Back ArrowLogo
Info
Profile

ਕਈਆਂ ਨੂੰ ਹੋਟਲਾਂ ਵਾਲੇ ਖੂਬ ਉੱਲੂ ਬਣਾਉਂਦੇ ਹਨ। "ਅਜੀ ਇਕ ਉੱਚੇ ਘਰਾਣੇ ਦੀ ਸੁੰਦਰ ਕੁੜੀ ਮੰਗਵਾ ਦੇਂਦਾ ਹਾਂ । ਉਸ ਵਿਚਾਰੀ ਦੀ ਭਰਪੂਰ ਜਵਾਨੀ ਹੈ, ਪਰ ਵਿਆਹ ਨਹੀਂ ਹੋਇਆ, ਉਹ ਕਰੇ ਤਾਂ ਕੀ ਕਰੇ ? ਇਕ ਹੋਰ ਵਿਚਾਰੀ ਦਾ ਪਤੀ ਨਾ-ਮਰਦ ਹੈ । ਬੱਸ ! ਬਾਬੂ ਜੀ ! ਕੀ ਪੁੱਛਦੇ ਹੋ ਇਕ ਚੰਦ ਹੈ ਤਾਂ ਦੂਜੀ ਗੁਲਾਬ ਦਾ ਫੁੱਲ ।” ਸਭ ਬਕਵਾਸ । ਰੁਪਏ ਬਟੋਰਨ ਦੇ ਢੰਗ ਹੀ ਹਨ। ਬਾਜ਼ਾਰੀ ਕੰਜਰੀਆਂ ਹੀ ਤਾਂ ਲਿਆ ਕੇ ਢੋਈਆਂ ਜਾਂਦੀਆਂ ਹਨ । ਪ੍ਰੰਤੂ ਜੇਕਰ ਐਸਾ ਨਾ ਹੋਵੇ ਅਤੇ ਸੱਚਮੁਚ ਹੀ ਕੋਈ ਕਰਮਾਂ ਮਾਰੀ ਘਰ ਗ੍ਰਿਹਸਤਣ ਹੋਟਲ ਵਿਚ ਜਾਂ ਘਰ ਵਿਚ ਹੀ ਪ੍ਰਾਪਤ ਹੋ ਜਾਵੇ ਤਾਂ ਉਸਦਾ ਦਰਜਾ ਤੁਸੀਂ ਬਾਜ਼ਾਰੀ ਕੰਜਰੀ ਨਾਲੋਂ ਕਿੰਨਾ ਕੁ ਉੱਚਾ ਸਮਝੋਗੇ ? ਜਿਹੜੀ ਤੁਹਾਡੇ ਥੱਲੇ ਪੈ ਸਕਦੀ ਹੈ ਉਹ ਕਿਸੇ ਹੋਰ ਦੇ ਥੱਲੇ ਵੀ ਕਈ ਵਾਰ ਪੈ ਚੁਕੀ ਹੋਵੇਗੀ ਅਤੇ ਹੋ ਸਕਦਾ ਹੈ ਕਿ ਉਥੋਂ ਆਤਸ਼ਕ ਸੁਜਾਕ ਦੀਆਂ ਸੌਗਾਤਾਂ ਲਿਆ ਕੇ ਤੁਹਾਡੇ ਅੱਗੇ ਪਰੋਸ ਰਹੀ ਹੋਵੇ ।

ਲੋਕੋ ਤੌਬਾ ਕਰੋ ! ਸਿਖਿਆ ਲਵੋ ! ਤੇ ਡਰੋ ਇਸ ਐਬ ਤੋਂ। ਕਿਸੇ ਜ਼ਹਿਰੀ ਨਾਗਨ ਦੇ ਟੇਟੇ ਨਾ ਚੜ ਜਾਣਾ। ਜਿਹੜੇ ਬਾਜ਼ਾਰ ਵਿਚ ਇਹਨਾਂ ਨਾਮੁਰਾਦਾਂ ਦਾ ਡੇਰਾ ਹੋਵੇ ਉਸ ਪਾਸੇ ਭੁੱਲ ਕੇ ਵੀ ਨਾ ਜਾਣਾ । ਇਹ ਨਾ- ਮੁਰਾਦਨਾਂ ਬੜੇ ਬੜੇ ਸਿਆਣਿਆਂ ਦੇ ਕੰਨ ਕੁਤਰਦੀਆਂ ਹਨ । ਇਹ ਬਦਕਾਰ ਸਿਰਫ ਧਨ ਹੀ ਨਹੀਂ ਲੈਂਦੀਆਂ। ਆਤਸ਼ਕ ਸੁਜ਼ਾਕ ਜਿਹੀਆਂ ਭਿਆਨਕ ਮਰਜ਼ਾਂ ਵੀ ਲਾ ਦੇਂਦੀਆਂ ਹਨ, ਜਿਨ੍ਹਾਂ ਦੇ ਕਾਰਨ ਜਵਾਨੀ ਦਾ ਉਹ ਹਾਲ ਹੁੰਦਾ ਹੈ ਜੋ ਗੁਲਾਬ ਦੇ ਤਾਜ਼ੇ ਫੁੱਲ ਦਾ ਅੱਗ ਵਿਚ ਸੁਟਣ ਨਾਲ ਹੋ ਜਾਂਦਾ ਹੈ । ਭਾਈ ਕੰਨਾਂ ਨੂੰ ਹੱਥ ਲਾਓ, ਮੇਰਾ ਤਾਂ ਸਰੀਰ ਕੰਬ ਜਾਂਦਾ ਹੈ ਇਸ ਵਿਚਾਰ ਨਾਲ ।

ਦੋ ਨਾਮੁਰਾਦ ਮਰਜਾਂ

ਆਤਸ਼ਕ ਅਤੇ ਸੁਜ਼ਾਕ ਦੋ ਬੜੀਆਂ ਨਾਮੁਰਾਦ ਮਰਜ਼ਾਂ ਹਨ, ਜਿਹੜੀਆਂ ਮਰਦ ਅਤੇ ਇਸਤ੍ਰੀ ਦੋਹਾਂ ਨੂੰ ਕੁਕਰਮ ਕਰਨ ਨਾਲ ਹੋ ਜਾਂਦੀਆਂ ਹਨ । ਵੇਸਵਾ ਅਤੇ ਕੰਜਰੀਆਂ ਦੇ ਕੋਲ ਜਾਣ ਵਾਲਿਆਂ ਨੂੰ ਇਹ ਰੋਗ ਲੱਗ ਜਾਇਆ ਕਰਦੇ ਹਨ । ਫਿਰ ਬਦਕਾਰ ਮਰਦਾਂ ਕੋਲੋਂ ਉਹਨਾਂ ਦੀਆਂ ਵਹੁਟੀਆਂ ਨੂੰ ਹੋ ਜਾਂਦੇ ਹਨ, ਤੇ ਇਸ ਤਰ੍ਹਾਂ ਇਹ ਅੱਗੇ ਵਧਦੇ ਜਾਂਦੇ ਹਨ, ਜਿਸ ਨੂੰ ਲੋਕੀਂ ਛੁਪਉਣ ਦੀ ਕੋਸ਼ਿਸ਼ ਕਰਦੇ ਹਨ । ਇਹੋ ਜਿਹੇ ਰੋਗੀਆਂ

198 / 239
Previous
Next