Back ArrowLogo
Info
Profile

ਡਿੱਗ ਪੈਂਦੇ ਹਨ । ਪਹਿਲਾਂ ਇਹ ਮਰਜ਼ ਸੁਪਾਰੂ ਦੇ ਆਲੇ ਦੁਆਲੇ ਜਾਂ ਸੁਪਾਰੂ ਦੇ ਪੜਦੇ ਦੇ ਜੋੜ 'ਤੇ ਇਕ ਦੋ ਫਿਨਸੀਆਂ ਦੇ ਰੂਪ ਵਿਚ ਹੁੰਦੀ ਹੈ । ਰੋਗ ਤਾਂ ਸਾਰੇ ਹੀ ਭੈੜੇ ਹੁੰਦੇ ਹਨ, ਪਰ ਇਹ ਮਰਜ਼ ਤਾਂ ਜੀਉਂਦਿਆਂ ਹੀ ਨਰਕਾਂ ਵਿਚ ਪਾ ਦੇਂਦੀ ਹੈ । ਇਸੇ ਦੇ ਕਾਰਨ ਗੰਠੀਆ, ਜੋੜਾਂ ਦੀ ਪੀੜ ਆਦਿ ਬੀਮਾਰੀਆਂ ਵੀ ਹੋ ਜਾਂਦੀਆਂ ਹਨ ਅਤੇ ਜੀਉਣਾ ਔਖਾ ਹੋ ਜਾਂਦਾ ਹੈ ।

ਪਾਸ ਦੇ ਡਾਕਟਰ ਪਾਸ ਛੇਤੀ ਤੋਂ ਛੇਤੀ ਪਹੁੰਚ ਜਾਓ । ਇਸ ਜੁਗ ਵਿਚ ਡਾਕਟਰੀ ਇੰਜੈਕਸ਼ਨ ਸਭ ਦੇਸੀ ਦਵਾਵਾਂ ਤੋਂ ਬਾਜ਼ੀ ਲੈ ਗਏ ਹਨ। ਇਨ੍ਹਾਂ ਦੋ ਮਰਜ਼ਾਂ ਵਿਚ ਇੰਜੈਕਸ਼ਨ ਦਾ ਨਾਂ ਹੈ Penellin (ਪੈਨਸਿਲੀਨ) ਆਯੁਰਵੈਦਿਕ ਪਰਹੇਜ਼ ਲਿਖ ਦੇਂਦਾ ਹਾਂ ਪਰ ਇਲਾਜ ਨਹੀਂ । ਸ਼ਰਾਬ, ਲੂਣ ਖਟਿਆਈ, ਲਾਲ ਮਿਰਚ ਤੇ ਭੋਗ ਬੰਦ । ਚਾਵਲ ਰੋਟੀ ਕਣਕ ਜਾਂ ਵੇਸਣ ਦੀ, ਦੁੱਧ ਘਿਓ ਮੱਖਣ ਜਾਂ ਮਲਾਈ ਨਾਲ ਖਾਵੋ । ਚਲਣਾ ਫਿਰਨਾ, ਘੋੜੇ ਜਾਂ ਸਾਈਕਲ ਦੀ ਸਵਾਰੀ ਬੰਦ । ਜ਼ਖਮ ਵਿਚ ਜਲਨ ਜਾਂ ਖੁਰਕ ਹੋਣ ਕਰਕੇ ਹੱਥ ਤਾਂ ਉਧਰ ਜਾਂਦਾ ਹੀ ਹੈ । ਸੋ ਹੱਥ ਸਾਬਣ ਨਾਲ ਹੱਥ ਸਾਫ ਰੱਖੋ ਕਿ ਦੂਜਿਆਂ ਨੂੰ ਜ਼ਹਿਰ ਨਾ ਚੜ੍ਹੇ । ਆਪਣਾ ਤੌਲੀਆਂ, ਸਾਬਣ, ਉਸਤਰਾ ਤੇ ਬਿਸਤਰਾ ਤੇ ਜੂਠਾ ਬਰਤਨ ਕਿਸੇ ਨੂੰ ਨਾ ਵਰਤਣ ਦਿਉ । ਬਾਰ ਬਾਰ ਹੱਥ ਧੋਂਦੇ ਰਹੋ ।

ਸਿਹਤ ਠੀਕ ਹੋ ਜਾਣ ਅਤੇ ਦਵਾਈ ਬੰਦ ਕਰ ਦੇਣ ਦੇ ਉਪਰੰਤ ਇਕ ਮਹੀਨੇ ਪਿੱਛੋਂ ਆਪਣੇ ਖੂਨ ਦਾ (ਇਸ ਮਰਜ਼ ਦਾ ਨਾਂ ਦੱਸ ਕੇ) ਇਮਤਿਹਾਨ ਕਰਵਾਓ । ਕਲਕੱਤੇ, ਅੰਮ੍ਰਿਤਸਰ, ਦਿੱਲੀ, ਬੰਬਈ, ਕਾਨਪੁਰ, ਲਖਨਾਊ ਆਦਿ ਵੱਡੇ ਵੱਡੇ ਸ਼ਹਿਰਾਂ ਦੇ ਸਰਕਾਰੀ ਹਸਪਤਾਲਾਂ ਅੰਦਰ ਆਤਸ਼ਕ ਦੇ ਰੋਗੀਆਂ ਦੇ ਖੂਨ ਦਾ 'ਵਾਸਰਮੈਨ ਟੈਸਟ' ਹੁੰਦਾ ਹੈ । ਉਸ ਨਾਲ ਪੂਰੀ ਪੂਰੀ ਪ੍ਰੀਖਿਆ ਹੋ ਜਾਂਦੀ ਹੈ ।

ਨਵੀਂ ਨਵੀਂ ਮਰਜ਼ ਵਿਚ ਕਿਸੇ ਕੋਲੋਂ ਡਾਕ ਰਾਹੀਂ ਦਵਾਈ ਨਾ ਮੰਗਵਾਓ, ਜਿਥੇ ਖਤ ਆਉਣ ਜਾਣ ਵਿਚ ਹੀ ਤਿੰਨ ਚਾਰ ਦਿਨ ਲੱਗ ਜਾਣ । ਹਾਂ ਡਾਕਟਰ ਦੇ ਪਾਸ ਹੀ ਚਲੇ ਜਉ ਤਾਂ ਉਸ ਜਿਹੀ ਗੱਲ ਨਹੀਂ ।

ਸੁਜ਼ਾਕ ਦਾ ਰੂਪ ਤੇ ਇਲਾਜ

ਬਦਚਲਨ ਜ਼ਨਾਨੀ ਅਥਵਾ ਵੇਸਵਾ ਨਾਲ ਭੋਗ ਕਰਕੇ ਪਿਸ਼ਾਬ ਵਾਲੀ 

200 / 239
Previous
Next