Back ArrowLogo
Info
Profile

ਦੇਵ ਦਾ ਸਥਾਨ ਹੁੰਦਾ ਹੈ । ਫਿਰ ਚੰਨ ਦੇ ਰੋਜ਼ ਦੇ ਵਧਣ ਦੇ ਨਾਲ ਨਾਲ ਸਰੀਰ ਦੇ ਉਪਰ ਨੂੰ ਹੁੰਦਾ ਹੈ । ਫਿਰ ਸਿਰ ਤਕ ਚੜ੍ਹ ਕੇ ਉਤਰਨ ਲੱਗ ਪੈਂਦਾ ਹੈ ।

(2) ਦੂਸਰਾ ਵਿਚਾਰ ਇਹ ਹੈ ਕਿ ਕਾਮਦੇਵ ਦਿਲ ਤੇ ਦਿਮਾਗ (ਨਰਵਸ ਸਿਸਟਮ) ਦੇ ਅਧੀਨ ਹੈ ਅਤੇ ਦਿਲ ਨੂੰ ਕਿਸ ਅੰਗ ਨੂੰ ਛੂਹਣ ਚੁੰਮਣ ਤੇ ਕਾਮਵਾਸਨਾ ਨੂੰ ਜਗਾਇਆ ਜਾ ਸਕਦਾ ਹੈ । ਇਹੋ ਅਸੀਂ ਪੜ੍ਹਿਆ ਸੁਣਿਆ ਤੇ ਅਨੁਭਵ ਕੀਤਾ ਹੈ।

(3) ਮਨੁਖਾਂ ਵਿਚ ਕਿਸੇ ਅਜਿਹੇ ਢੰਗ ਨਾਲ ਸ਼ਹਿਵਤ ਪੈਦਾ ਕਰਨ ਦੀ ਲੋੜ ਨਹੀਂ ਕਿਉਂਕਿ ਮਨੁੱਖਾਂ ਵਿਚ ਤਾਂ ਇਸਤ੍ਰੀ ਦੇ ਵੇਖਣ, ਛੂਹਣ ਜਾਂ ਨਿਰਾ ਭੋਗ ਦਾ ਖਿਆਲ ਹੀ ਆਉਣ ਨਾਲ ਸ਼ਹਿਵਤ ਤੇਜ਼ ਹੋ ਜਾਂਦੀ ਹੈ । ("ਉਹ ਰਾਤ” ਦਾ ਲੇਖ ਪੜ੍ਹੋ । ਉਥੇ ਵਿਸਥਾਰ ਸਹਿਤ ਵਰਣਨ ਹੈ) ।

(4) ਲੋਕੀਂ ਲਕੀਰ ਦੇ ਫਕੀਰ ਹਨ ਤੇ ਮੈਂ ਕਿੰਨਾ ਚਿਰ ਲਕੀਰ ਦਾ ਫਕੀਰ ਬਣਿਆ ਰਿਹਾ । ਹਦੈਤ ਨਾਮਾ ਖਾਵੰਦ ਵਿਚ ਹੋਰ ਗੱਲਾਂ ਹਜ਼ਾਰਾਂ ਮਰੀਜ਼ਾਂ ਦੇ ਤਜਰਬੇ ਤੇ ਆਪਣੀ ਸਮਝ ਬੁਧ ਨਾਲ ਮੈਂ ਲਿਖੀਆ, ਪਰ 'ਕਾਮ ਦੇ ਠਿਕਾਣੇ' ਦਾ ਹਾਲ ਗ੍ਰੰਥਾਂ ਵਿਚੋਂ ਨਕਲ ਕਰਕੇ ਲਿਖਿਆ। ਸੋ ਹਦੈਤ ਨਾਮਾ ਖਾਵੰਦ' ਦੀਆਂ ਪੰਜ ਐਡੀਸ਼ਨਾਂ ਵਿਚ ਚੰਨ ਦੇ ਲਹਾ ਚੜ੍ਹਾ ਦੇ ਅਨੁਸਾਰ ਕਾਮਦੇਵ ਅਸਥਾਨਾਂ ਦਾ ਇਕ ਨਕਸ਼ਾ ਦਿੱਤਾ ਗਿਆ ਸੀ । ਪਰੰਤੂ ਬਹੁਤ ਸਾਰੇ ਸੱਜਣਾਂ ਨੇ ਤਜਰਬਾ ਕਰ ਕੇ ਉਸ ਨਕਸ਼ੇ ਦੀ ਨਿਖੇਧੀ ਕੀਤੀ । ਹਾਂ ਮੇਰੇ ਦੂਜੇ ਲਿਖੇ ਅਸੂਲਾਂ ਸੰਬੰਧੀ ਲਿਖਿਆ ਹੈ ਕਿ "ਉਹ ਵਰਤੋਂ ਵਿਚ ਲਿਆਇਆਂ ਠੀਕ ਉਤਰਦੇ ਹਨ ਅਤੇ ਉਹਨਾਂ ਨੂੰ ਆਮ ਜਨਤਾ ਤੀਕਰ ਪਹੁੰਚਾਉਣ ਦੀ ਅਤਿ ਲੋੜ ਸੀ । ਇਸ ਨਕਸ਼ੇ ਤੋਂ ਬਿਨਾਂ ਵੀ ਆਪ ਦੀ ਪੁਸਤਕ ਬਹੁਤ ਉਪਕਾਰ ਕਰ ਰਹੀ ਹੈ ।”

ਸੋ, ਮੈਂ ਉਹ ਪੁਸਤਕ ਵਿਚੋਂ ਕੱਢ ਦਿੱਤਾ ਹੈ, ਕਿਉਂਕਿ ਜਿਹੜੀ ਗੱਲ ਅੱਜ ਕੱਲ ਦੇ ਸਮੇਂ ਵਿਚ ਪਰੀਖਿਆ 'ਤੇ ਪੂਰੀ ਨਹੀਂ ਉਤਰਦੀ ਤਾਂ ਖਾਹ- ਮ-ਖਾਹ ਪੁਰਾਣੀ ਲਕੀਰ ਨੂੰ ਪਿਟਣ ਦਾ ਕੀ ਫਾਇਦਾ ? ਸਿਆਣੇ ਵਿਦਵਾਨ ਸਜਣ ਜ਼ਰੂਰ ਇਸ ਗੱਲ ਦੀ ਕਦਰ ਕਰਨਗੇ । ਪਰ ਹਾਂ, ਸ਼ਾਦੀ ਦੇ ਅਸਲ ਮਨੋਰਥ ਨੂੰ ਨਾ ਭੁਲਣਾ। ਸ਼ਾਦੀ ਕੇਵਲ ਕਾਮਦੇਵ ਅਰਥਾਤ ਵਿਸ਼ੇ ਵਾਸ਼ਨਾ ਦੀਆਂ ਲਹਿਰਾਂ ਨਾਲ ਕਲੋਲਾਂ ਕਰਨ ਵਾਸਤੇ ਨਹੀਂ ਰਚੀ ਜਾਂਦੀ । ਸ਼ਾਦੀ ਮਨੁੱਖਾ ਜੀਵਨ ਦੇ ਉੱਚ ਪ੍ਰਯੋਜਨਾਂ ਨੂੰ ਸਿਧ ਕਰਨ

202 / 239
Previous
Next