

ਇਹ ਖੁਸ਼ ਨਹੀਂ । ਇਸ ਲਈ ਉਸ ਨੇ ਰਾਤ ਦੇ ਬੈਠਣ-ਉਠਣ ਦੀ ਮੁਲਾਕਾਤ ਬੰਦ ਕਰ ਦਿਤੀ। ਪਰ ਵਹੁਟੀ ਦਾ ਰੁਖੇਵਾਂ ਹੋਰ ਵੀ ਵੱਧ ਗਿਆ । ਓੜਕ 'ਮਦਨ ਤਰੰਗ' ਦੇ ਗਿਆਤ ਨੇ ਉਹਦੀਆਂ ਅੱਖੀਆਂ ਖੋਲ੍ਹ ਦਿੱਤੀਆਂ ਅਤੇ ਬਹੁਤ ਹੀ ਬੇਚੈਨੀ ਸਹਿਣ ਦੇ ਪਿੱਛੋਂ ਉਸਨੇ ਘਰ ਦੇ ਮਾਮਲਿਆਂ ਨੂੰ ਰਾਸ ਕੀਤਾ। (ਵੇਰਵੇ ਲਈ ਦੇਖੋ ਪੰਜਵੇਂ ਕਾਂਡ ਨੰਬਰ 24 ਮਦਨ ਤਰੰਗ)
ਡਾਕਟਰ ਫਰਿਟਜ ਕਹਨ (Dr. Fritz Kahn)
"ਬਹੁਤ ਸਾਰੇ ਸੜੀਅਲ ਬੰਦੇ ਕਹਿੰਦੇ ਹਨ ਕਿ "ਇਹ ਡਾਕਟਰਾਂ ਤੇ ਗਿਆਨਵਾਨਾਂ ਦੇ ਅਧਿਕਾਰਾਂ ਤੋਂ ਬਾਹਰ ਹੈ ਕਿ "ਉਹ ਵਿਵਾਹਤ ਜ਼ਿੰਦਗੀ ਵਿਚ ਰੰਗੀਨੀ ਲਿਆਉਣ ਦੇ ਬਾਰੇ ਕੋਈ ਸਿਖਿਆ ਦੇਣ । ਕੁਦਰਤੀ ਪਰਬੰਧ ਕਿਸੇ ਵੇਰਵੇ ਅਤੇ ਵਿਖਿਆਨ ਦੀ ਗੁਜ਼ਾਇਸ਼ ਬਾਕੀ ਨਹੀਂ ਰਹਿਣ ਦੇਂਦੇ ।"
"ਜੇਕਰ ਇਸੇ ਤਰ੍ਹਾਂ ਹੀ ਹੈ ਇਹ ਕੋਠੀਆਂ ਜਾਂ ਕੋਠਾ ਕਮਰਿਆਂ ਦੀਆਂ ਸਜਾਵਟਾਂ ਦੇ ਸਾਮਾਨ, ਇਹ ਫੁਲਦਾਨ ਤੇ ਗੁਲਦਸਤੇ, ਇਹ ਕਾਰੀਗਰੀਆਂ, ਚਿਤ੍ਰਕਾਰੀਆਂ, ਸੋਹਣੀਆਂ ਸੋਹਣੀਆਂ ਤਸਵੀਰਾਂ, ਗਰਾਮੋਫੋਨ, ਰੇਡਿਓ ਆਦਿ ਸਭ ਬਾਹਰ ਸੁਟ ਦਿਓ । ਇਹ ਸ਼ੰਕਾ ਕਰਨ ਵਾਲੇ ਲੋਕ, ਤਹਜ਼ੀਬ ਦੀ ਸਰਬ ਉਨਤੀ ਨੂੰ ਵਿਅਰਥ ਸਮਝਦੇ ਹਨ । ਅਸਲ ਵਿਚ ਭਿਅੰਕਰ ਭੁੱਲ ਵਿਚ ਫਸੇ ਹੋਏ ਹਨ। ਇਨ੍ਹਾਂ ਨੂੰ 'ਪਵਿੱਤਰ ਰੰਗੀਨੀ' ਦਾ ਵਰਣਨ ਕਰਣ ਵਾਲੀਆਂ ਤੇ ਬਦਕਾਰੀ ਦੀਆਂ ਸਿਖਿਆਵਾਂ ਦੇਣ ਵਾਲੀਆਂ ਪੁਸਤਕਾਂ । (ਜਿਵੇਂ ਭਾਰਤ ਵਿਚ ਕੋਕ-ਸ਼ਾਸਤਰ ਆਦਿ) ਦਾ ਫਰਕ ਸਮਝਣਾ ਚਾਹੀਦਾ ਏ । ਗ੍ਰਿਹਸਤ ਦੇ ਜੀਵਨ ਨੂੰ ਹਰ ਪਹਿਲੂ ਤੋਂ ਖੂਬਸੂਰਤ ਤੇ ਕਾਮਯਾਬ ਬਣਾਉਣ ਦੀ ਸਿੱਖ-ਮਤ ਦੇਣੀ ਡਾਕਟਰਾਂ ਤੇ ਫਿਲਾਸਫਰਾਂ ਦਾ ਸਭ ਤੋਂ ਉੱਚਾ ਤੇ ਸੱਚਾ ਕਰਤੱਵ ਹੈ ।”
ਸੈਕਸੁਅਲ ਕੁਐਸਚੁਨਜ (Sexual Questions)
(ਭੋਗ ਸੰਬੰਧੀ ਪ੍ਰਸ਼ਨੋਤਰੀ)
"ਵਿਸ਼ੇ ਭੋਗ ਦਾ ਚਸਕਾ ਬੁਰਾ ਚਸਕਾ ਹੈ, ਛੇਤੀ ਨਾਲ ਇਹ ਨਹੀਂ ਛੁਟਦਾ, ਪਰ ਜੇ ਕੋਈ ਸੱਚੇ ਦਿਲ ਨਾਲ ਛੱਡਣਾ ਚਾਹੇ ਤਾਂ ਛੁਟ ਵੀ ਸਕਦਾ ਹੈ । ਕੁਦਰਤ ਦਾ ਇਕ ਅਜਿਹਾ ਪੱਕਾ ਨਿਯਮ ਹੈ ਕਿ ਅਸੀਂ ਜਿੰਨਾ ਵੀ