

ਇਕ ਮਰਦ ਨੇ ਚੁੰਮ ਲਿਆ ਤਾਂ ਉਸ ਨੂੰ ਕਈ ਮਹੀਨਿਆਂ ਤੀਕਰ ਸ਼ੱਕ ਰਿਹਾ ਕਿ ਹੁਣ ਛੇਤੀ ਹੀ ਉਸਨੂੰ ਬੱਚਾ ਜੰਮ ਪਵੇਗਾ । ਇਕ ਦੂਜੀ ਕੁੜੀ ਨੂੰ ਜਦੋਂ ਇਕ ਮਰਦ ਨੇ ਕਿਤੇ ਚੁੰਮ ਲਿਆ ਤਾਂ ਉਸਦੇ ਚਿਤ ਵਿਚ ਐਡਾ ਭੈ ਆ ਗਿਆ ਕਿ ਉਸਦਾ ਕਈ ਮਹੀਨਿਆਂ ਤੀਕਰ ਹੈਜ ਹੀ ਬੰਦ ਹੋ ਗਿਆ ।" ਇਹ ਵਲਾਇਤ ਦੀਆਂ ਭੋਲੀਆਂ ਭਾਲੀਆਂ ਕੁੜੀਆਂ ਦਾ ਹਾਲ ਹੈ ਜਿਥੇ ਐਨੀ ਖੁਲ੍ਹ ਹੈ । ਫੇਰ ਹਿੰਦੁਸਤਾਨ ਦੇ ਪਿੰਡਾਂ ਦੀਆਂ ਭੋਲੀਆਂ ਕੁੜੀਆਂ ਨੂੰ ਤਾਂ ਕਈ ਹਾਲਤਾਂ ਵਿਚ ਇਸ ਰਿਸ਼ਤੇ ਸੰਬੰਧੀ ਕੁਛ ਵੀ ਨਹੀਂ ਪਤਾ ਹੁੰਦਾ । (ਵੱਡੀਆਂ ਭੈਣਾਂ, ਭਾਬੀਆਂ ਨੂੰ ਚੰਗੀ ਤਰ੍ਹਾਂ ਖਿਆਲ ਕਰਨਾ ਚਾਹੀਦਾ ਹੈ ਅਤੇ ਢੰਗ ਢੰਗ ਨਾਲ ਜ਼ਰੂਰੀ ਗੱਲਾਂ ਆਪਣੀਆਂ ਜਵਾਨ ਕੁੜੀਆਂ ਨੂੰ ਸਮਝਾ ਦੇਣੀਆਂ ਚਾਹੀਦੀਆਂ ਹਨ ਜਾਂ ਕੋਈ ਐਸੀ ਪੁਸਤਕ ਫੜਾ ਦੇਣੀ ਚਾਹੀਦੀ ਹੈ (ਜੀਕਰ 'ਹਦੈਤਨਾਮਾ ਬੀਵੀ' ਆਦਿ)
ਬੀਫੋਰ ਆਈ ਵੈੱਡ (BEFORE I WED)
“ਬਾਹਰ ਦੀਆਂ ਸ਼ਕਲਾਂ 'ਤੇ ਨਾ ਭੁੱਲੋ । ਜੋ ਲੋਕ ਜਾਹਿਰਾ ਬੜੇ ਹਸੂੰ- ਹਸੂੰ ਤੇ ਖੁਸ਼ ਦਿਸਣ ਵਿਚ ਆਉਂਦੇ ਹਨ, ਕਈ ਵਾਰੀ ਹੋ ਸਕਦਾ ਹੈ ਕਿ ਉਨ੍ਹਾਂ ਦੀ ਪ੍ਰਾਈਵੇਟ (ਨਿਜੀ) ਜ਼ਿੰਦਗੀ ਕੰਡਿਆਂ ਦੀ ਸੇਜ ਤੋਂ ਘੱਟ ਨਾ ਹੋਵੇ । ਇਕ ਗਭਰੂ ਉਨ੍ਹਾਂ ਸਾਰੇ ਉਪਦੇਸ਼ਾਂ ਤੇ ਸਿਖਿਆਵਾਂ ਦਾ ਪਾਲਣ ਕਰਦਾ ਸੀ, ਜੋ ਉਹਨੇ ਧਾਰਮਕ ਪੁਸਤਕਾਂ ਤੇ ਸਿਆਣੇ ਲੋਕਾਂ ਤੋਂ ਸੁਣੇ ਸਨ, ਕਿ ਵਹੁਟੀ ਨਾਲ ਮੁਹੱਬਤ ਕਰਨੀ ਚਾਹੀਦੀ ਏ, ਉਹਨੂੰ ਦੁੱਖ-ਸੁਖ ਦੀ ਸਾਂਝੀਵਾਲਨ ਰਖਣਾ ਚਾਹੀਦੇ ਆਦਿ ਆਦਿ।" ਵਿਆਹ ਕਰਕੇ ਉਹਨੇ ਵਹੁਟੀ ਨੂੰ ਪਿਆਰ ਦੇ ਵਰਤਾਵੇ ਤੇ ਨੇਕ ਸੁਭਾਅ ਨਾਲ ਮੋਹਿਤ ਕਰ ਲਿਆ । ਇਥੋਂ ਤਕ ਕਿ ਦੋਵੇਂ ਇਕ ਦੂਜੇ ਦੀ ਪਲ ਭਰ ਦੀ ਜੁਦਾਈ ਵੀ ਨਹੀਂ ਸਹਿ ਸਕਦੇ ਸਨ, ਪਰ ਕੋਈ ਇਕ ਵਰ੍ਹੇ ਦੇ ਪਿੱਛੋਂ ਹੀ ਅਜਿਹਾ ਜਾਪਣ ਲੱਗਾ ਕਿ ਮਾਨੋ ਇਕ ਦੂਜੇ ਨਾਲੋਂ ਉਹਨਾਂ ਦਾ ਜੀ ਭਾਰ ਗਿਆ ਹੈ ਗਭਰੂ ਨੂੰ, ਵਹੁਟੀ ਵਲੋਂ ਕੁਝ ਮੁਹੱਬਤ ਠੰਢੀ ਪੈਂਦੀ ਨਜ਼ਰ ਆਉਣ ਲੱਗੀ । ਉਹ ਦੇਖਣ ਲੱਗਾ ਕਿ "ਜਿਥੇ ਪਹਿਲਾਂ ਉਹ ਪਿਆਰ ਤੇ ਮੁਹੱਬਤ ਦੇ ਨਾਲ ਮੁਸਕਰਾਂਦੀ ਅਤੇ ਹਸੂੰ-ਹਸੂ ਦਿਸਦੀ ਸੀ, ਉਥੇ ਹੁਣ ਉਹ ਮੇਰੇ ਵਲੋਂ ਅੱਗੋਂ ਨਾਲੋਂ ਵਧੀਕ ਮੁਹੱਬਤ ਤੇ ਚੰਗਾ ਸਲੂਕ ਕਰਦਿਆਂ ਹੋਇਆਂ ਵੀ ਕੋਰੀ ਰੁੱਖੀ ਅਤੇ ਖਿਝੀ-ਖਿਝੀ ਜਾਪਦੀ ਹੈ ।”
ਇਕ ਦਿਨ ਸੋਚਿਆ ਕਿ ਸ਼ਾਇਦ ਮੇਰੇ ਰਾਤ ਵਾਲੇ ਵਰਤਾਵੇ ਨਾਲ