Back ArrowLogo
Info
Profile

ਅਖੀਰ ਗਰਭਪਾਤ ਹੋ ਜਾਂਦਾ ਹੈ । ਇਹ ਬੜੀ ਨਾਮੁਰਾਦ ਬਿਮਾਰੀ ਹੈ । ਇਕ ਵਾਰੀ ਜਿਸਦਾ ਗਰਭ ਡਿੱਗ ਪਵੇ, ਉਸ ਦੇ ਅੱਗੋਂ ਵੀ ਹਰ ਵਾਰੀ ਗਰਭ ਡਿੱਗ ਪੈਣ ਦਾ ਡਰ ਬਣਿਆ ਰਹਿੰਦਾ ਹੈ । ਇਸ ਲਈ ਇਸ ਦੇ ਇਲਾਜ ਦਾ ਝਟ ਪਟ ਪ੍ਰਬੰਧ ਕਰਨਾ ਚਾਹੀਦਾ ਹੈ । ਇਲਾਜ ‘ਹਦਾਇਤ ਨਾਮਾ ਬੀਵੀ' ਦੇ ਇਸਤ੍ਰੀਆਂ  ਸੰਬੰਧੀ ਰੋਗਾਂ ਦੇ 'ਪੁਤਰਘਨੀ ਨਾ-ਇਸਤ੍ਰੀ ਦੇ ਲੇਖ ਵਿਚ ਦਿੱਤਾ ਗਿਆ ਹੈ, ਉਸ ਨਾਲ ਛੇਤੀ ਹੀ ਰਾਜ਼ੀ ਹੋ ਜਾਣ ਦੀ ਆਸ ਹੈ ।

ਕਈ ਵਾਰੀ ਕੰਵਾਰੀਆਂ ਕੁੜੀਆਂ ਜਾਂ ਵਿਧਵਾਂ ਇਸਤ੍ਰੀਆਂ  ਨੂੰ ਬਦਚਲਨੀ ਨਾਲ, ਇਕੱਲੀ ਕਾਰੀ ਕਿਸੇ ਗੁੰਡੇ ਦੇ ਕਾਬੂ ਆ ਜਾਣ ਨਾਲ ਜਾਂ ਜਦੋਂ ਪਤੀ ਬੇਰੁਜ਼ਗਾਰ ਹੋਣ 'ਤੇ ਵਹੁਟੀ ਨੂੰ ਗਰਭ ਹੋ ਜਾਂਦਾ ਹੈ ਤਦ ਉਹ ਗਰਭ ਡੇਗਣ ਦੀ ਕੋਸ਼ਿਸ਼ ਕਰਦੀਆਂ ਹਨ। ਕਈ ਨਵੀਆਂ ਵਿਆਹੀਆਂ ਇਸਤ੍ਰੀਆਂ ਦਾ ਪਤੀ ਸਕੂਲ ਕਾਲਜ ਵਿਚ ਅਜੇ ਪੜ੍ਹਦਾ ਹੋਣ ਦੀ ਸੂਰਤ ਵਿਚ ਜਾਂ ਪਤੀ ਦੇ ਪ੍ਰਦੇਸ ਤੁਰ ਜਾਣ ਦੀ ਹਾਲਤ ਵਿਚ ਜਦੋਂ ਉਸ ਤੋਂ ਗਰਭ ਹੋ ਗਿਆ ਹੋਵੇ ਤਾਂ ਸੱਸ ਸਹੁਰੇ ਅਥਵਾ ਜੇਠ ਜਿਠਾਣੀ ਦੀ ਮੁਥਾਬ ਰਹਿਣ ਤੋਂ ਬਚਣ ਦੇ ਕਾਰਨ, ਬੱਚੇ ਦੀ ਜ਼ਿੰਮੇਂਦਾਰੀ ਤੋਂ ਬਚਨ ਲਈ ਉਹ ਭੀ ਚਾਹੁੰਦੀਆਂ ਹਨ ਕਿ ਉਹਨਾਂ ਦਾ ਗਰਭ ਕਿਸੇ ਤਰ੍ਹਾਂ ਡਿੱਗ ਪਵੇ ।

ਚੇਤੇ ਰਖੋ ਕਿ ਇਹ ਇਕ ਭਿਆਨਕ ਕੰਮ ਹੈ । ਐਸਾ ਕੰਮ ਕਰਨਾ ਸਾਰੀ ਉਮਰ ਦੀ ਬੀਮਾਰੀ ਤੇ ਨਿਰਬਲਤਾ ਨੂੰ ਜਾਣ ਬੁਝ ਕੇ ਘਰ ਸੱਦਾ ਦੇਣਾ ਹੈ । ਜਿਵੇਂ ਕੱਚਾ ਫਲ ਔਖਾ ਟੁਟਦਾ ਹੈ । ਪਰ ਟੁੱਟ ਹੀ ਜਾਵੇ ਤਾਂ ਟਾਹਣੀ ਫੱਟੜ ਹੋ ਜਾਂਦੀ ਹੈ । ਇਸ ਤਰ੍ਹਾਂ ਜਿਨ੍ਹਾਂ ਇਸਤ੍ਰੀਆਂ  ਦਾ ਗਰਭ ਡਿੱਗ ਪੈਂਦਾ ਹੈ ਜਾਂ ਆਪ ਡੇਗਿਆ ਜਾਂਦਾ ਹੈ ਉਹ ਤ੍ਰੀਮਤਾਂ ਔਖੀਆਂ ਹੀ ਫੇਰ ਹਰੀਆਂ-ਭਰੀਆਂ ਹੋ ਸਕਦੀਆਂ ਹਨ । ਇਸ ਲਈ ਉਹ ਕੰਮ ਕੀਤਾ ਹੀ ਨਾ ਜਾਏ, ਜਿਸ ਤੋਂ ਆਪਣੀ ਮਰਜ਼ੀ ਦੇ ਵਿਰੁਧ ਗਰਭ ਠਹਿਰ ਜਾਣ ਦੀ ਸੰਭਾਵਨਾ ਹੋ ਸਕਦੀ ਹੋਵੇ । ਜੇ ਹਰਾਮ ਦਾ ਜਾਂ ਹਲਾਲ ਦਾ ਗਰਭ ਠਹਿਰ ਹੀ ਗਿਆ ਹੈ, ਤਾਂ ਦੇਸ ਵਿਚ ਜਾਂ ਪ੍ਰਦੇਸ ਵਿਚ ਰਹਿ ਕੇ ਉਸਨੂੰ ਪਲਣ ਦੇਣਾ ਚਾਹੀਦਾ ਹੈ । ਡੇਗਣ ਵਿਚ, ਅਰੋਗਤਾ ਦੇ ਲਿਹਾਜ਼ ਨਾਲ, ਆਪ ਨੂੰ ਬੜੀਆਂ ਤਕਲੀਫ਼ਾਂ ਸਹਿਣੀਆਂ ਪੈਣਗੀਆਂ । ਜਿਹੜੇ ਨੌਜਵਾਨ ਬੇਰੋਜ਼ਗਾਰ ਹਨ ਜਾਂ ਜੋ ਵਿਦਿਆਰਥੀ ਹੁੰਦਿਆਂ ਮਾਪਿਆਂ ਦੇ ਆਸਰੇ ਹਨ ਉਹੋ ਹੀ ਬਹੁਤ ਕਰਕੇ ਇਹ ਕੋਸ਼ਿਸ਼ ਕਰਦੇ ਹਨ, ਜਿਹੜੀ ਕਿ ਭਿਆਨਕ ਗੱਲ ਹੈ । ਉਹਨਾਂ ਨੂੰ ਸਮਝਾ ਬੁਝਾ ਕੇ ਸਿੱਧੇ ਰਾਹ ਪਾਇਆ ਜਾ ਸਕਦਾ ਹੈ ।

196 / 239
Previous
Next