

ਪਿਆਰ ਕੰਮ ਕਰਦਾ ਹੈ ।
ਜਿਸ ਤਰ੍ਹਾਂ ਹਾਰਮੋਨੀਅਮ ਵਾਜਾ ਜਾਂ ਸਿਤਾਰ ਸਿਖ ਲੈਣ ਪਿੱਛੋਂ ਉਹਨਾਂ ਵਿਚੋਂ ਮਿੱਠੀ ਆਵਾਜ਼ ਕੱਢੀ ਜਾ ਸਕਦੀ ਹੈ, ਏਸੇ ਤਰ੍ਹਾਂ ਗ੍ਰਿਹਸਤ (ਵਿਵਾਹਤ ਜੀਵਨ) ਦੇ ਨਿਯਮਾਂ ਨੂੰ ਸਮਝੇ ਸਿਖੇ ਵਿਆਹ ਬਗੈਰ ਅਸਲੀ ਸਵਾਦ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਅਤੇ ਪ੍ਰੇਮ ਦੀ ਮਿਠਾਸ ਦੇ ਗੀਤ ਨਹੀਂ ਸੁਣੇ ਜਾ ਸਕਦੇ ।
ਕਈ ਲੋਕ ਸਮਝਦੇ ਹਨ ਕਿ ਵਰਤਮਾਨ ਵਹੁਟੀ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਵਿਆਹ ਕਰਕੇ ਜ਼ਿੰਦਗੀ ਦਾ ਆਨੰਦ ਲਿਆ ਜਾ ਸਕਦਾ ਹੈ, ਪਰ ਇਹੋ ਜਿਹੇ ਮਰਦ ਇਸ ਗੱਲ ਨੂੰ ਭੁੱਲ ਜਾਂਦੇ ਹਨ ਕਿ ਜਿਸਨੂੰ ਇਕ ਵਹੁਟੀ ਪਾਸੋਂ ਸੁਖ ਪਰਾਪਤ ਕਰਨ ਦਾ ਢੰਗ ਨਹੀਂ ਆਇਆ ਉਹ ਦੂਜੀ ਪਾਸੋਂ ਵੀ ਕਿਸੇ ਤਰ੍ਹਾਂ ਸੁਖ ਦੀ ਆਸ ਨਹੀਂ ਰਖ ਸਕਦੇ। ਚੇਤੇ ਰਹੇ ਕਿ ਕੇਵਲ ਪਰੇਮ ਦੇ ਨਿਯਮਾਂ ਤੇ ਅਸੂਲਾਂ ਨੂੰ ਸਮਝਣ ਨਾਲ ਹੀ ਪਰੇਮ ਦੀ ਜੋਤ ਜਗਾਈ ਜਾ ਸਕਦੀ ਹੈ ।
ਮੈਰਿਡ ਲਵ (MARRIED LOVE)
"ਸਾਡੇ ਦੇਸ਼ ਵਿਚ ਇਹ ਇਕ ਨਿਯਮ ਬਣ ਗਿਆ ਹੈ ਕਿ ਕੁੜੀ ਆਪਣੇ ਸਰੀਰ ਅਤੇ ਆਪਣੇ ਹੋਣ ਵਾਲੇ ਪਤੀ ਦੇ ਸਰੀਰ ਸੰਬੰਧੀ ਕੁਝ ਵੀ ਨਾ ਜਾਣੇ, ਸਗੋਂ ਇਸ ਮਾਮਲੇ ਵਿਚ ਬੁਧੂ ਬਣੀ ਰਹੇ ਤਾਂ ਇਹ ਫੁੱਲ ਵਾਂਗ ਨਿਰਦੋਸ਼ਤਾ ਅਤੇ ਨੇਕ ਚਲਨੀ ਦੀ ਵੱਡੀ ਖੂਬੀ ਸਮਝੀ ਜਾਂਦੀ ਹੈ । ਕੁੜੀ ਦਾ ਇਹ ਭੋਲਾਪਨ ਕਈ ਵਾਰ ਤਾਂ ਏਨੀ ਹਦ ਤੀਕਰ ਅਪੜ ਜਾਂਦਾ ਹੈ ਕਿ ਵਿਆਹ ਕਰਕੇ ਉਸਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਜਿਹੜਾ ਸੰਬੰਧ ਉਸਦਾ ਆਪਣੇ ਭੈਣ ਭਰਾਵਾਂ ਨਾਲ ਹੈ, ਉਸ ਨਾਲੋਂ ਉੱਕਾ ਹੀ ਵੱਖਰੀ ਕਿਸਮ ਦਾ ਸੰਬੰਧ ਆਪਣੇ ਪਤੀ ਨਾਲ ਹੈ । ਸੋ ਜਦੋਂ ਰਾਤ ਨੂੰ ਪਤੀ ਉਸ ਅੱਗੇ ਪ੍ਰਗਟ ਕਰਦਾ ਹੈ, ਕਿ ਉਹਨਾਂ ਨੂੰ ਕਿਸ ਲਈ ਵੱਖੋ ਵੱਖ ਅੰਗ ਦਿੱਤੇ ਗਏ ਹਨ ਅਤੇ ਵਹੁਟੀ ਨਾਲ ਹੁਣ ਕੀ ਕੰਮ ਕੀਤਾ ਜਾਵੇਗਾ ਤਾਂ ਉਹ ਘਬਰਾ ਜਾਂਦੀ ਹੈ ਅਤੇ ਪਤੀ ਦੀ ਚਾਹ ਨੂੰ ਪੂਰਾ ਕਰਨ ਤੋਂ ਨਾਂਹ ਕਰ ਦੇਂਦੀ ਹੈ । ਜਿਸ ਦਾ ਸਿੱਟਾ ਕਈ ਵਾਰੀ ਵਹੁਟੀ ਗੱਭਰੂ ਵਿਚ ਅਨਬਣ ਹੁੰਦੀ ਹੈ ਅਤੇ ਕਈ ਵਾਰੀ ਤ੍ਰੀਮਤਾਂ ਸ਼ੁਦਾਈ ਹੋ ਗਈਆਂ ਅਤੇ ਆਤਮਘਾਤ ਕਰ ਲਿਆ ਹੈ ।”
"ਵਲਾਇਤ ਵਿਚ ਇਕ ਵਾਰੀ 18 ਵਰ੍ਹਿਆਂ ਦੀ ਕੁੜੀ ਨੂੰ ਨਾਚ ਵਿਚ