Back ArrowLogo
Info
Profile

ਕੇ ਆਪ ਉਨ੍ਹਾਂ ਦੀ ਤਬਾਹੀ ਪਾਸੋਂ ਕੋਈ ਵੀ ਸਬਕ ਹਾਸਲ ਕੀਤਾ ਹੈ ? ਅਤੇ ਉਨ੍ਹਾਂ ਐਬਾਂ ਤੋਂ ਬਾਜ਼ ਆ ਜਾਣ ਦਾ ਜਤਨ ਕੀਤਾ ਹੈ ?

ਹੋ ਸਕਦਾ ਹੈ ਕਿ ਦੂਜੀ ਸ਼ਾਦੀ ਕਰਨ ਵਾਲਾ ਕੋਈ ਕਿਸਮਤ ਵਾਲਾ ਦੁਖੀ ਨਾ ਵੀ ਹੁੰਦਾ ਹੋਵੇ, ਪਰੰਤੂ ਸੌ ਵਿਚੋਂ ਦੋ ਚਾਰ ਹੀ ਜੇਕਰ ਰੰਜਾਂ ਗ਼ਮਾਂ ਦੇ ਕੰਡੇ ਚੁਭਣ ਤੋਂ ਬਚੇ ਵੀ ਰਹੇ, ਤਦ ਵੀ ਕਿਸ ਭਰੋਸੇ ਉਪਰ ਦੂਜੇ ਵਿਆਹ ਦਾ ਸ਼ੌਕ ਪੂਰਾ ਕਰਨ ਦੀ ਗਲਤੀ ਕੀਤੀ ਜਾਵੇ ਅਤੇ ਸਿਰ ਦੀ ਥੋੜ੍ਹੀ ਖੁਰਕ ਮਿਟਾਉਂਦੇ ਕਿਤੇ ਸਾਰੀ ਉਮਰ ਦੀ ਵੱਡੀ ਸਿਰ ਦਰਦ ਮੁੱਲ ਲਿਤੀ ਜਾਵੇ ।

ਮੰਨੋ ! ਭਾਵੇਂ ਨਾ ਮੰਨੋ !! ਸਾਡਾ ਕੰਮ ਸਮਝਾ ਦੇਣ ਦਾ ਹੀ ਸੀ । ਸੋ ਸਮਝਾ ਦਿੱਤਾ ।

ਗਰਭ ਨਾ ਹੋਵੇ (BIRTH-CONTROL)

ਇਹ ਇਕ ਬੜਾ ਕੋਮਲ ਵਿਸ਼ਾ ਹੈ, ਜੋ ਯੂਰਪ ਅਤੇ ਹਿੰਦੁਸਤਾਨ ਵਿਚ ਚੰਗੇ ਚੰਗੇ ਵਿਦਵਾਨਾਂ ਦੀ ਸੋਚ ਵਿਚਾਰ ਇਸ ਪਾਸੇ ਖਿੱਚ ਰਿਹਾ ਹੈ । ਲੇਖ ਲਿਖਣ ਵਾਲੇ ਕਰਤਾਰ ਨੂੰ ਹਾਰ ਦੇਣ ਦੀਆਂ ਬੜੀਆਂ ਬੜੀਆਂ ਕੋਸ਼ਿਸ਼ਾ ਕੀਤੀਆਂ ਜਾ ਰਹੀਆਂ ਹਨ । ‘ਖਾਣ ਦੀਆਂ ਅਤੇ ਅੰਦਰ ਰਖਣ ਦੀਆਂ ਦਵਾਈਆਂ ਤੇ ਰਬੜ ਦੇ ਸਮਾਨ ਜਿਹੜੇ ਭੋਗ ਕਰਨ ਸਮੇਂ ਮਰਦ ਦੇ ਵੀਰਜ ਅਤੇ ਇਸਤ੍ਰੀ ਦੇ ਵੀਰਜ ਨੂੰ ਧਾਰਨ ਕਰਨ ਵਾਲੇ ਗੁਰਭਾਸ਼ੇ ਅੰਦਰ ਆਏ ਆਂਡੇ ਨੂੰ ਆਪੋ ਵਿਚ ਮਿਲਣ ਤੋਂ ਰੋਕਣ, ਇਸ ਤਰ੍ਹਾਂ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਕਈ ਲੋਕ ਆਮਦਨੀ ਘੱਟ ਹੋਣ ਕਰਕੇ ਜਾਂ ਇਸਤ੍ਰੀ ਰੋਗਣ ਹੋਣ ਕਰਕੇ ਜਾਂ ਔਲਾਦ ਬਹੁਤੀ ਹੋਣ ਕਰਕੇ (ਜਾਂ ਸਰਕਾਰ ਵਲੋਂ ਅਨਾਜ ਦੀ ਬਚਤ ਕਰਨ ਦੀ ਚੀਖ-ਪੁਕਾਰ ਵਜੋਂ) ਚਾਹੁੰਦੇ ਹਨ ਕਿ ਉਹਨਾਂ ਦੀ ਸੰਤਾਨ ਬਹੁਤੀ ਨਾ ਹੋਵੇ, ਉਹਨਾਂ ਲਈ ਸਭ ਨਾਲੋਂ ਚੰਗਾ ਨੁਸਖਾ ਤਾਂ ਇਹ ਹੈ ਕਿ ਪਤੀ ਅਤੇ ਪਤਨੀ ਭੋਗ ਕਰਨਾ ਹੀ ਤਿਆਗ ਦੇਣ । ਪਰ ਪੰਜਾਂ ਇੰਦ੍ਰੀਆਂ ਦਾ ਵੱਧ ਤੋਂ ਵੱਧ ਆਨੰਦ ਲੈਣ ਦੀ ਇਸ ਚਮਕਾਂ-ਭਰੇ ਯੁੱਗ 'ਚ ਇਹੋ ਜਿਹੀ ਗੱਲ ਆਖਣੀ ਸੌਖੀ ਹੈ, ਕਰਕੇ ਵਖਾਣੀ ਔਖੀ ਹੈ । ਉਹ ਲੋਕ ਵਧਾਈ ਦੇ ਯੋਗ ਹਨ, ਜਿਹੜੇ ਜਤੀ ਸਤੀ ਰਹਿ ਸਕਦੇ ਹਨ । ਪਰੰਤੂ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਸਾਰੀ ਹੈ, ਜਿਨ੍ਹਾਂ ਦੇ ਲਈ ਜਤੀ ਸਤੀ

193 / 239
Previous
Next