

ਨਾਲੀ ਦੇ ਅੰਦਰ ਜ਼ਖਮ ਹੋ ਜਾਂਦੇ ਹਨ । ਉਹਨਾਂ ਵਿਚੋਂ ਪਾਕ ਵਗਦੀ ਹੈ । ਪਿਸ਼ਾਬ ਕਰਨ ਵੇਲੇ ਪੀੜ ਤੇ ਸੜਨ ਹੁੰਦੀ ਹੈ । ਪਿਸ਼ਾਬ ਰੁਕ ਰੁਕ ਕੇ ਆਉਂਦਾ ਹੈ । ਅਕਾਲ ਪੁਰਖ ਨਾ ਕਰੇ, ਜੇ ਇਹ ਤਕਲੀਫ ਹੋ ਗਈ ਤਾਂ ਡਾਕਟਰ ਪਾਸ ਛੇਤੀ ਪਹੁੰਚੋ । ਉਹ ਉਪਰ ਲਿਖਿਆ ਪੈਨਸਿਲੀਨ ਦਾ ਇੰਜੈਕਸ਼ਨ ਲਗਾਵੇਗਾ, ਜਿਸ ਨਾਲ ਸੁਜ਼ਾਕ ਆਤਸ਼ਕ ਦੇ ਜ਼ਖਮ ਸੁੱਕ ਜਾਣਗੇ 4, 6 ਇੰਜੈਕਸ਼ਨਾ ਵਿਚ । ਫਿਰ ਥੋੜ੍ਹੇ ਹੋਰ ਵੀ ਲਗਾਏਗਾ ।
ਆਯੁਰਵੇਦ ਅਨੁਸਾਰ ਪਰਹੇਜ਼ ਅਤੇ ਖੁਰਾਕ-ਕਣਕ ਜਾਂ ਛੋਲੇ ਦੀ ਰੋਟੀ ਤਾਜ਼ੇ ਸਾਗ, ਸਬਜ਼ੀ, ਚਾਵਲ, ਮੱਖਣ, ਦੁੱਧ ਦੀ ਲੱਸੀ, ਖਾਰੀ ਬੋਤਲ, ਦੁੱਧ ਸੋਡਾ, ਸੱਤੂ, ਸਰਦਾਈ ।
ਚਲਣਾ, ਫਿਰਨਾ, ਬਾਈਸਿਕਲ ਚਲਾਣਾ, ਸ਼ਰਾਬ, ਗੋਸ਼ਤ, ਅੰਡਾ, ਖਟਿਆਈ, ਤੇਲ, ਲਾਲ ਮਿਰਚ, ਭੋਗ ਅਤੇ ਗਰਮ ਚੀਜ਼ਾਂ ਖਾਣੀਆਂ ਮਨਾ ਹਨ । ਇਸ ਮਰਜ਼ ਵਿਚ ਦੂਰ ਦਾ ਇਲਾਜ ਠੀਕ ਨਹੀਂ ਰਹਿੰਦਾ ।
ਜਿਸ ਮਰਦ ਨੂੰ ਕਦੇ ਆਤਸ਼ਕ ਸੁਜ਼ਾਕ 'ਚੋਂ ਕੋਈ ਰੋਗ ਹੋ ਚੁਕਿਆ ਹੋਵੇ ਅਤੇ ਉਸਦੇ ਘਰ ਸੰਤਾਨ ਨਾ ਹੁੰਦੀ ਹੋਵੇ ਤਾਂ ਉਸ ਦੇ ਵੀਰਜ ਦੀ ਪਰੀਖਿਆ ਕਰਾਣੀ ਚਾਹੀਦੀ ਹੈ। ਸੁਜ਼ਾਕ ਅਤੇ ਆਤਸ਼ਕ ਦਾ ਜ਼ਹਿਰ ਵੀਰਜ ਦੇ ਜੀਵਾਂ ਨੂੰ ਮਾਰ ਦੇਂਦਾ ਹੈ, ਜਿਸ ਨਾਲ ਵੀਰਜ ਦੇਖਣ ਵਿਚ ਤਾਂ ਚੰਗਾ ਦਿਸਦਾ ਹੈ, ਪਰੰਤੂ ਉਸ ਵਿਚ ਗਰਭ ਠਹਿਰਾਣ ਵਾਲੇ ਜੀਵ ਮਰ ਚੁਕੇ ਹੁੰਦੇ ਹਨ । ਇਸ ਦਾ ਇਲਾਜ ਹੋ ਜਾਇਆ ਕਰਦਾ ਹੈ, ਪਰ ਚੋਖਾ ਚਿਰ ਲਗਦਾ ਹੈ । ਸੋ ਹੱਥ ਕੋਈ ਸਿਆਣਾ ਵੈਦ ਹਕੀਮ ਡਾਕਟਰ ਪਾਵੇ ।
ਸਰੀਰ ਵਿਚ ਕਾਮਦੇਵ ਦਾ ਟਿਕਾਣਾ
(1) ਕਾਮ ਦਾ ਦੇਵਤਾ ਹਰ ਜਵਾਨ ਮਨੁੱਖ ਅਤੇ ਇਸਤ੍ਰੀ ਦੇ ਅੰਦਰ ਬਰਾਜਮਾਨ ਹੈ । ਚੰਨ ਦੇ ਵਧਣ ਘਟਣ ਨਾਲ ਇਸਤ੍ਰੀ ਦੇ ਵੱਖੋ-ਵੱਖ ਅੰਗਾਂ ਵਿਚ ਇਹ ਪ੍ਰਗਟ ਹੁੰਦਾ ਹੈ । ਬਜ਼ੁਰਗ ਹਕੀਮਾਂ ਵਲੋਂ ਕਿਹਾ ਜਾਂਦਾ ਹੈ ਕਿ ਚੰਨ ਦੀ ਖ਼ਾਸ ਤਾਰੀਖ 'ਤੇ ਇਸਤ੍ਰੀ ਦੇ ਫਲਾਣੇ ਅੰਗ ਨੂੰ ਫੜਦਿਆਂ ਹੀ ਇਸਤ੍ਰੀ ਦੇ ਵਿਚ ਝਟ ਪਟ ਕਾਮਚੇਸ਼ਟਾ ਦਾ ਪ੍ਰਕਾਸ਼ ਹੁੰਦਾ ਹੈ । (ਮਨੁੱਖਾਂ ਸੰਬੰਧੀ ਅਜੇਹੇ ਕਿਸੇ ਤਜਰਬੇ ਦਾ ਵਰਣਨ ਨਾ ਆਉਣ ਦਾ ਕਾਰਨ ਹੇਠਾਂ ਦਰਜ ਕੀਤਾ ਜਾਂਦਾ ਹੈ) । ਇਸਤ੍ਰੀਆਂ ਸੰਬੰਧੀ ਇਹ ਕਹਿੰਦੇ ਹਨ। ਕਿ ਜਦੋਂ ਚੰਨ ਚੜ੍ਹਦਾ ਹੈ ਤਾਂ ਇਸਤ੍ਰੀ ਦੇ ਖੱਬੇ ਪੈਰ ਦੇ ਅੰਗੂਠੇ ਵਿਚ ਕਾਮ