

(3)
ਇਸਤ੍ਰੀ ਬਦ-ਜ਼ਬਾਨ, ਬਦਕਾਰ ਅਥਵਾ ਅਯੋਗ ਤੇ ਆਪਹੁਦਰੀ ਹੋਣ ਦੀ ਸੂਰਤ ਵਿਚ ਉਸ ਨੂੰ ਘਰੋਂ ਕੱਢ ਕੇ ਜਾਂ ਘਰ ਵਿਚ ਹੀ ਘਟੀਆ ਦਰਜਾ ਦੇ ਕੇ ਦੂਜੀ ਸ਼ਾਦੀ ਕਰ ਲੈਣ ਦੀ ਲੋੜ ਕਈਆਂ ਮਰਦਾਂ ਵਲੋਂ ਪ੍ਰਗਟ ਕੀਤੀ ਜਾਂਦੀ ਹੈ । ਅਜਿਹੀ ਸੂਰਤ ਵਿਚ ਆਪਣੀ ਮਨ ਆਈ ਕਰਨ ਦਾ ਅਧਿਕਾਰ ਮਰਦ ਨੂੰ ਪ੍ਰਾਪਤ ਨਹੀਂ ਹੋਣਾ ਚਾਹੀਦਾ । ਆਪਣੀ ਮਨ-ਮਰਜੀ ਕਰਨ ਵਾਲਾ ਮਰਦ ਬੇ-ਇਨਸਾਫੀ ਭੀ ਕਰ ਸਕਦਾ ਹੈ ਤੇ ਮੂਰਖਤਾ ਭੀ ਉਸ ਪਾਸੋਂ ਹੋ ਸਕਦੀ ਹੈ । ਸੋ ਭਲਾਈ ਇਸ ਗੱਲ ਵਿਚ ਹੁੰਦੀ ਹੈ ਕਿ ਹਰ ਪ੍ਰਕਾਰ ਦੇ ਨਿਜੀ ਯਤਨ ਨਿਸਫਲ ਹੋ ਜਾਣ ਦੀ ਸੂਰਤ ਵਿਚ ਅੰਤਿਮ ਫੈਸਲਾ “ਘਰ ਦੀ ਜਾਂ ਸ਼ਹਿਰ ਜਾਂ ਪੰਚਾਇਤ" ਦੇ ਹਵਾਲੇ ਕਰ ਦਿੱਤਾ ਜਾਵੇ । ਉਹ ਮਾਮਲੇ ਦੀ ਪੂਰੀ ਪੂਰੀ ਛਾਣ ਬੀਣ ਕਰੋ ਅਤੇ ਛੇਕੜ ਉਸ ਪੰਚਾਇਤ ਦੇ ਫੈਸਲੇ ਨੂੰ ਸਿਰ ਮੱਥੇ ਮੰਨ ਕੇ ਉਸ ਫੈਸਲੇ ਉਪਰ ਵਰਤੋਂ ਕੀਤੀ ਜਾਵੇ ।
(4)
ਸ਼ੌਕ ਨਾਲ ਦੂਜੀ ਸ਼ਾਦੀ ਕਰਨਾ, ਕਿਸੇ ਹੋਰ ਇਸਤ੍ਰੀ ਦੀ ਖੂਬਸੂਰਤੀ ਅਥਵਾ ਗੁਣਾਂ ਉਪਰ ਮੋਹਿਤ ਹੋ ਕੇ ਦੂਜੀ ਸ਼ਾਦੀ ਕਰਨਾ ਜਾਂ ਇਸ ਖਿਆਲ ਨਾਲ ਕਿ ਰੁਪਿਆ ਕੋਲ ਹੈ ਕਿ ਦੂਜੀ ਸ਼ਾਦੀ ਨਾ ਕਰਾਂ ਤਾਂ ਕੀ ਕਰਾਂ ? ਜਾਂ ਮੇਰੇ ਸਿਰ ਵਿਚ ਖੁਰਕ ਹੁੰਦੀ ਹੈ, ਦੂਜਾ ਵਿਆਹ ਨਾ ਕਰਾਂ ਤਾਂ ਕੀ ਕਰਾਂ ? ਜਾਂ ਮੁਸਲਮਾਨੀ ਸ਼ਰਾ ਚਾਰ ਸ਼ਾਦੀਆਂ ਤੀਕਰ ਆਗਿਆ ਦੇ ਰਹੀ ਹੈ, ਸੋ ਵੇਖਾਂ ਤਾਂ ਸਹੀ ਕਿ ਦੂਜੀ ਸ਼ਾਦੀ ਦਾ ਆਨੰਦ ਕੀ ਹੁੰਦੈ । ਇਹੋ ਜਿਹੀਆਂ ਹਾਲਤਾਂ ਵਿਚ ਵੀ ਦੂਜੀ ਸ਼ਾਦੀ ਕਰਵਾਉਣ ਵਾਲੇ ਅਸਾਂ ਕਈ ਖੁਆਰ ਹੁੰਦੇ ਵੇਖੇ ਹਨ।
ਜੋ ਕੰਮ ਕਿਸੇ ਅਸੂਲ ਜਾਂ ਲੋੜ ਅਧੀਨ ਨਾ ਕੀਤਾ ਜਾਵੇ, ਉਸ ਵਿਚ ਕਿਸੇ ਹਮਾਤੜ ਦਾ ਮਸ਼ਵਰਾ ਕੀ ਤੇ ਹਦਾਇਤ ਅਥਵਾ ਸਿਖ-ਮਤ ਕੀ. ਲੋਕੀਂ ਮਿਰਚਾਂ ਵੀ ਖਾਈ ਜਾਇਆ ਕਰਦੇ ਹਨ ਤੇ ਸੂ ਸੂ ਵੀ ਕਰੀ ਜਾਇਆ ਕਰਦੇ ਹਨ । ਲੋਕੀਂ ਸਿਗਰਟ ਬੀੜੀ ਵੀ ਪੀਂਦੇ ਜਾਇਆ ਕਰਦੇ ਨੇ ਤੇ ਤੇ ਖਊਂ ਖਊਂ ਵੀ ਕਰੀ ਜਾਇਆ ਕਰਦੇ ਨੇ । ਸ਼ਰਾਬੀ, ਜੂਏਬਾਜ਼, ਸਿਟੋਰੀਏ, ਰੰਡੀਬਾਜ਼ ਤੇ ਹੋਰ ਹੋਰ ਅਯਾਸ਼ੀ ਲੋਕ ਨਿਤ ਦਿਹਾੜੀ ਬਰਬਾਦ ਹੁੰਦੇ ਰਹਿੰਦੇ ਹਨ, ਪਰ ਕੀ ਕਦੀ ਕਿਸੇ ਨੇ ਦੂਜੇ ਨੂੰ ਬਰਾਬਦ ਹੁੰਦਾ ਵੇਖ