕਾਰਨ ਬਣੇ।

ਪਰੰਤੂ ਜਦ ਇਹ ਫੈਸਲਾ ਅਟਲ ਹੋ ਜਾਏ ਕਿ ਦੂਜੀ ਸ਼ਾਦੀ ਕੀਤੇ ਬਿਨਾ ਰਹਿ ਆਉਂਦੀ ਹੀ ਨਹੀਂ, ਤਾਂ ਦੋਹਾਂ ਇਸਤ੍ਰੀਆਂ ਨੂੰ ਆਪਣੀ ਆਪਣੀ ਥਾਂ ਰਾਜ਼ੀ ਰਖਣ ਦੀ ਸਿਆਣਪ ਹੀ ਘਰ ਵਿਚ ਸੁਖ, ਸ਼ਾਂਤੀ ਤੇ ਅਮਨ ਦੀ ਜ਼ਾਮਨ ਹੋ ਸਕਦੀ ਹੈ । ਪਰੰਤੂ ਇਹੋ ਜਿਹੀ ਸਿਆਣਪ ਕਿਧਰੇ ਘੱਟ ਹੀ ਵੇਖਣ ਸੁਣਨ ਵਿਚ ਆਉਂਦੀ ਹੈ । ਇਸ ਦੇ ਉਲਟ ਤਾਂ ਬਥੇਰੀਆਂ ਮਿਸਾਲਾਂ ਮਿਲਦੀਆਂ ਹਨ । ਹਾਂ, ਦਿੱਲੀ ਦੇ ਇਕ ਘਰਾਣੇ ਦਾ ਤਾਂ ਸਾਨੂੰ ਵੀ ਪਤਾ ਹੈ, ਜਿਸ ਦੀ ਮਿਸਾਲ ਸਭਨਾਂ ਵਾਸਤੇ ਕੰਮ ਆਉਣ ਵਾਲੀ ਸਾਬਤ ਹੋ ਸਕਦੀ ਹੈ । ਮਰਦ ਨੇ ਨਵੀਂ ਪਤਨੀ ਦੀ ਬਾਂਹ ਪਹਿਲੀ ਪਤਨੀ ਨੂੰ ਫੜਾਂਦੇ ਹੋਏ ਆਖਿਆ, ਕਿ "ਤੁਸੀਂ ਇਸ ਨੂੰ ਆਪਣੀ ਵੱਡੀ ਭੈਣ ਸਮਝੋ ! ਇਸ ਨੂੰ ਖੁਸ਼ ਰਖੇਂਗੀ ਤਾਂ ਮੈਂ ਖੁਸ਼, ਜੇ ਇਸ ਨੂੰ ਨਾਰਾਣ ਕਰੇਂਗੀ ਤਾਂ ਮੈਂ ਨਾਰਾਜ਼ ਹੋ ਜਾਵਾਂਗਾ।" ਇਸੇ ਤਰ੍ਹਾਂ ਪਹਿਲੀ ਵਹੁਟੀ ਨੂੰ ਆਖਿਆ "ਇਸ ਨਾਲ ਅਜਿਹਾ ਖਾਤਰਦਾਰੀ ਦਾ ਸਲੂਕ ਕਰਨਾ ਹੋਵੇਗਾ, ਜਿਹਾ ਕਿ ਜਦ ਤੁਹਾਡੀ ਛੋਟੀ ਭੈਣ ਆਇਆ ਕਰਦੀ ਹੈ, ਉਦੋਂ ਜਿਹੋ ਜਿਹੀ ਖਾਤਰਦਾਰੀ ਉਸਦੀ ਕਰਿਆ ਕਰਦੇ ਹੋ । ਇਸ ਨੂੰ ਚੰਗਾ ਖਵਾਓ, ਚੰਗਾ ਪਹਿਨਾਓ, ਤਾਂ ਕਿ ਤੁਹਾਡੇ ਵਿਰੁਧ ਸ਼ਿਕਾਇਤ ਕਰਨ ਵਾਸਤੇ ਇਸ ਦਾ ਮੂੰਹ ਹੀ ਨਾ ਖੁਲ੍ਹ ਸਕੇ ।" ਦੋਹਾਂ ਨੇ ਹੀ ਆਪਣਾ ਆਪਣਾ ਸਬਕ ਪੱਲੇ ਬੰਨ੍ਹ ਲਿਆ ਅਤੇ ਖੂਬ ਨਿਭਾਇਆ। ਦੂਜੀ ਦੇ ਬੱਚੇ ਪਹਿਲੀ ਨੇ ਹੀ ਪਾਲੇ।

ਦੋਹਾਂ ਇਸਤ੍ਰੀਆਂ ਦੇ ਪ੍ਰਸਪਰ ਝਗੜੇ, ਬਖੇੜੇ ਤੇ ਸ਼ਿਕਾਇਤਾਂ ਦੀ ਸੁਰਤ ਵਿਚ ਏਸੇ ਲੇਖ ਦੇ ਨੰਬਰ ਇਕ ਦੇ ਆਖਰੀ ਪੈਰੇ ਉਪਰ ਚਲ ਕੇ ਲਾਭ ਪ੍ਰਾਪਤ ਕਰੋ ।

191 / 239
Previous
Next