

ਆਪਣੀਆਂ ਕਾਮਨਾਵਾਂ ਨੂੰ ਰੋਕੀਏ ਓਨਾ ਉਸਦਾ ਰੁਕਣਾ ਸੌਖਾ ਹੈ ਅਤੇ ਜਿੰਨੀ ਵੀ ਕਾਮਨਾਵਾਂ ਨੂੰ ਖੁਲ੍ਹ ਦਿੱਤੀ ਜਾਏ ਓਨਾ ਹੀ ਉਹਨਾਂ ਨੂੰ ਸੰਭਾਲਣਾ ਔਖਾ ਹੈ: ਸੋ, ਜਿਹੜਾ ਮਨੁਖ ਹਰ ਚੌਥੇ ਦਿਨ ਭੋਗ ਕਰਦਾ ਹੈ, ਪਰ ਚਾਹੁੰਦਾ ਹੈ ਕਿ ਜੋ ਉਸ ਦੀ ਕਾਮ ਚੇਸ਼ਟਾ ਉਸਦੇ ਅਧੀਨ ਹੋਵੇ ਤਾਂ ਉਹ ਮਹੀਨੇ ਵਿਚ ਇਕ ਵਾਰੀ ਹੀ ਭੋਗ ਕਰੇਗਾ, ਉਸ ਨੂੰ ਪਤਾ ਹੋਵੇ ਕਿ ਪੰਜਵਾਂ ਛੇਵਾਂ ਦਿਨ ਹੀ ਕਾਮਨਾਵਾਂ ਦਾ ਜ਼ੋਰ ਰਹੇਗਾ ਅਤੇ ਰੋਕਣਾ ਔਖਾ ਜਾਪੇਗਾ, ਫਿਰ ਤਾਂ ਦਿਨੋ ਦਿਨ ਸੌਖਾ ਹੀ ਹੁੰਦਾ ਜਾਵੇਗਾ ਅਤੇ ਉਸਦਾ ਉਸ ਪਾਸੇ ਇੰਨਾ ਸ਼ੌਕ ਹੀ ਨਾ ਰਹੇਗਾ ਜਿੰਨਾ ਪਹਿਲੇ ਸੀ । ਸੋ ਨੌਜਵਾਨਾਂ, ਨੂੰ ਇਸ ਗੱਲ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।"
('ਜਵਾਨੀ ਦੀ ਦੇਖ ਰੇਖ' ਕਾਂਡ ਵਿਚ ਅਸੀਂ ਇਸ ਵਿਸ਼ੇ ਉਪਰ ਬਹੁਤ ਖੋਲ੍ਹ ਕੇ ਲਿਖ ਆਏ ਹਾਂ । ਦਿਲ ਤੇ ਦਿਮਾਗ ਨੂੰ ਇਕ ਮਿੰਟ ਵਾਸਤੇ ਵੀ ਏਧਰ ਉਧਰ ਭਟਕਣ ਨਾ ਦਿਓ । ਨਹੀਂ ਤਾਂ ਜ਼ਰਾ ਵੀ ਪੈਰ ਥਿੜਕਿਆ ਨਹੀਂ ਕਿ ਵਿਸ਼ੇ ਵਾਸ਼ਨਾ ਦੇ ਭੂਤ ਨੇ ਤੁਹਾਨੂੰ ਸਿਰ ਪਰਨੇ ਪਟਕਿਆ ਨਹੀਂ)
ਡਾਕਟਰ ਵਿਲਸਨ (Dr. Wilson)
"ਹਿੰਦੁਸਤਾਨ ਅਤੇ ਇੰਗਲਿਸਤਾਨ ਦੇ ਮਰਦਾਂ ਵਿਚ ਇਹ ਮਰਜ਼ ਆਮ ਪਾਈ ਜਾਂਦੀ ਹੈ ਕਿ ਅੰਦਰ ਪਾਉਂਦਿਆਂ ਹੀ ਉਹਨਾਂ ਦਾ ਵੀਰਜ ਨਿਕਲ ਜਾਂਦਾ ਹੈ, ਯਾਨਿ ਕਿ ਪਾਣੀ ਦਾ ਗਲਾਸ ਝਟ ਪਟ ਹੀ ਅੰਦਰ ਉਲਟ ਦਿੱਤਾ ਗਿਆ ਹੈ । ਮੇਰੇ ਕੋਲ ਇਸ ਮਰਜ਼ ਦੇ ਬਹੁਤ ਸਾਰੇ ਰੋਗੀ ਇਲਾਜ ਲਈ ਆਏ, ਜਿਨ੍ਹਾਂ ਵਿਚ ਬਹੁਤੇ ਤਾਂ ਚੌਦਾਂ ਪੰਦਰ੍ਹਾਂ ਵਰ੍ਹਿਆਂ ਦੀ ਉਮਰ ਵਿਚ ਵੀਰਜ ਨੂੰ ਬੇਅਰਥ ਗਵਾਣ ਕਰਕੇ ਇਸ ਮਰਜ਼ ਵਿਚ ਫਸੇ ਦੇਖੇ ਗਏ । ਮੈਂ ਇਸ ਮਰਜ਼ 'ਤੇ ਕਈਆਂ ਦਵਾਈਆਂ ਦਾ ਤਜਰਬਾ ਕੀਤਾ, ਪਰ ਅਖੀਰ ਪਤਾ ਲੱਗਾ ਕਿ ਹਿੰਦੁਸਤਾਨੀ ਫਕੀਰਾਂ ਸੰਤਾਂ ਦੀ ਇਕ ਖਾਸ ਜਮਾਤ, ਜਿਨ੍ਹਾਂ ਨੂੰ 'ਸਨਿਆਸੀ' ਕਹਿੰਦੇ ਹਨ, ਇਹੋ ਜਹੀਆਂ ਮਰਜ਼ਾਂ ਵਿਚ ਖ਼ਾਸ ਪਹੁੰਚ ਰਖਦੇ ਹਨ, ਪਰ ਇਸ ਵਿਦਿਆ ਨੂੰ ਉਹ ਬੜਾ ਗੁਪਤ ਰਖਦੇ ਹਨ । ਬੜੀ ਕੋਸ਼ਿਸ਼ ਕਰਨ ਪਿੱਛੋਂ ਇਕ ਅਜਿਹੇ ਸੰਨਿਆਸੀ ਦੀ ਤਲਾਸ਼ ਵਿਚ ਮੈਨੂੰ ਸਫਲਤਾ ਹੋਈ । ਕੁਝ ਬਹੁਤੀਆਂ ਸਖ਼ਤ ਸ਼ਰਤਾਂ 'ਤੇ ਉਸ ਨੇ ਮੈਨੂੰ ਕਈ ਗੁਪਤ ਗੱਲਾਂ ਦੱਸੀਆਂ। ਸੰਨਿਆਸੀਆਂ ਕੋਲ ਵੀਰਜ ਦੀਆਂ ਬੀਮਾਰੀਆਂ ਦੀਆਂ ਜਿਹੜੀਆਂ ਦਵਾਈਆਂ ਹੁੰਦੀਆਂ ਹਨ, ਉਹ ਹੈਰਾਨ ਕਰ ਦੇਣ ਵਾਲੀਆਂ ਹੁੰਦੀਆਂ ਹਨ । ਇਸ ਦੇ ਪਿੱਛੋਂ ਮੈਂ ਹਿੰਦੁਸਤਾਨੀ ਹਿਕਮਤ ਦੀ