Back ArrowLogo
Info
Profile

ਅਸਾਂ ਅਕਸਰ ਇਹ ਵੀ ਵੇਖਿਆ ਹੈ ਕਿ ਨਵੇਂ ਵਿਆਹੇ ਮੁੰਡੇ ਦੇ ਮਾਤਾ ਪਿਤਾ ਤਾਂ ਪੋਤਰੇ ਦੀ ਮੁਰਾਦ ਵੇਖਣ ਲਈ ਖੁਸ਼ੀਆਂ ਮਨਾਉਂਦੇ ਫਿਰਦੇ ਹਨ ਪਰ ਬਰਖੁਰਦਾਰ ਉਨ੍ਹਾਂ ਦੀਆਂ ਖੁਸ਼ੀਆਂ ਵਿਚ ਜ਼ਹਿਰ ਮਿਲਾਉਣ ਲਈ ਵੇਦਾਂ, ਹਕੀਮਾਂ, ਲੇਡੀ ਡਾਕਟਰਾਂ ਤੇ ਦਾਈਆਂ ਦੇ ਦੁਆਰੇ ਗਰਭ-ਪਾਤ ਦੀ ਦਵਾਈ ਦੀ ਤਲਾਸ਼ ਵਿਚ ਖੌਸੜੀਆਂ ਚਟਖਾਉਂਦਾ ਫਿਰਦਾ ਹੈ । ਬਚੋ ਇਸ ਭੁੱਲ ਤੋਂ ।

ਮੁੰਡਾ ਹੀ ਪੈਦਾ ਹੋਵੇ

(ਵੇਰਵੇ ਸਾਹਿਤ ਵੇਖੋ ਯਾਰੂਵਾਂ 'ਗਰਭ-ਕਾਂਡ' ਜਿਥੇ ਮੁੰਡਾ ਪੈਦਾ ਹੋਣ ਦੇ ਅਸੂਲ ਤੇ ਪੂਰੀ ਬਹਿਸ ਕੀਤੀ ਗਈ ਹੈ ।

ਤਮਾਸ਼ਬੀਨੀ (ਬਾਜ਼ਾਰੀ ਇਸਤ੍ਰੀ ਦਾ ਸੰਗ)

ਬਾਜ਼ਾਰੀ ਰੰਡੀਆਂ ਜਾਂ ਕੰਜਰੀਆਂ ਕੋਲ ਜਾਣ ਦੇ ਸ਼ੌਕ ਨੂੰ ਤਮਾਸ਼ਬੀਨੀ ਕਹਿੰਦੇ ਹਨ । ਇਸ ਨਾ-ਮੁਰਾਦ ਸ਼ੌਕ ਨੇ ਕਈ ਚੰਗੇ ਘਰਾਣੇ ਤਬਾਹ ਕਰ ਦਿੱਤੇ ।

ਆਮ ਕਰਕੇ 6 ਪ੍ਰਕਾਰ ਦੇ ਮਰਦ ਇਸ ਸ਼ੌਕ ਵਿਚ ਫਸੇ ਹੁੰਦੇ ਹਨ । ਪਹਿਲੇ ਉਹ ਜਿਨ੍ਹਾਂ ਦਾ ਪਿਤਾ ਚੋਖੀ ਜਾਇਦਾਦ ਛੱਡ ਕੇ ਮਰ ਗਿਆ ਹੋਵੇ ਪਰ ਔਲਾਦ ਨੂੰ ਚੰਗੇ ਢੰਗ ਨਾਲ ਉਸਨੂੰ ਵਰਤਣ ਦੀ ਜਾਚ ਨਾ ਸਿਖਾ ਗਿਆ ਹੋਵੇ । ਦੂਜੇ ਜਿਨ੍ਹਾਂ ਦੀ ਕਮਾਈ ਹਰਾਮ ਦੀ ਅਰਥਾਤ ਚੋਰ ਬਾਜ਼ਾਰੀ, ਖੋਟ ਤੇ ਵੱਡੀ ਆਦਿ ਦੀ ਹੋਵੇ । ਤੀਜੇ ਮਾਤਾ ਪਿਤਾ ਦੇ ਇਕੋ ਇਕ ਅਤੇ ਲਾਡਲੇ ਪੁੱਤਰ ਜਿਨ੍ਹਾਂ ਦੀ ਨਿੱਕੀ ਉਮਰੇ ਚੰਗੀ ਤਰ੍ਹਾਂ ਰਾਖੀ ਨਹੀਂ ਸੀ ਕੀਤੀ ਗਈ । ਚੌਥੇ ਯਤੀਮ ਤੇ ਸ਼ੈਤਾਨ ਮੁੰਡੇ ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਾ ਹੋਵੇ ਤੇ ਨਾ ਹੀ ਉਨ੍ਹਾਂ ਨੂੰ ਕਿਸੇ ਦਾ ਡਰ ਜਾਂ ਸ਼ਰਮ ਹਯਾ ਹੋਵੇ । ਪੰਜਵੇਂ ਭਲੇ-ਮਾਣਸਾਂ ਦਾ ਪੁੱਤਰ, ਜਿਨ੍ਹਾਂ ਦੀ ਮਿਤ੍ਰਤਾ ਉਪਰ ਦੱਸਿਆਂ ਵਿਚੋਂ ਕਿਸੇ ਨਾਲ ਹੋਵੇ । ਛੇਵੇਂ ਉਹ ਏਜੰਟ ਤੇ ਵਪਾਰੀ ਜੋ ਪਰਦੇਸਾਂ ਵਿਚ ਫਿਰਦੇ ਰਹਿਣ। ਉਨ੍ਹਾਂ ਸਫਰੀ ਏਜੰਟ (Travelling Agent) ਅਤੇ ਉਹ ਲੋਕ ਜਿਨ੍ਹਾਂ ਨੂੰ ਘਰ ਤੋਂ ਬਹੁਤ ਬਾਹਰ ਰਹਿਣਾ ਹੋਵੇ ਅਥਵਾ ਉਹ ਜਿਨ੍ਹਾਂ ਦਾ ਵੱਡੀ ਉਮਰ ਤਕ ਵਿਆਹ ਹੀ ਨਹੀਂ ਹੁੰਦਾ, ਕਦੀ ਆਪਣੀ ਹਿਰਸ ਦੀ ਅੱਗ ਉਪਰ ਤੌਂਕਾ ਦੇਣ ਵਾਸਤੇ ਹੁਸਨ-ਬਾਜ਼ਾਰ ਦੀਆਂ ਰੌਣਕਾਂ ਅਤੇ ਚਹਿਲ-ਪਹਿਲ ਵੇਖਣ ਨਿਕਲ ਤੁਰਦੇ ਹਨ ਅਤੇ ਮੁੱਲ ਖਰਚ ਕੇ 'ਆਤਸ਼ਕ ਸੁਜ਼ਾਕ' ਦੀ ਸੌਗਾਤ ਲੈ ਆਉਂਦੇ ਹਨ ।

197 / 239
Previous
Next