Back ArrowLogo
Info
Profile

ਕੋਲ ਰਹਿਣ, ਉਠਣ, ਬੈਠਣ, ਇਕੱਠੇ ਖਾਣ ਪੀਣ ਤੇ ਉਹਨਾਂ ਦੇ ਤੌਲੀਏ ਕੱਪੜੇ ਵਰਤਨ ਨਾਲ ਵੀ ਇਹ ਮਰਜ਼ਾਂ ਹੋ ਜਾਂਦੀਆ ਹਨ, ਪਰ ਬਹੁਤਾ ਗੰਦੀ ਇਸਤ੍ਰੀ ਤੋਂ ਹੀ ਮਰਜ਼ਾਂ ਲਗਦੀਆਂ ਹਨ ।

ਯਾਦ ਰਹੇ ਕਿ ਜਿਹੜੇ ਲੋਕ ਰੰਡੀਆਂ ਅਤੇ ਕੰਜਰੀਆਂ ਪਾਸੋਂ ਆਤਸ਼ਕ ਅਤੇ ਸੁਜ਼ਾਕ ਵਰਗੀਆਂ ਬੀਮਾਰੀਆਂ ਖਰੀਦ ਲੈ ਆਉਂਦੇ ਹਨ ਉਹਨਾਂ ਨੂੰ ਇਹ ਰਾਹ ਬਹੁਤੇ ਤਾਂ ਯਾਰ ਲੋਕ ਹੀ ਵਿਖਾਉਂਦੇ ਹਨ ਅਤੇ ਜਦੋਂ ਕੋਈ ਉਸ ਪਾਸੇ ਜਾਣੋ ਨਾਂਹ ਕਰਦੇ ਹਨ, ਤਾਂ ਯਾਰ ਉਸਨੂੰ ਮਿਹਣੇ ਮਾਰਦੇ ਹਨ ਕਿ "ਜਾ ਯਾਰ ! ਵੱਡਾ ਸੰਤ ਮਹਾਤਮਾ ਆ ਗਿਆ ਹੈ, ਵੱਡਾ ਖਾਲਸਾ ਬਹਾਦਰ ਬਣਿਆਂ ਫਿਰਦਾ ਹੈ" ਆਦਿਕ । ਸੋ ਨੌਜਵਾਨ ਉਸ ਮਿੱਤਰ ਦੀ ਗੱਲ ਵਿਚ ਆ ਕੇ ਉਸ ਰਾਹ ’ਤੇ ਚਲਦਾ ਹੈ ਅਤੇ ਬੁਰੀਆਂ ਬੀਮਾਰੀਆਂ ਵਿਚ ਫਸ ਜਾਂਦਾ ਹੈ ਅਤੇ ਪਿੱਛੋਂ ਆਪਣੀ ਇਸਤਰੀ ਨੂੰ ਵੀ ਉਹੋ ਰੋਗ ਲਗਾ ਦੇਂਦਾ ਹੈ ।

ਮਾਲੂਮ ਰਹੇ ਕਿ ਜੇ ਚਾਰ ਮਿੱਤਰ ਇਕੋ ਰੋਗੀ ਇਸਤ੍ਰੀ ਕੋਲ ਜਾਂਦੇ ਹਨ ਤਾਂ ਜ਼ਰੂਰੀ ਨਹੀਂ ਕਿ ਸਾਰਿਆਂ ਨੂੰ ਹੀ ਉਹ ਮਰਜ਼ ਹੋ ਜਾਏ ਕਿਉਂਕਿ ਹਰ ਇਕ ਮਰਜ ਦੀ 'ਮਰਜ਼ ਦਾ ਮੁਕਾਬਲਾ ਕਰਨ ਵਾਲੀ ਤਾਕਤ ਜਾਂ ਰੱਤ ਵੱਖੋ ਵੱਖਰੀ ਹੁੰਦੀ ਹੈ । ਜਿਨ੍ਹਾਂ ਲੋਕਾਂ ਨੇ ਅਜਿਹਾ ਕੰਮ ਨਹੀਂ ਕੀਤਾ ਹੁੰਦਾ ਉਹ ਬਹੁਤ ਛੇਤੀ ਇਹੋ ਜਿਹੋ ਰੋਗਾਂ ਦੇ ਕਾਬੂ ਆ ਜਾਂਦੇ ਹਨ, ਇਸ ਲਈ ਬਚ ਕੇ ਰਹਿਣਾ ਚਾਹੀਦਾ ਹੈ । ਕਈ ਸ਼ਰੀਫ-ਬਦਕਾਰ ਜਾਂ ਬਦਕਾਰ-ਸ਼ਰੀਫ ਕਹਿੰਦੇ ਹਨ ਕਿ ਉਹ ਬਾਜ਼ਾਰੀ ਰੰਡੀਆਂ ਕੋਲ ਨਹੀਂ ਜਾਂਦੇ ਤੇ ਸ਼ਰੀਫ ਘਰਾਣਿਆਂ ਦੀਆਂ ਅੱਛੀਆਂ ਇਸਤ੍ਰੀਆਂ ਨੂੰ ਆਪਣੇ ਪਾਸ ਬੁਲਾ ਲੈਂਦੇ ਹਨ, ਇਸ ਤਰ੍ਹਾਂ ਉਨ੍ਹਾਂ ਨੂੰ ਆਤਸ਼ਕ ਜਾਂ ਸੁਜ਼ਾਕ ਨਾ ਹੋਵੇਗਾ । ਮੂਰਖ ! ਜੋ ਇਸਤ੍ਰੀ ਤੇਰੇ ਕੋਲ ਸੌਂ ਸਕਦੀ ਹੈ ਉਹ ਦੂਜੇ ਦੇ ਕੋਲ ਭੀ ਪੈ ਸਕਦੀ ਹੈ ਤੇ ਕਿਸੇ ਕੋਲੋਂ ਲਿਆ ਕੇ ਤੈਨੂੰ ਇਹ ਮਰਜ਼ਾਂ ਪੁਚਾ ਸਕਦੀ ਹੈ ।

ਆਤਸ਼ਕ ਦਾ ਰੂਪ ਅਤੇ ਇਲਾਜ

ਗੰਦੀ ਇਸਤ੍ਰੀ ਪਾਸ ਜਾਣ ਨਾਲ ਇਹ ਮਰਜ਼ ਇਕ ਤਰ੍ਹਾਂ ਦੇ ਜ਼ਖਮਾਂ ਦੀ ਸ਼ਕਲ ਵਿਚ, ਮਨੁੱਖ ਅਤੇ ਇਸਤ੍ਰੀ ਦੇ ਗੁਪਤ ਅੰਗਾਂ ਉਤੇ ਦਿਖਾਈ ਦੇਂਦੀ ਹੈ । ਇਸਦਾ ਪਤਾ ਲਗਦੇ ਹੀ ਦਵਾ ਦਾਰੂ ਨਾ ਕੀਤਾ ਜਾਵੇ ਤਾਂ ਇਹ ਜ਼ਖਮ ਸਾਰੇ ਸਰੀਰ 'ਤੇ ਖਿਲਰ ਜਾਂਦੇ ਹਨ । ਮਰਜ਼ ਦੇ ਓੜਕ ਨੂੰ ਪੁਜਣ 'ਤੇ, ਨੱਕ ਦੀ ਹੱਡੀ ਅਤੇ ਸੰਤਾਨ ਉਪਜਾਊ ਅੰਗ ਗਲ ਤਰੱਕ ਦੇ

199 / 239
Previous
Next